ਮੈਂ ਕਾਰਾਂ ’ਚ ਨਹੀਂ ਘੁੰਮਦੀ ਲੋਕਾਂ ਵਿਚਾਲੇ ਜਾ ਕੇ ਹੱਥ ਮਿਲਾਉਂਦੀ ਹਾਂ : ਐਂਬਰ ਉਲਹੇਰ

Wednesday, Dec 18, 2024 - 04:40 PM (IST)

ਮੈਂ ਕਾਰਾਂ ’ਚ ਨਹੀਂ ਘੁੰਮਦੀ ਲੋਕਾਂ ਵਿਚਾਲੇ ਜਾ ਕੇ ਹੱਥ ਮਿਲਾਉਂਦੀ ਹਾਂ : ਐਂਬਰ ਉਲਹੇਰ

ਇਕ ਸਾਧਾਰਨ ਹਾਊਸ ਵਾਈਫ ਤੋਂ ਮਿਸਿਜ਼ ਯੂਨੀਵਰਸ ਤੱਕ ਦਾ ਸਫ਼ਰ ਤੈਅ ਕਰਨਾ ਆਸਾਨ ਨਹੀਂ ਹੈ ਪਰ ਜਦੋਂ ਦ੍ਰਿੜ੍ਹ ਇਰਾਦਾ ਹੋਵੇ ਤਾਂ ਕੁਝ ਵੀ ਔਖਾ ਨਹੀਂ ਹੁੰਦਾ। ਐਂਬਰ ਉਹਲੇਰ ਨੇ ਇਹੀ ਸੋਚ ਲਿਆ ਸੀ। ਉਸ ਨੇ ਤਿੰਨ ਬੱਚਿਆਂ ਦੀ ਦੇਖਭਾਲ ਕਰਦੇ ਹੋਏ ਸਖ਼ਤ ਮਿਹਨਤ ਕੀਤੀ ਅਤੇ ਬਣ ਗਈ ਮਿਸਿਜ਼ ਯੂਨੀਵਰਸ ਯੂ.ਐੱਸ.ਏ. 2025। ਐਂਬਰ ਉਹਲੇਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਸ ਦਾ ਸਫ਼ਰ ਕਿਹੋ ਜਿਹਾ ਰਿਹਾ।

ਤੁਹਾਡਾ ਇਸ ਸਫ਼ਰ ਦੀ ਸ਼ੁਰੂਆਤ ਕਿਵੇਂ ਹੋਈ?
3 ਸਾਲ ਪਹਿਲਾਂ, ਮੇਰਾ ਭਾਰ ਬਹੁਤ ਵਧ ਗਿਆ ਸੀ। ਜਦੋਂ ਮੈਂ ਡਾਕਟਰ ਕੋਲ ਗਈ ਤਾਂ ਉਸ ਨੇ ਮੈਨੂੰ ਸਮਝਾਇਆ ਅਤੇ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਭਾਰ ਘੱਟ ਕੀਤਾ। ਫਿਰ ਸੋਚ ਲਿਆ ਕਿ ਸੁੰਦਰਤਾ ਮੁਕਾਬਲਾ ਜਿੱਤਣਾ ਹੈ। ਹੁਣ ਯੂ. ਐੱਸ. ਏ. ਦੀ ਪ੍ਰਤੀਨਿਧਤਾ ਕਰ ਰਹੀ ਹਾਂ। ਜ਼ਿੰਮੇਵਾਰੀ ਵੱਡੀ ਹੈ ਪਰ ਮੈਂ ਇਸ ਨੂੰ ਚੰਗੀ ਤਰ੍ਹਾਂ ਨਿਭਾਵਾਂਗੀ।

ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ

ਜਦੋਂ ਤੁਸੀਂ ਕਿਸੇ ਖੇਤਰ ਦੀ ਨੁਮਾਇੰਦਗੀ ਕਰਦੇ ਹੋ ਤਾਂ ਤੁਸੀਂ ਕਿਹੜੀਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋ?
ਸਾਡੇ ਇਥੇ ਸਾਰੀਆਂ ਬਿਊਟੀ ਪੈਜ਼ੇਂਟਸ ਕਾਰਾਂ ਵਿਚ ਜਾਂਦੀਆਂ ਹਨ ਅਤੇ ਲੋਕਾਂ ਨੂੰ ਵੇਵ ਕਰਦੀਆਂ ਹਨ। ਮੈਂ ਅਜਿਹਾ ਬਿਲਕੁਲ ਨਹੀਂ ਕਰਦੀ। ਮੈਂ ਜਾ ਕੇ ਲੋਕਾਂ ਨੂੰ ਖੁਦ ਮਿਲਦੀ ਹਾਂ ਅਤੇ ਹੱਥ ਮਿਲਾਉਂਦੀ ਹਾਂ। ਮੈਂ ਹਮੇਸ਼ਾ ਹੀ ਲੋਕਾਂ ਨੂੰ ਇਹ ਅਹਿਸਾਸ ਕਰਾਵਾਉਂਦੀ ਹਾਂ ਕਿ ਮੈਂ ਉਨ੍ਹਾਂ ਵਿਚੋਂ ਇਕ ਹਾਂ।

ਇਹ ਵੀ ਪੜ੍ਹੋ -  ਸਟੇਜ 'ਤੇ ਭੜਕੇ ਦਿਲਜੀਤ ਦੋਸਾਂਝ, ਕਿਹਾ- ਮੈਂ ਹੁਣ ਇੰਡੀਆ ਸ਼ੋਅ ਨਹੀਂ ਕਰਨਾ

ਤੁਹਾਡੇ ਪਤੀ ਨੇ ਤੁਹਾਡੇ ਸਫ਼ਰ ਵਿਚ ਕਿੰਨਾ ਯੋਗਦਾਨ ਪਾਇਆ ਹੈ?
ਮੇਰੇ ਪਤੀ ਜੇਮਸਨ ਉਹਲੇਰ ਇਕ ਨਿਊਜ਼ ਐਂਕਰ ਹਨ। ਲੋਕ ਉਨ੍ਹਾਂ ਨੂੰ ਜਾਣਦੇ ਹਨ। ਪਹਿਲਾਂ ਜਦੋਂ ਵੀ ਅਸੀਂ ਬਾਹਰ ਜਾਂਦੇ ਸੀ ਤਾਂ ਲੋਕ ਪਛਾਣਦੇ ਵੀ ਨਹੀਂ ਸਨ ਕਿ ਮੈਂ ਕੌਣ ਹਾਂ। ਹਰ ਕੋਈ ਮੇਰੇ ਪਤੀ ਦੀਆਂ ਫੋਟੋਆਂ ਖਿੱਚਣ ਆਉਂਦਾ ਸੀ ਪਰ ਹੁਣ ਸਭ ਕੁਝ ਬਦਲ ਗਿਆ ਹੈ। ਲੋਕ ਮੈਨੂੰ ਪਛਾਣਦੇ ਹਨ ਅਤੇ ਮੇਰੇ ਨਾਲ ਫੋਟੋਆਂ ਖਿੱਚਵਾਉਂਦੇ ਹਨ। ਜਦੋਂ ਲੋਕ ਉਸ ਨੂੰ ਮਿਸਟਰ ਯੂ.ਐੱਸ.ਏ. ਕਹਿੰਦੇ ਹਨ ਤਾਂ ਉਹ ਖੁਸ਼ ਹੁੰਦਾ ਹੈ। ਮੈਨੂੰ ਪ੍ਰੇਰਿਤ ਕਰਦਾ ਹੈ। ਉਹ ਮੇਰਾ ਸਭ ਤੋਂ ਵੱਡਾ ਚੀਅਰਲੀਡਰ ਹੈ।

ਜਦੋਂ ਤੁਸੀਂ ਇਹ ਮੁਕਾਬਲਾ ਜਿੱਤਿਆ ਤਾਂ ਬੱਚਿਆਂ ਦਾ ਕੀ ਪ੍ਰਤੀਕਰਮ ਸੀ?
ਮੇਰੇ ਤਿੰਨ ਬੱਚੇ ਹਨ ਅਤੇ ਤਿੰਨੋਂ ਬਹੁਤ ਪ੍ਰਾਊਡ ਫੀਲ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

sunita

Content Editor

Related News