ਟੀ.ਵੀ ਅਦਾਕਾਰਾ ‘ਆਨੰਦੀ’ ਦਾ ਟ੍ਰਾਂਸਫ਼ਾਰਮੇਸ਼ਨ, ਪਹਿਲਾਂ ਤੋਂ ਜ਼ਿਆਦਾ ਹੋ ਗਈ ਗਲੈਮਰਸ

Thursday, Jun 30, 2022 - 06:12 PM (IST)

ਟੀ.ਵੀ ਅਦਾਕਾਰਾ ‘ਆਨੰਦੀ’ ਦਾ ਟ੍ਰਾਂਸਫ਼ਾਰਮੇਸ਼ਨ, ਪਹਿਲਾਂ ਤੋਂ ਜ਼ਿਆਦਾ ਹੋ ਗਈ ਗਲੈਮਰਸ

ਬਾਲੀਵੁੱਡ ਡੈਸਕ: ਮਸ਼ਹੂਰ ਟੀ.ਵੀ ਸ਼ੋਅ ‘ਬਾਲਿਕਾ ਵਧੂ’ ਫ਼ੇਮ ਅਵਿਕਾ ਗੌਰ ਸ਼ੋਅ ਦੌਰਾਨ ਹਰ ਘਰ ’ਚ ਆਪਣੀ ਪਛਾਣ ਬਣਾਈ ਹੈ। ਅਦਾਕਾਰਾ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੀ ਹੈ। ਅਵਿਕਾ ਦਾ ਜਨਮ 30 ਜੁਲਾਈ 1997 ਨੂੰ ਮੁੰਬਈ ’ਚ ਇਕ ਗੁਜਰਾਤੀ ਪਰਿਵਾਰ ’ਚ ਹੋਇਆ  ਹੈ। ਅਵਿਕਾ ਗੌਰ ਆਪਣੀ ਪ੍ਰੋਫ਼ੈਸ਼ਨਲ ਲਾਈਫ਼ ਤੋਂ ਜ਼ਿਆਦਾ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ।

PunjabKesari

ਅਦਾਕਾਰਾ ਦੀ ਜ਼ਿੰਦਗੀ ’ਚ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਆਪਣੇ ਆਪ ਨੂੰ ਸ਼ੀਸ਼ੇ ’ਚ ਦੇਖ ਕੇ ਰੋਣ ਲੱਗ ਪਈ। ਇਸ ਤੋਂ ਬਾਅਦ ਅਵਿਕਾ ਗੌਰ ਨੇ ਕਰੀਬ 13 ਕਿਲੋ ਭਾਰ ਘਟਾਇਆ। ਗਲੈਮਰਸ ਫ਼ੋਟੋਸ਼ੂਟ ਸੋਸ਼ਲ ਮੀਡੀਆ ’ਤੇ ਆਏ ਦਿਨ ਵਾਇਰਲ ਹੁੰਦੇ ਰਹਿੰਦੀ ਹੈ। ਉਨ੍ਹਾਂ ਦਾ ਟ੍ਰਾਂਸਫ਼ਾਰਮੇਸ਼ਨ ਦੇਖਣ ਯੋਗ ਹੈ। ਅਦਾਕਾਰਾ ਜਿੰਨੀ ਮਾਸੂਮ ਪਹਿਲਾਂ ਦਿੱਖਦੀ ਸੀ। ਅੱਜ ਉਹ ਬੇਹੱਦ ਗਲੈਮਰਸ ਦਿੱਖਦੀ ਹੈ।

ਇਹ ਵੀ ਪੜ੍ਹੋ : ACCIDENT: KGF ਐਕਟਰ ਅਵਿਨਾਸ਼ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰੀ, ਵਾਲ ਵਾਲ ਬਚੀ ਜਾਨ

PunjabKesari

ਇਸ ਤੋਂ ਇਲਾਵਾ ਅਵਿਕਾ ਗੌਰ ਆਪਣੀ ਲਵ ਲਾਈਫ਼ ਲਈ ਵੀ ਪ੍ਰਸ਼ੰਸਕਾਂ ’ਚ ਪੌਪੁਲਰ ਹੋ ਰਹੀ ਹੈ। ਆਪਣੀ ਉਮਰ ਤੋਂ ਦੁੱਗਣੇ ਐਕਟਰ ਨੂੰ ਡੇਟ ਕਰਨ ਦੀ ਚਰਚਾ ’ਚ ਆਈ ਸੀ। ਅਵਿਕਾ ਗੌਰ ਦਾ ਨਾਂ ਸਹਿ-ਅਦਾਕਾਰ ਮਨੀਸ਼ ਰਾਏਸਿੰਘਨ ਨਾਲ ਜੁੜਿਆ ਸੀ। ਦੋਵਾਂ ਨੇ ‘ਸਸੁਰਾਲ ਸਿਮਰ ਕਾ’ ’ਚ ਇਕੱਠੇ ਕੰਮ ਕੀਤਾ ਸੀ। ਦੋਵੇਂ ਪਤੀ-ਪਤਨੀ ਦੇ ਕਿਰਦਾਰ ’ਚ ਨਜ਼ਰ ਆਏ ਸਨ।

ਇਹ ਵੀ ਪੜ੍ਹੋ : ਪਾਕਿਸਤਾਨੀ ਅਦਾਕਾਰਾ ਨੇ ਆਲੀਆ ਨੂੰ ਕੀਤਾ ਸਪੋਰਟ, ਕਿਹਾ- ‘ਮੈਂ ਸੋਚਿਆ ਕਿ ਅਜਿਹਾ ਪਾਕਿਸਤਾਨ ’ਚ ਹੀ ਹੁੰਦਾ ਹੈ’

ਹਾਲਾਂਕਿ ਅਵਿਕਾ ਗੌਰ ਅਤੇ ਮਨੀਸ਼ ਰਾਏਸਿੰਘਨ ਰਿਸ਼ਤੇ ’ਤੇ ਸਵਾਲ ਉਠਾਏ ਗਏ ਤਾਂ ਉਨ੍ਹਾਂ ਨੇ ਜ਼ਿਆਦਾ ਦੇਰ ਤੱਕ ਚੁੱਪ ਨਹੀਂ ਧਾਰੀ। ਦੋਵਾਂ ਨੇ ਇੰਟਰਵਿਊ ’ਚ ਆਪਣੇ ਰਿਸ਼ਤੇ ਨੂੰ ਸਪੱਸ਼ਟ ਕੀਤਾ ਅਤੇ ਇਕ-ਦੂਸਰੇ ਨੂੰ ਚੰਗਾ ਦੋਸਤ ਦੱਸਿਆ।

PunjabKesari

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਅਵਿਕਾ ਗੌਰ ‘ਲਾਡੋ:ਵੀਰਪੁਰ ਦੀ ਮਰਦਾਨੀ’ ਅਤੇ ਨੌਨ ਫ਼ਿਰਸ਼ਨ ਸ਼ੋਅ ਜਿਵੇਂ ‘ਝਲਕ ਦਿਖਲਾ ਜਾ ਸੀਜ਼ਨ 5’, ਬਾਕਸ ਕ੍ਰਿਕਟ ਲੀਗ ਸੀਜ਼ਨ 2’, ‘ਫ਼ੀਅਰ ਫ਼ੈਕਟਰ: ਖ਼ਤਰੋਂ ਕੇ ਖਿਲਾੜੀ 9’ ਵਰਗੇ ਸ਼ੋਅ ’ਚ ਨਜ਼ਰ ਆ ਚੁੱਕੀ ਹੈ। ਸਾਲ 2013 ’ਚ ਅਵਿਕਾ ਗੋਰ ਨੇ ਫ਼ਿਲਮਾਂ ਦਾ ਰੁਖ ਵੀ ਕੀਤਾ । ਇਸ ਦੇ ਨਾਲ ਉਹ ਤੇਲਗੂ ਅਤੇ ਕੰਨੜ ਫ਼ਿਲਮਾਂ ’ਚ ਨਜ਼ਰ ਆ ਚੁੱਕੀ ਹੈ।


author

Anuradha

Content Editor

Related News