ਦਰਸ਼ਕਾਂ ਦੇ ਮਨਪਸੰਦ ਚੈਨਲਾਂ ਦੀ ਟੀ. ਵੀ. ਸੈੱਟਾਂ ’ਤੇ ਹੋਈ ਵਾਪਸੀ
Sunday, Feb 26, 2023 - 11:07 AM (IST)
 
            
            ਮੁੰਬਈ (ਬਿਊਰੋ)– ਕੁਝ ਸਮਾਂ ਪਹਿਲਾਂ ਅਚਾਨਕ ਟੈਰਿਫ ਦਰਾਂ ’ਚ ਕੀਤੇ ਗਏ ਵਾਧੇ ਨੇ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਸਦਮੇ ’ਚ ਪਾ ਦਿੱਤਾ ਸੀ, ਜਦੋਂ ਕੇਬਲ ਟੀ. ਵੀ. ਆਪਰੇਟਰਾਂ ਨੇ ਉਨ੍ਹਾਂ ਦੇ ਮਨਪਸੰਦ ਚੈਨਲਾਂ ਤੱਕ ਪਹੁੰਚ ਨੂੰ ਬਲਾਕ ਕਰ ਦਿੱਤਾ ਸੀ।
ਹੁਣ ਦਰਸ਼ਕਾਂ ਦੀ ਭਾਰੀ ਮੰਗ ’ਤੇ ਰੈਗੂਲੇਟਰੀ ਅਥਾਰਟੀ ਨਾਲ ਕਾਫੀ ਬਹਿਸ ਤੋਂ ਬਾਅਦ ਕੇਬਲ ਟੀ. ਵੀ. ਡਿਸਟ੍ਰੀਬਿਊਟਰਜ਼ ਨੇ ਆਖਰਕਾਰ ਦਰਸ਼ਕਾਂ ਲਈ ਉਨ੍ਹਾਂ ਦੇ ਮਨਪਸੰਦ ਚੈਨਲਾਂ ਨੂੰ ਉਨ੍ਹਾਂ ਦੇ ਟੀ. ਵੀ. ਸੈੱਟਾਂ ’ਤੇ ਵਾਪਸ ਪ੍ਰਸਾਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਨੇ ਨਵੇਂ ਫੋਟੋਸ਼ੂਟ ’ਚ ਦਿਖਾਇਆ ਬੋਲਡ ਅੰਦਾਜ਼, ਦੇਖ ਪ੍ਰਸ਼ੰਸਕ ਹੋਏ ਖ਼ੁਸ਼
ਯਾਨੀ ਹੁਣ ਇਕ ਵਾਰ ਫਿਰ ਦਰਸ਼ਕ ਆਪਣੇ ਮਨਪਸੰਦ ਚੈਨਲ ’ਤੇ ਆਪਣੇ ਮਨਪਸੰਦ ਟੀ. ਵੀ. ਸੀਰੀਅਲ ਦਾ ਪੂਰਾ ਆਨੰਦ ਲੈ ਸਕਣਗੇ।
ਹੁਣ ਆਖਰਕਾਰ ਟੀ. ਵੀ. ਕੇਬਲ ਆਪਰੇਟਰਾਂ ਨੇ 23 ਫਰਵਰੀ ਦੀ ਅੱਧੀ ਰਾਤ ਨੂੰ ਦਰਸ਼ਕਾਂ ਦੇ ਸਾਰੇ ਪਸੰਦੀਦਾ ਚੈਨਲਾਂ ਜ਼ੀ ਟੀ. ਵੀ., ਸਟਾਰ ਪਲੱਸ, ਸੋਨੀ ਚੈਨਲਾਂ ਦਾ ਪ੍ਰਸਾਰਨ ਸ਼ੁਰੂ ਕਰ ਦਿੱਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            