‘ਤੂੰ ਪਤੰਗ ਮੈਂ ਡੋਰ’ ਦੇ ‘ਅਮਨ’ ਤੇ ‘ਜ਼ਰੀਨਾ’ ਤੋਂ ਸੁਣੋ ਤਾਲਾਬੰਦੀ ਤੋਂ ਬਾਅਦ ਕਿਵੇਂ ਹੋ ਰਹੀ ਹੈ ਸ਼ੂਟਿੰਗ (ਵੀਡੀਓ)

7/10/2020 12:34:04 PM

ਕੀ ਤੁਸੀਂ ਪੁਰਾਣੀਆਂ ਫ਼ਿਲਮਾਂ ਅਤੇ ਸ਼ੋਆਂ ਦੇ ਰੀਪੀਟ ਟੈਲੀਕਾਸਟ ਤੋਂ ਬੋਰ ਹੋ ਗਏ ਹੋ? ਸਾਰੇ ਪੰਜਾਬੀ ਟੈਲੀਵਿਜ਼ਨ ਪ੍ਰਸ਼ੰਸਕਾਂ ਲਈ ਖੁਸ਼ਖਬਰੀ। ਤੁਹਾਡੇ ਪਸੰਦੀਦਾ ਜ਼ੀ ਪੰਜਾਬੀ ਸ਼ੋਅਜ਼ ਦੀਆਂ ਸ਼ੂਟਿੰਗਾਂ ਫ਼ਿਰ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਤੁਹਾਡੇ ਮਨਪਸੰਦ ਸ਼ੋਅਜ਼ 13 ਜੁਲਾਈ 2020 ਤੋਂ ਨਵੇਂ ਐਪੀਸੋਡਾਂ ਨਾਲ ਵਾਪਸ ਆ ਰਹੇ ਹਨ। ਦੱਸ ਦਈਏ ਕਿ ਪੂਰੇ ਦੇਸ਼ ਵਿਆਪੀ ਤਾਲਾਬੰਦੀ ਕਾਰਨ ‘ਹੀਰ ਰਾਂਝਾ‘, ‘ਵਿਲਾਇਤੀ ਭਾਬੀ‘, ‘ਤੂੰ ਪਤੰਗ ਮੈਂ ਡੋਰ‘, ‘ਕਮਲੀ ਇਸ਼ਕ ਦੀ‘ ਅਤੇ ‘ਖਸਮਾਂ ਨੂੰ ਖਾਣੀ‘ ਵਰਗੇ ਪ੍ਰਸਿੱਧ ਜ਼ੀ ਪੰਜਾਬੀ ਸ਼ੋਅਜ਼ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ।
ਜਗ ਬਾਣੀ 'ਤੇ 'ਤੂੰ ਪਤੰਗ ਮੈਂ ਡੋਰ' ਦੇ 'ਅਮਨ' ਤੇ 'ਜ਼ਰੀਨਾ' ਲਾਈਵ

ਦੱਸ ਦਈਏ ਕਿ ਜ਼ੀ ਪੰਜਾਬੀ ਹੁਣ ਆਪਣੇ ਸਾਰੇ ਕਾਲਪਨਿਕ ਸ਼ੋਅ ਦੇ ਤਾਜ਼ਾ ਐਪੀਸੋਡਾਂ ਨਾਲ ਵਾਪਸ ਆ ਗਿਆ ਹੈ, ਜੋ ਕਿ ਜਲਦ ਹੀ ਪ੍ਰਸਾਰਿਤ ਹੋਣਗੇ। ਸਾਡੇ ਕਲਾਕਾਰਾਂ ਅਤੇ ਪ੍ਰੋਡਕਸ਼ਨ ਕਰੂ ਦੀ ਸੁਰੱਖਿਆ ਬਹੁਤ ਮਹੱਤਵ ਰੱਖਦੀ ਹੈ ਅਤੇ ਇੱਕ ਜ਼ਿੰਮੇਵਾਰ ਪ੍ਰਸਾਰਕ ਹੋਣ ਦੇ ਨਾਤੇ, ਅਸੀਂ ਇਹ ਯਕੀਨੀ ਬਣਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਸਮੂਹਾਂ ‘ਚ ਸਾਰੇ ਕਲਾਕਾਰਾਂ ਅਤੇ ਟੈਕਨੀਸ਼ੀਅਨ ਦੇ ਹਿੱਤਾਂ ਦੀ ਰਾਖੀ ਕਰੀਏ।‘ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita