ਟੀ.ਵੀ. ''ਤੇ ਇਕ ਵਾਰ ਫਿਰ ਦਿਖਾਈ ਜਾਵੇਗੀ ''ਰਾਮਾਇਣ''
Saturday, May 08, 2021 - 05:40 PM (IST)
ਮੁੰਬਈ- ਸਵ. ਰਾਮਾਨੰਦ ਸਾਗਰ ਦਾ ਬਲਾਕਬਸਟਰ ਟੀ.ਵੀ. ਸ਼ੋਅ 'ਰਾਮਾਇਣ' ਇਕ ਵਾਰ ਫਿਰ ਟੈਲੀਵਿਜ਼ਨ ’ਤੇ ਆਉਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸ਼ੋਅ 1987 ਨੂੰ ਦੂਰਦਰਸ਼ਨ ’ਤੇ ਰਿਲੀਜ਼ ਕੀਤਾ ਗਿਆ ਸੀ ਤੇ ਪਿਛਲੀ ਤਾਲਾਬੰਦੀ ’ਚ ਇਸ ਨੂੰ ਦੂਰਦਰਸ਼ਨ ’ਤੇ ਦੁਬਾਰਾ ਦਿਖਾਇਆ ਗਿਆ ਸੀ। ਇਸ ਨੇ ਸ਼ੋਅ ਨੇ ਕਈ ਰਿਕਾਰਡ ਵੀ ਕਾਇਮ ਕੀਤੇ ਸਨ। ਰਾਮਾਇਣ ਗਾਥਾ ਦੇ ਕਲਾਕਾਰ ਪੂਰੇ ਭਾਰਤ ’ਚ ਲੋਕਪ੍ਰਿਯ ਹਨ। ਇਸ ’ਚ ਅਰੁਣ ਗੋਵਿਲ ਨੇ ਪ੍ਰਭੂ ਸ਼੍ਰੀਰਾਮ, ਦੀਪਿਕਾ ਚਿਖਾਲਿਆ ਨੇ ਮਾਤਾ ਸੀਤਾ ਤੇ ਸੁਨੀਲ ਲਹਿਰੀ ਨੇ ਲਕਸ਼ਮਣ ਦੀ ਭੂਮਿਕਾ ਨਿਭਾਈ ਹੈ।
ਅਰਵਿੰਦ ਤ੍ਰਿਨੇਦੀ ਨੇ ਰਾਵਣ ਅਤੇ ਦਾਰਾ ਸਿੰਘ ਨੇ ਹਨੂਮਾਨ ਦੀ ਭੂਮਿਕਾ ਨਿਭਾਈ ਸੀ। ਲੋਕ ਅੱਜ ਵੀ ਇਸ ਸ਼ੋਅ ਨੂੰ ਦੇਖਣਾ ਪਸੰਦ ਕਰਦੇ ਹਨ।'ਰਾਮਾਇਣ' ਹੁਣ ਇਸ ਸ਼ੁੱਕਰਵਾਰ ਤੋਂ ਕਲਰਜ਼ ਚੈਨਲ ’ਤੇ ਆਵੇਗੀ। ਰਾਮਾਇਣ ਪ੍ਰਭੂ ਸ਼੍ਰੀਰਾਮ ਦੀ ਜੀਵਨੀ ਤੋਂ ਪ੍ਰੇਰਿਤ ਹੈ। ਹੁਣ ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਕਲਰਜ਼ ਚੈਨਲ ਨੇ ਇਕ ਵਾਰ ਫਿਰ 'ਰਾਮਾਇਣ' ਨੂੰ ਟੀ.ਵੀ. ’ਤੇ ਲਿਆਉਣ ਦਾ ਫ਼ੈਸਲਾ ਕੀਤਾ ਹੈ।
ਅਰੁਣ ਗੋਵਿਲ ਤੇ ਦੀਪਿਕਾ ਚਿਖਾਲਿਆ ਅੱਜ ਵੀ ਲੋਕਪ੍ਰਿਯ ਹਨ।