ਇਸ ਟੀ ਵੀ ਐਕਟੈ੍ਰਸ ਦਾ ਪਿਤਾ ਖਾ ਰਿਹਾ ਦਰ-ਦਰ ਠੋਕਰਾਂ
Sunday, Sep 13, 2020 - 03:51 PM (IST)

ਅੰਮ੍ਰਿਤਸਰ(ਸੁਮੀਤ ਖੰਨਾ) - ਸਮਾਜ 'ਚ ਅਕਸਰ ਬਜ਼ੁਰਗਾਂ ਦੇ ਸਨਮਾਨ ਕਰਨ ਦੀ ਗੱਲ ਆਖੀ ਜਾਂਦੀ ਹੈ ਪਰ ਜਦ ਅਸਲ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਤਸਵੀਰ ਕੁਝ ਹੋਰ ਹੀ ਹੁੰਦੀ ਹੈ।ਖਬਰ ਅੰਮ੍ਰਿਤਸਰ ਦੀ ਹੈ ਜਿੱਥੇ ਮਸ਼ਹੂਰ ਟੀ ਵੀ ਐਕਟੈ੍ਰਸ ਨਿੱਕੀ ਸ਼ਰਮਾ ਨੇ ਆਪਣੇ ਪਿਤਾ ਨੂੰ ਘਰੋਂ ਕੱਢ ਦਿੱਤਾ। ਅੰਮ੍ਰਿਤਸਰ ਦੇ ਰਹਿਣ ਵਾਲੇ ਦੀਪਕ ਸ਼ਰਮਾ ਨੇ ਭਰੇ ਦਿਲ ਨਾਲ ਆਪਣੀ ਦਾਸਤਾਨ ਦੱਸੀ ਹੈ।
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੀਪਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਮੁੰਬਈ ਕਈ ਟੀ ਵੀ ਸੀਰੀਅਲ 'ਚ ਕੰਮ ਕਰਦੀ ਹੈ ਪਰ ਉਹ ਮੈਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੀ। ਇਸ ਲਈ ਉਸ ਨੇ ਮੈਨੂੰ ਮੁੰਬਈ ਤੋਂ ਅੰਮ੍ਰਿਤਸਰ ਭੇਜ ਦਿੱਤਾ ਜਿੱਥੇ ਹੁਣ ਮੈਂ ਇਕ ਬਿਰਧ ਆਸ਼ਰਮ 'ਚ ਰਹਿ ਰਿਹਾ ਹਾਂ ।
ਦੱਸਣਯੋਗ ਹੈ ਕਿ ਨਿੱਕੀ ਸ਼ਰਮਾ ਮਸ਼ਹੂਰ ਟੀਵੀ ਸ਼ੋਅ 'ਸਸੂਰਾਲ ਸਿਮਰ ਕਾ' ਤੇ 'ਦਹਿਲੀਜ਼' ਸਮੇਤ ਕਈ ਟੀ ਵੀ ਸੀਰੀਅਲ 'ਚ ਅਹਿਮ ਕਿਰਦਾਰ ਨਿਭਾ ਚੁੱਕੀ ਹੈ।ਪਰ ਉਸ ਵੱਲੋਂ ਆਪਣੇ ਪਿਤਾ ਨੂੰ ਕੱਢੇ ਜਾਣ ਦੀ ਨਿੰਦੀਆ ਹਰ ਪਾਸੇ ਹੋ ਰਹੀ ਹੈ।