ਦਰਸ਼ਕਾਂ ਦੀ ਕਚਹਿਰੀ ’ਚ ਖਰੀ ਉਤਰੀ ਫ਼ਿਲਮ ‘ਉੱਚਾ ਪਿੰਡ’
Saturday, Sep 04, 2021 - 02:12 PM (IST)
ਚੰਡੀਗੜ੍ਹ (ਬਿਊਰੋ)– ਸਸਪੈਂਸ, ਐਕਸ਼ਨ, ਡਰਾਮਾ ਤੇ ਰੋਮਾਂਚ ਭਰਪੂਰ ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਨੂੰ ਪੰਜਾਬੀ ਫ਼ਿਲਮ ਪ੍ਰੇਮੀਆਂ ਵਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਅਜਿਹਾ ਇਸ ਲਈ ਲਈ ਕਿਉਂਕਿ ਇਸ ਫ਼ਿਲਮ ’ਚ ਤੁਹਾਨੂੰ ਬਹੁਤ ਹੀ ਦਮਦਾਰ ਕਹਾਣੀ, ਨਵੇਂ ਚਿਹਰੇ ਤੇ ਕੁਝ ਵੱਖਰਾ ਦੇਖਣ ਨੂੰ ਮਿਲੇਗਾ। ਨਾ ਜ਼ਬਰਦਸਤੀ ਦਾ ਹਾਸਾ, ਨਾ ਐਕਸ਼ਨ ਤੇ ਨਾ ਹੀ ਜ਼ਬਰਦਸਤੀ ਦੇ ਡਾਇਲਾਗਸ।
ਫ਼ਿਲਮ ਦੀ ਮੁੱਖ ਭੂਮਿਕਾ ’ਚ ਨਵਦੀਪ ਕਲੇਰ ਇਕ ਪ੍ਰਤਿਭਾਵਾਨ ਥੀਏਟਰ ਕਲਾਕਾਰ ਨੂੰ ਕਾਸਟ ਕੀਤਾ ਗਿਆ ਹੈ, ਜਿਸ ਨੇ ਪਹਿਲਾਂ ‘ਰੁਪਿੰਦਰ ਗਾਂਧੀ : ਦਿ ਗੈਂਗਸਟਰ’, ‘ਰੁਪਿੰਦਰ ਗਾਂਧੀ : ਦਿ ਰਾਬਿਨਹੁੱਡ’, ‘ਸਰਦਾਰ ਮੁਹੰਮਦ’, ‘ਸਿਕੰਦਰ 2’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਤੇ ‘ਇੱਕੋ-ਮਿੱਕੇ’ ਵਰਗੀਆਂ ਫ਼ਿਲਮਾਂ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਬੇਸ਼ੱਕ ਮੁੱਖ ਅਦਾਕਾਰ ਵਜੋਂ ਫ਼ਿਲਮ ‘ਉੱਚਾ ਪਿੰਡ’ ਨਵਦੀਪ ਕਲੇਰ ਦੀ ਪਹਿਲੀ ਫ਼ਿਲਮ ਹੈ ਪਰ ਪਹਿਲੀ ਫ਼ਿਲਮ ਨਾਲ ਹੀ ਨਵਦੀਪ ਨੇ ਦਰਸ਼ਕਾਂ ਦੇ ਦਿਲਾਂ ’ਚ ਖ਼ਾਸ ਥਾਂ ਬਣਾ ਲਈ ਹੈ। ਨਵਦੀਪ ਨੇ ਫ਼ਿਲਮ ’ਚ ‘ਆਜ਼ਾਦ’ ਦੇ ਕਿਰਦਾਰ ਨਾਲ ਪੂਰਾ ਨਿਆਂ ਕੀਤਾ ਹੈ ਤੇ ਉਨ੍ਹਾਂ ਵਲੋਂ ਕੀਤੀ ਸਖ਼ਤ ਮਿਹਨਤ ਸਾਫ ਨਜ਼ਰ ਆਉਂਦੀ ਹੈ।
‘ਉੱਚਾ ਪਿੰਡ’ ਦੀ ਮੁੱਖ ਅਦਾਕਾਰਾ ਪੰਜਾਬੀ ਮਾਡਲ ਤੇ ਅਦਾਕਾਰਾ ਪੂਨਮ ਸੂਦ ਹੈ, ਜਿਸ ਨੇ ‘ਮੇਰੇ ਯਾਰ ਕਮੀਨੇ’, ‘ਅੱਜ ਦੇ ਲਫੰਗੇ’, ‘ਮੁੰਡਾ ਫਰੀਦਕੋਟੀਆ’, ‘ਯਾਰ ਅਣਮੁੱਲੇ 2’, ‘ਲਕੀਰਾਂ’ ਤੇ ‘ਹਮ ਹੈਂ ਤੀਨ ਖੁਰਾਫ਼ਾਤੀ’ ਵਰਗੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ ਤੇ ਕਈ ਰਿਐਲਿਟੀ ਟੀ. ਵੀ. ਸ਼ੋਅਜ਼ ’ਚ ਵੀ ਕੰਮ ਕੀਤਾ ਹੈ। ਪੂਨਮ ਦੀ ਬਤੌਰ ਮੁੱਖ ਅਦਾਕਾਰਾ ਇਹ ਪਹਿਲੀ ਫ਼ਿਲਮ ਹੈ ਤੇ ਆਪਣੀ ਅਦਾਕਾਰੀ ਤੇ ਦਿਲਕਸ਼ ਅਦਾਵਾਂ ਨਾਲ ਪੂਨਮ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
ਹਰਜੀਤ ਰਿੱਕੀ ਵਲੋਂ ਨਿਰਦੇਸ਼ਿਤ ‘ਉੱਚਾ ਪਿੰਡ’ ’ਚ ਉਹ ਸਾਰੇ ਤੱਤ ਹੋਣ ਦਾ ਵਿਸ਼ਵਾਸ ਹੈ, ਜੋ ਇਕ ਫ਼ਿਲਮ ਨੂੰ ਬਲਾਕਬਸਟਰ ’ਚ ਬਦਲਣ ਦੀ ਹਿੰਮਤ ਰੱਖਦੇ ਹਨ, ਜਿਸ ’ਚ ਐਕਸ਼ਨ, ਰੋਮਾਂਚ, ਕਾਮੇਡੀ, ਰੋਮਾਂਸ ਤੇ ਇਕ ਮਨਮੋਹਣੀ ਕਹਾਣੀ ਹੈ। ‘ਉੱਚਾ ਪਿੰਡ’ ’ਚ ਨਵਦੀਪ ਕਲੇਰ ਇਕ ਉਤਸ਼ਾਹੀ ਨੌਜਵਾਨ ‘ਆਜ਼ਾਦ’ ਦੀ ਭੂਮਿਕਾ ਨਿਭਾਅ ਰਹੇ ਹਨ।
‘ਉੱਚਾ ਪਿੰਡ’ ਦੀ ਇਕ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਅਸਲ ’ਚ ਇਕ ਪ੍ਰਭਾਵਸ਼ਾਲੀ ਕਹਾਣੀ ਵਾਲੇ ਇਕ ਅਦਾਕਾਰ ਦੀ ਫ਼ਿਲਮ ਹੈ, ਜੋ ਨੌਜਵਾਨਾਂ ਤੇ ਪਰਿਵਾਰਕ ਦਰਸ਼ਕਾਂ ਨੂੰ ਇਕੋ ਜਿਹੀ ਅਪੀਲ ਕਰੇਗੀ। ‘ਉੱਚਾ ਪਿੰਡ’ ਦੀ ਮਸ਼ਹੂਰ ਕਾਸਟ ਦੇ ਹੋਰ ਨਾਵਾਂ ’ਚ ਸਰਦਾਰ ਸੋਹੀ, ਹੋਬੀ ਧਾਲੀਵਾਲ, ਆਸ਼ੀਸ਼ ਦੁੱਗਲ, ਮੁਕੁਲ ਦੇਵ ਤੇ ਹੋਰ ਬਹੁਤ ਸਾਰੇ ਅਦਾਕਾਰ ਸ਼ਾਮਲ ਹਨ। ਹਰਜੀਤ ਰਿੱਕੀ ਵਲੋਂ ਨਿਰਦੇਸ਼ਿਤ ਫ਼ਿਲਮ ਦੀਪ ਐਂਟਰਟੇਨਮੈਂਟ ਤੇ 2 ਆਰ. ਪ੍ਰੋਡਕਸ਼ਨ ਵਲੋਂ ਤਿਆਰ ਕੀਤੀ ਗਈ ਹੈ।