ਮਸ਼ਹੂਰ ਟੀ.ਵੀ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਧੀ ਨੂੰ ਦਿੱਤਾ ਜਨਮ

Monday, Nov 25, 2024 - 02:41 PM (IST)

ਮਸ਼ਹੂਰ ਟੀ.ਵੀ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਧੀ ਨੂੰ ਦਿੱਤਾ ਜਨਮ

ਮੁੰਬਈ- ਟੀਵੀ ਸ਼ੋਅ ਅਦਾਕਾਰਾ ਅਦਿਤੀ ਦੇਵ ਸ਼ਰਮਾ ਅਤੇ ਪਤੀ ਸਰਵਰ ਆਹੂਜਾ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਅਦਾਕਾਰਾ ਨੇ ਹਾਲ ਹੀ ਦੇ ਵਿੱਚ ਨੰਨ੍ਹੀ ਪਰੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਅਦਿਤੀ ਨੇ ਇਕ ਧੀ ਨੂੰ ਜਨਮ ਦਿੱਤਾ ਹੈ।

PunjabKesari

41 ਸਾਲ ਦੀ ਉਮਰ 'ਚ ਬਣੀ ਮਾਂ
ਅਦਿਤੀ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਨ੍ਹਾਂ ਦਾ ਬੇਟਾ ਸਰਤਾਜ ਵੀ ਨਜ਼ਰ ਆ ਰਿਹਾ ਹੈ। ਇਕ ਤਸਵੀਰ ਵਿਚ ਸਰਤਾਜ ਨੇ ਸਲੇਟ ਫੜੀ ਹੋਈ ਹੈ, ਜਿਸ ‘ਤੇ ਲਿਖਿਆ ਹੈ, ‘ਮੈਂ ਵੱਡਾ ਭਰਾ ਬਣ ਗਿਆ ਹਾਂ।’ ਦੂਜੀ ਤਸਵੀਰ ਵਿਚ ਉਨ੍ਹਾਂ ਨੇ ਇਕ ਸਲੇਟ ਫੜੀ ਹੋਈ ਹੈ, ਜਿਸ ‘ਤੇ ਲਿਖਿਆ ਹੈ, ‘Its A Baby Girl।’

PunjabKesari

ਉਨ੍ਹਾਂ ਦੀ ਖੁਸ਼ੀ ਅਤੇ ਪਿਆਰ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ। ਦੱਸ ਦੇਈਏ ਕਿ ਸਾਲ 2019 'ਚ ਅਦਿਤੀ ਅਤੇ ਸਰਵਰ ਨੇ ਆਪਣੇ ਪਹਿਲੇ ਬੱਚੇ ਸਰਤਾਜ ਦਾ ਸਵਾਗਤ ਕੀਤਾ ਅਤੇ ਹੁਣ ਪੰਜ ਸਾਲ ਬਾਅਦ ਉਨ੍ਹਾਂ ਦੇ ਘਰ ਇੱਕ ਧੀ ਆਈ ਹੈ।

PunjabKesari

ਪੋਸਟ ‘ਚ ਅਦਿਤੀ ਦੀ ਖੁਸ਼ੀ ਆ ਰਹੀ ਸੀ ਨਜ਼ਰ 
ਅਦਿਤੀ ਨੇ ਕੈਪਸ਼ਨ ‘ਚ ਲਿਖਿਆ, ‘ਪਿਆਰੀ ਧੀ, ਜਦੋਂ ਤੁਸੀਂ ਇਸ ਦੁਨੀਆ ‘ਚ ਆਏ, ਸਾਨੂੰ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਬਹੁਤ ਪਿਆਰ, ਦੁਆਵਾਂ ਅਤੇ ਉਮੀਦਾਂ ਲੈ ਕੇ ਆ ਰਹੇ ਹੋ।’ ਤੁਹਾਡੀਆਂ ਛੋਟੀਆਂ ਬਾਹਾਂ, ਛੋਟੀਆਂ ਉਂਗਲਾਂ, ਚਮਕਦੀਆਂ ਅੱਖਾਂ ਅਤੇ ਤੁਹਾਡੇ ਹਾਸੇ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਸਭ ਤੋਂ ਵਧੀਆ ਦੀ ਬਖਸ਼ਿਸ਼ ਹੋਈ ਹੈ।

PunjabKesari

ਦੱਸ ਦੇਈਏ ਕਿ ਅਦਿਤੀ ਦੇਵ ਸ਼ਰਮਾ ਦਾ ਵਿਆਹ ਸਰਵਰ ਆਹੂਜਾ ਨਾਲ 2014 ‘ਚ ਹੋਇਆ ਸੀ। ਇਸ ਤੋਂ ਬਾਅਦ ਉਸ ਨੇ 2019 ਵਿੱਚ ਸਰਤਾਜ ਨੂੰ ਜਨਮ ਦਿੱਤਾ ਸੀ। ਇਸ ਸਮੇਂ ਉਹ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਧੀ ਦੇ ਆਉਣ ‘ਤੇ ਬਹੁਤ ਖੁਸ਼ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News