ਮਾਹੀ ਵਿਜ, ਗੁਰਮੀਤ ਚੋਧਰੀ ਸਮੇਤ ਇਨ੍ਹਾਂ Tv Celebs ਨੇ ਕੀਤਾ ਚੋਰੀ-ਛਿਪੇ ਵਿਆਹ

Monday, Feb 01, 2016 - 05:57 PM (IST)

ਮਾਹੀ ਵਿਜ, ਗੁਰਮੀਤ ਚੋਧਰੀ ਸਮੇਤ ਇਨ੍ਹਾਂ Tv Celebs ਨੇ ਕੀਤਾ ਚੋਰੀ-ਛਿਪੇ ਵਿਆਹ

ਮੁੰਬਈ—ਟੀ.ਵੀ. ਸ਼ੋਅ ''ਕਹਾਣੀ ਘਰ-ਘਰ ਕੀ'', ''ਅੰਬਰ ਧਰਾ'' ਅਤੇ ''ਯੇ ਰਿਸ਼ਤਾ ਕਿਆ ਕਹਿਲਾਤਾ ਹੈ'' ਵਰਗੇ ਸੀਰੀਅਲਜ਼ ''ਚ ਨਜ਼ਰ ਆ ਚੁੱਕੇ ਟੀ.ਵੀ. ਅਦਾਕਾਰ ਅਲੀ ਮਰਚੈਂਟ ਨੇ ਬੀਤੇ ਦਿਨੀਂ ਆਪਣੀ ਪ੍ਰੇਮਿਕਾ ਅਨਾਮ ਨਾਲ ਕਰਜਤ ਵਿਖੇ ਚੋਰੀ-ਛੁਪੇ ਦੂਜਾ ਵਿਆਹ ਕਰ ਲਿਆ ਹੈ। ਇਸ ਵਿਆਹ ''ਤੇ ਦੋਹਾਂ ਪਰਿਵਾਰਾਂ ਦੇ ਮੈਬਰ ਮੌਜੂਦ ਸਨ। ਟੀ.ਵੀ. ਇੰਡਸਟਰੀ ਤੋਂ ਰੋਹਿਤ ਖੁਰਾਨਾ, ਕੁਣਾਲ ਵਰਮਾ ਅਤੇ ਵਿਸ਼ਾਲ ਕਰਵਲ ਸਮੇਤ ਅਲੀ ਦੇ ਕੁਝ ਹੋਰ ਦੋਸਤ ਵੀ ਦੋਸਤ ਵੀ ਇਸ ਵਿਆਹ ''ਤੇ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਅਲੀ ਨੂੰ ਰਿਐਲਿਟੀ ਸ਼ੋਅ ''ਬਿਗ ਬੌਸ ਸੀਜ਼ਨ 4'' ਲਈ ਜਾਣਿਆ ਜਾਂਦਾ ਹੈ। ਅਸਲ ''ਚ ਇਸ ਸ਼ੋਅ ''ਚ ਅਲੀ ਨੇ ਟੀ.ਵੀ. ਦੀ ਮਸ਼ਹੂਰ ਅਦਾਕਾਰਾ ਅਤੇ ''ਬਿਗ ਬੌਸ 4'' ਕੰਟੈਸਟੈਂਟ ਸਾਰਾ ਖਾਨ ਨਾਲ ਵਿਆਹ ਕੀਤਾ ਸੀ। ''ਬਿਗ ਬੌਸ'' ਦੇ ਇਤਿਹਾਸ ''ਚ ਪਹਿਲੀ ਵਾਰ ਦਰਸ਼ਕਾਂ ਨੇ ਸੱਚੀ-ਮੁੱਚੀ ਦਾ ਵਿਆਹ ਦੇਖਿਆ ਸੀ ਪਰ ਦੋ ਮਹੀਨਿਆਂ ਬਾਅਦ ਹੀ ਇਨ੍ਹਾਂ ਦਾ ਤਲਾਕ ਹੋ ਗਿਆ ਸੀ। ਉਸ ਵੇਲੇ ਸਾਰਾ-ਅਲੀ ਨੇ ਕਿਹਾ ਕਿ ਚੈਨਲ ਵਾਲਿਆਂ ਨੇ ਉਨ੍ਹਾਂ ਨੂੰ ਵਿਆਹ ਕਰਨ ਲਈ 50 ਲੱਖ ਰੁਪਏ ਦਿੱਤੇ ਸਨ। ਇਸ ਤੋਂ ਬਾਅਦ ਚੈਨਲ ਵਾਲਿਆ ਨੇ ਇਸ ਗੱਲ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਹ ਵਿਆਹ ਉਨ੍ਹਾਂ ਦੀ ਮਰਜ਼ੀ ਨਾਲ ਹੋਇਆ ਸੀ।
ਇਨ੍ਹਾਂ ਤੋਂ ਇਲਾਵਾ ਟੀ.ਵੀ. ਦੇ ਹੋਰ ਵੀ ਕੀ ਸਿਤਾਰੇ ਹਨ ਜਿਨ੍ਹਾ ਨੇ ਵੀ ਚੋਰੀ-ਛਿਪੇ ਵਿਆਹ ਕੀਤਾ ਹੈ। ਇਸ ਸੂਚੀ ''ਚ ਜੈ ਭਾਨੂਸ਼ਾਲੀ-ਮਾਹੀ ਵਿਜ, ਕਰਨ ਸਿੰਘ ਗਰੋਵਰ-ਸ਼ਰਧਾ ਨਿਗਮ, ਗੁਰਮੀਤ ਚੌਧਰੀ-ਦੇਬੀਨਾ ਬੈਨਰਜੀ, ਆਦਿੱਤਿਯ ਰੇਡੀਜ਼ ਨਤਾਸ਼ਾ ਸ਼ਰਮਾ ਅਤੇ ਦੀਪਿਕਾ ਸੈਮਸਨ ਦੇ ਨਾਂ ਵੀ ਸ਼ਾਮਲ ਹਨ।
ਗੁਰਮੀਤ ਚੋਧਰੀ ਅਤੇ ਦੇਬੀਨਾ ਬੈਨਰਜੀ—ਟੀ.ਵੀ. ਦੇ ਮਸ਼ਹੂਰ ਸ਼ੋਅ ''ਚ ਰਾਮ ਅਤੇ ਸੀਤਾ ਦਾ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਏ ਗੁਰਮੀਤ ਚੋਧਰੀ ਅਤੇ ਦੇਬੀਨਾ ਬੈਨਰਜੀ ਵਿਆਹ ਤੋਂ ਪਹਿਲਾਂ ਤਕਰੀਬਨ 7 ਸਾਲ ਤੱਕ ਸੰਬੰਧ ''ਤ ਰਹੇ ਸਨ। ਇਸ ਮਸ਼ਹੂਰ ਜੋੜੀ ਨੇ ਵੀ ਬਿਨ੍ਹਾ ਕਿਸੇ ਨੂੰ ਦੱਸੇ ਸਿਰਫ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ ''ਚ ਵਿਆਹ ਕੀਤਾ ਸੀ।

ਜੈ ਭਾਨੂਸ਼ਾਲੀ ਅਤੇ ਮਾਹੀ ਵਿਜ—ਜੈ ਭਾਨੂਸ਼ਾਲੀ ਅਤੇ ਮਾਹੀ ਵਿਜ ਨੇ ਹਮੇਸ਼ਾ ਹੀ ਆਪਣੇ ਪ੍ਰੇਮ ਸੰਬੰਧਾਂ ਨੂੰ ਖੁੱਲ੍ਹ ਕੇ ਮੰਨਿਆ ਹੈ ਪਰ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਉਨ੍ਹਾਂ ਕੋਲ੍ਹ ਸਮਾਂ ਨਹੀਂ ਹੈ। ਕਾਫੀ ਸਮੇਂ ਬਾਅਦ ਇਨ੍ਹਾਂ ਨੇ ਮੰਨਿਆ ਲਿਆ ਕਿ ਉਨ੍ਹਾਂ ਦਾ ਵਿਆਹ 11 ਨਵੰਬਰ, 2011 ''ਚ ਹੋ ਚੁੱਕਿਆ ਹੈ।
ਕਰਨ ਸਿੰਘ ਗਰੋਵਰ ਅਤੇ ਸ਼ਰਧਾ ਨਿਗਮ—ਕਰਨ ਸਿੰਘ ਗਰੋਵਰ ਅਤੇ ਸ਼ਰਧਾ ਨਿਗਮ ਨੇ ਵੀ ਚੋਰੀ-ਛਿਪੇ ਵਿਆਹ ਕਰਵਾਇਆ ਸੀ। ਹਾਲਾਂਕਿ ਇਹ ਰਿਸ਼ਤਾ ਸਿਰਫ 10 ਮਹੀਨੇ ਹੀ ਟਿਕ ਸਕਿਆ ਅਤੇ ਛੇਤੀ ਹੀ ਦੋਹਾਂ ਦਾ ਤਲਾਕ ਹੋ ਗਿਆ।
ਆਦਿਤੱਯ ਰੈਡੀਜ਼ ਅਤੇ ਨਤਾਸ਼ਾ ਸ਼ਰਮਾ—ਆਦਿਤੱਯ ਅਤੇ ਨਤਾਸ਼ਾ ਦਾ ਰੋਮਾਂਸ ਟੀ.ਵੀ. ਸ਼ੋਅ ''ਨਾ ਆਨਾ ਇਸ ਦੇਸ਼ ਲਾਡੋ'' ਦੇ ਸੈੱਟ ''ਤੇ ਹੋਇਆ ਸੀ। ਇਨ੍ਹਾਂ ਦੋਹਾਂ ਨੇ 29 ਅਪ੍ਰੈਲ 2012 ਨੂੰ ਮੰਗਣੀ ਕੀਤੀ ਸੀ ਪਰ ਵਿਆਹ ਦੀ ਖ਼ਬਰ ਸਾਲ 2014 ''ਚ ਸਾਹਮਣੇ ਆਈ, ਜਦਕਿ ਇਨ੍ਹਾਂ ਨੇ ਮਈ 2013 ''ਚ ਹੀ ਵਿਆਹ ਕਰ ਲਿਆ ਸੀ। ਖ਼ਬਰਾਂ ਦੀ ਮੰਨੀਏ ਤਾਂ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ, ਜਦੋਂ ਆਦਿਤੱਯ ਦੇ ਮੋਬਾਈਲ ''ਤੇ ਨਤਾਸ਼ਾ ਦੀ ਵੈਡਿੰਗ ਡ੍ਰੈੱਸ ਪਹਿਨੀਂ ਤਸਵੀਰ ਨਜ਼ਰ ਆਈ।
ਦੀਪਿਕਾ ਅਤੇ ਰੌਣਕ ਸੈਮਸਨ—''ਸਿਮਰ'' ਬਣ ਕੇ ਮਸ਼ਹੂਰ ਹੋਈ ਦੀਪਿਕਾ ਸੈਮਸਨ ਨੇ ਵੀ ਆਪਣੇ ਵਿਆਹ ਦੀ ਖ਼ਬਰ ਨੂੰ ਲੰਬੇ ਸਮੇਂ ਤੱਕ ਲੁਕੋ ਕੇ ਰੱਖਿਆ। ਇਹ ਗੱਲ ਉਦੋਂ ਸਾਹਮਣੇ ਆਈ, ਜਦੋਂ ਉਸ ਦਾ ਨਾਂ ਉਸ ਦੇ ਕੋ-ਸਟਾਰ ਰਹੇ ਸ਼ੋਏਬ ਇਬਰਾਹਿਮ ਨਾਲ ਜੁੜਿਆ। ਇਸ ਤੋਂ ਬਾਅਦ ਦੀਪਿਕਾ ਨੇ ਸਵੀਕਾਰ ਕੀਤਾ ਕਿ ਉਸ ਦਾ ਵਿਆਹ ਰੌਣਕ ਸੈਮਸਨ ਨਾਲ ਹੋ ਚੁੱਕਾ ਹੈ। ਹਾਲਾਂਕਿ ਹੁਣ ਦੀਪਿਕਾ ਦਾ ਤਲਾਕ ਹੋ ਚੁੱਕਾ ਹੈ। ਇਸ ਤਲਾਕ ਲਈ ਵੀ ਸ਼ੋਏਬ ਨੂੰ ਹੀ ਜ਼ਿੰਮੇਵਾਰ ਮੰਨਿਆ ਗਿਆ।


Related News