ਗ੍ਰਿਫਤਾਰੀ ਦੇ ਡਰ ਤੋਂ ਭਾਰਤ ਨਹੀਂ ਆ ਸਕਦੀ ਰਾਖੀ ਸਾਵੰਤ, ਸਲਮਾਨ ਖਾਨ ਬਾਰੇ ਕਹੀ ਵੱਡੀ ਗੱਲ

Saturday, Nov 09, 2024 - 12:15 PM (IST)

ਗ੍ਰਿਫਤਾਰੀ ਦੇ ਡਰ ਤੋਂ ਭਾਰਤ ਨਹੀਂ ਆ ਸਕਦੀ ਰਾਖੀ ਸਾਵੰਤ, ਸਲਮਾਨ ਖਾਨ ਬਾਰੇ ਕਹੀ ਵੱਡੀ ਗੱਲ

ਮੁੰਬਈ- 'ਡਰਾਮਾ ਕੁਈਨ' ਰਾਖੀ ਸਾਵੰਤ ਲੰਬੇ ਸਮੇਂ ਤੋਂ ਭਾਰਤ 'ਚ ਨਹੀਂ ਹੈ। ਉਹ ਲੰਬੇ ਸਮੇਂ ਤੋਂ ਦੁਬਈ 'ਚ ਫਸੀ ਹੋਈ ਹੈ। ਹਾਲ ਹੀ 'ਚ ਰਾਖੀ ਨੇ ਖੁਲਾਸਾ ਕੀਤਾ ਹੈ ਕਿ ਉਹ ਗ੍ਰਿਫਤਾਰੀ ਦੇ ਡਰ ਕਾਰਨ ਭਾਰਤ ਨਹੀਂ ਪਰਤ ਰਹੀ ਹੈ। ਰਾਖੀ ਸਾਵੰਤ ਨੇ ਕਿਹਾ- 'ਮੈਂ ਕਿਸੇ ਤੋਂ ਮਦਦ ਨਹੀਂ ਮੰਗਦੀ, ਇਹ ਮੇਰੀ ਲੜਾਈ ਹੈ। ਸਲਮਾਨ ਭਾਈ, ਫਰਾਹ ਖਾਨ ਅਤੇ ਸ਼ਾਹਰੁਖ ਜੀ ਮੈਨੂੰ ਇੱਕ ਸਕਿੰਟ ਵਿੱਚ ਜ਼ਮਾਨਤ ਕਰਵਾ ਦੇਣਗੇ ਪਰ ਮੈਂ ਕਿਸੇ ਤੋਂ ਮਦਦ ਨਹੀਂ ਮੰਗ ਰਹੀ ਹਾਂ।ਇਹ ਮੇਰੀ ਲੜਾਈ ਹੈ, ਮੈਂ ਕਦੋਂ ਤੱਕ ਸਭ ਦੇ ਸਾਹਮਣੇ ਹੱਥ ਫੈਲਾਉਂਦੀ ਰਹਾਂਗੀ, ਕਦੋਂ ਤੱਕ ਭੀਖ ਮੰਗਦੀ ਰਹਾਂਗੀ। ਮੈਂ ਭਿਖਾਰੀ ਬਣ ਗਈ ਹਾਂ। ਮੈਨੂੰ ਭਾਰਤ ਦੇ ਕਾਨੂੰਨ 'ਤੇ ਭਰੋਸਾ ਹੈ ਕਿ ਜਦੋਂ ਮੇਰਾ ਕੋਈ ਅਪਰਾਧ ਨਹੀਂ ਹੈ ਤਾਂ ਮੈਨੂੰ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Instant Bollywood (@instantbollywood)

ਰਾਖੀ ਸਾਵੰਤ ਨੇ ਕੁਝ ਸਮਾਂ ਪਹਿਲਾਂ ਦੁਬਈ ਤੋਂ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ 'ਚ ਉਹ ਰੋਂਦੇ ਹੋਏ ਮਦਦ ਮੰਗਦੀ ਨਜ਼ਰ ਆ ਰਹੀ ਸੀ। ਵੀਡੀਓ 'ਚ ਰਾਖੀ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਤੋਂ ਮਦਦ ਦੀ ਅਪੀਲ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਕਿਹਾ ਸੀ ਕਿ ਉਹ ਆਪਣੇ ਦੇਸ਼ ਪਰਤਣਾ ਚਾਹੁੰਦੀ ਹੈ ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਅਤੇ ਉਹ ਬਿਨਾਂ ਕਿਸੇ ਕਾਨੂੰਨੀ ਅੜਚਨ ਦੇ ਦੇਸ਼ ਪਰਤ ਸਕਦੀ ਹੈ।

ਇਹ ਵੀ ਪੜ੍ਹੋ- ਮਲਾਇਕਾ ਨਾਲ Breakup ਤੋਂ ਬਾਅਦ ਇਸ ਬੀਮਾਰੀ ਨਾਲ ਜੂਝ ਰਹੇ ਹਨ ਅਰਜੁਨ ਕਪੂਰ

ਜ਼ਿਕਰਯੋਗ ਹੈ ਕਿ ਰਾਖੀ ਸਾਵੰਤ ਅਤੇ ਆਦਿਲ ਖਾਨ ਦੁਰਾਨੀ ਵਿਚਾਲੇ ਵਿਵਾਦ ਖਤਮ ਨਹੀਂ ਹੋ ਰਿਹਾ ਹੈ। ਰਾਖੀ ਸਾਵੰਤ ਕਈ ਕੇਸਾਂ ਦਾ ਸਾਹਮਣਾ ਕਰ ਰਹੀ ਹੈ, ਜਿਸ ਵਿੱਚ ਉਸ ਦੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ ਦੁਆਰਾ ਦਰਜ ਐਫਆਈਆਰ ਵੀ ਸ਼ਾਮਲ ਹੈ। ਸਾਬਕਾ ਪਤੀ ਦਾ ਇਲਜ਼ਾਮ ਹੈ ਕਿ ਰਾਖੀ ਨੇ ਦੁਬਈ ਵਿੱਚ ਜੋ ਜਾਇਦਾਦ ਖਰੀਦੀ ਹੈ, ਉਹ ਉਸ ਦੀ ਹੈ ਅਤੇ ਅਦਾਕਾਰਾ ਨੇ ਇਸ ਉੱਤੇ ਕਬਜ਼ਾ ਕਰ ਲਿਆ ਹੈ। ਰਾਖੀ ਦੇ ਖਿਲਾਫ ਭਾਰਤ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਇਸ ਕਾਰਨ ਉਹ ਆਪਣੇ ਦੇਸ਼ ਨਹੀਂ ਪਰਤ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News