ਟਵਿੰਕਲ ਖੰਨਾ ਨੇ ਅਕਸ਼ੈ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਪੋਸਟ ''ਚ ਵਿਆਹ ਨੂੰ ਲੈ ਕੇ ਆਖੀ ਇਹ ਗੱਲ
Wednesday, Sep 29, 2021 - 11:23 AM (IST)
ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਆਪਣੀ ਫ਼ਿਲਮ ਦੀ ਸ਼ੂਟਿੰਗ ਦੇ ਲਈ ਇਨੀਂ ਦਿਨੀਂ ਵਿਦੇਸ਼ ‘ਚ ਹਨ। ਜਿੱਥੇ ਉਨ੍ਹਾਂ ਦਾ ਪਰਿਵਾਰ ਵੀ ਪਹੁੰਚਿਆ ਹੋਇਆ ਹੈ। ਟਵਿੰਕਲ ਖੰਨਾ ਨੇ ਇਸ ਦੀਆਂ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਲੈ ਕੇ ਟਵਿੰਕਲ ਖੰਨਾ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੈ ਅਤੇ ਟਵਿੰਕਲ ਗੱਲਾਂ ‘ਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਦੀ ਭਤੀਜੀ ਉਨ੍ਹਾਂ ਦੀਆਂ ਤਸਵੀਰਾਂ ਖਿੱਚਦੀ ਰਹੀ।
ਟਵਿੰਕਲ ਖੰਨਾ ਨੇ ਲਿਖਿਆ ਕਿ ‘ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਮੇਰੀ ਭਤੀਜੀ ਨੇ ਕਈ ਤਸਵੀਰਾਂ ਲਈਆਂ ਜੋ ਸਾਡੇ ਵਿਆਹ ਦੀ ਗੱਲਬਾਤ ਨੂੰ ਲੈ ਕੇ ਵੱਖ-ਵੱਖ ਹਾਲਾਤਾਂ ਵੱਲ ਇਸ਼ਾਰਾ ਕਰਦੀਆਂ ਹਨ। ਅਸੀਂ ਇਸ ਗੱਲਬਾਤ ਦੀ ਸ਼ੁਰੂਆਤ ਮੁਸਕਾਨ ਦੇ ਨਾਲ ਸ਼ੁਰੂ ਕਰਦੇ ਹਾਂ ਅਤੇ ਸਮੇਂ ਦੇ ਨਾਲ-ਨਾਲ ਇਸ ‘ਚ ਗਿਰਾਵਟ ਆਉਂਦੀ ਜਾਂਦੀ ਹੈ।
ਆਖਰੀ ਤਸਵੀਰ ਮੇਰੀ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਦੀ ਹੈ, ਜਬ ਵੀ ਮੈਟ ਤੋਂ ਵਟ ਦੀ ਹੇਕ ਤੱਕ’। ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ। ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ।
ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਬੈਲਬੌਟਮ’ ਰਿਲੀਜ਼ ਹੋਈ ਹੈ। ਉਹ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਦੇ ਲਈ ਵਿਦੇਸ਼ ‘ਚ ਹਨ। ਹਾਲਾਂਕਿ ਬੀਤੇ ਦਿਨੀਂ ਉਨ੍ਹਾਂ ਨੂੰ ਆਪਣੀ ਮਾਂ ਦੇ ਦਿਹਾਂਤ ਕਾਰਨ ਸ਼ੂਟਿੰਗ ਵਿਚਾਲੇ ਛੱਡ ਕੇ ਭਾਰਤ ਵਾਪਸ ਆਉਣਾ ਪਿਆ ਸੀ।