ਗਿੱਪੀ ਗਰੇਵਾਲ ਦੀ ਫ਼ਿਲਮ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਦਾ ਮੋਸ਼ਨ ਪੋਸਟਰ ਰਿਲੀਜ਼

10/05/2022 5:37:01 PM

ਚੰਡੀਗੜ੍ਹ (ਬਿਊਰੋ)– ਜ਼ੀ ਸਟੂਡੀਓਜ਼ ਨੇ ਗਿੱਪੀ ਗਰੇਵਾਲ ਸਟਾਰਰ ਆਪਣੀ ਅਗਲੀ ਪੰਜਾਬੀ ਫ਼ਿਲਮ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਫ਼ਿਲਮ 8 ਮਾਰਚ, 2023 ਨੂੰ ਰਿਲੀਜ਼ ਹੋਣ ਵਾਲੀ ਹੈ।

ਜ਼ੀ ਸਟੂਡੀਓਜ਼ ਨੇ ਹਮੇਸ਼ਾ ਵੱਡੀਆਂ ਪੰਜਾਬੀ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਸ ’ਚ ‘ਪੁਆੜਾ’ ਤੇ ‘ਕਿਸਮਤ 2’ ਸ਼ਾਮਲ ਹਨ। ਕਾਫ਼ੀ ਉਡੀਕ ਤੋਂ ਬਾਅਦ ਨਿਰਮਾਤਾਵਾਂ ਨੇ ਗਿੱਪੀ ਗਰੇਵਾਲ ਤੇ ਤਾਨੀਆ ਦੀ ਅਗਲੀ ਫ਼ਿਲਮ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਦਾ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਫ਼ਿਲਮ ਦਾ ਟਾਈਟਲ ਸਾਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬਹੁਤ ਹੀ ਮਕਬੂਲ ਗੀਤ ‘ਸੋ ਹਾਈ’ ਦੀ ਯਾਦ ਦਿਵਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਨੂੰ ਆਇਆ ਹੋਸ਼, ਹਸਪਤਾਲ ਤੋਂ ਹਨੀ ਸਿੰਘ ਨੇ ਸਾਂਝੀ ਕੀਤੀ ਖ਼ਾਸ ਤਸਵੀਰ

ਫ਼ਿਲਮੀ ’ਚ ਰਾਜਦੀਪ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ ਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਕਾਮੇਡੀ-ਡਰਾਮਾ ਅੱਜ ਦੇ ਸੰਸਾਰ ’ਚ ਔਰਤਾਂ ਵਲੋਂ ਦਰਪੇਸ਼ ਸੰਘਰਸ਼ਾਂ ਤੇ ਚੁਣੌਤੀਆਂ ’ਤੇ ਕੇਂਦਰਿਤ ਹੈ।

ਨਿਰਮਾਤਾ ਇਸ ਫ਼ਿਲਮ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਯਾਨੀ 8 ਮਾਰਚ, 2023 ਨੂੰ ਰਿਲੀਜ਼ ਕਰ ਰਹੇ ਹਨ।

‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਨੂੰ ਰਾਕੇਸ਼ ਧਵਨ ਵਲੋਂ ਲਿਖਿਆ ਤੇ ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ। 8 ਮਾਰਚ, 2023 ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਜ਼ੀ ਸਟੂਡੀਓਜ਼, ਪੰਕਜ ਬੱਤਰਾ ਤੇ ਪ੍ਰੀਤਾ ਬੱਤਰਾ ਵਲੋਂ ਨਿਰਮਿਤ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News