ਕੁਲਵਿੰਦਰ ਕੈਲੀ-ਗੁਰਲੇਜ਼ ਅਖਤਰ ਦਾ ਗੀਤ ''ਤੂੰ ਮਿਲਿਆ'' ਰਿਲੀਜ਼ Watch Video

Wednesday, Apr 20, 2016 - 11:15 AM (IST)

ਜਲੰਧਰ : ''ਤੇਰੇ ਨਾਲ ਸੋਹਣੀਏ ਜੇ ਦਗਾ ਮੈਂ ਕਮਾਵਾਂ'' ਫੇਮ ਸੁਰੀਲੀ ਦੋਗਾਣਾ ਜੋੜੀ ਕੁਲਵਿੰਦਰ ਕੈਲੀ-ਗੁਰਲੇਜ਼ ਅਖਤਰ ਦਾ ਨਵਾਂ ਦੋਗਾਣਾ ਗੀਤ ''ਤੂੰ ਮਿਲਿਆ'' ਅੱਜ ਸਪੀਡ ਰਿਕਾਰਡਜ਼ ਵੱਲੋਂ ਵਿਸ਼ਵ ਭਰ ਵਿਚ ਰਿਲੀਜ਼ ਕੀਤਾ ਗਿਆ। ਜੱਗੀ ਸਿੰਘ ਵੱਲੋਂ ਕਲਮਬੱਧ ਤੇ ਸੰਗੀਤਬੱਧ ਇਸ ਗੀਤ ਦਾ ਵੀਡੀਓ ਫਿਲਮਾਂਕਣ ਪ੍ਰਮੋਦ ਰਾਣਾ ਸ਼ਰਮਾ ਨੇ ਬਹੁਤ ਹੀ ਰੀਝ ਨਾਲ ਕੀਤਾ ਹੈ। ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਨੇ ਦੱਸਿਆ ਕਿ ਇਸ ਗੀਤ ਦੀ ਸਿਰਜਣਾ ਵਿਚ ਸਪੀਡੋ ਕੰਸਟਰੱਕਸ਼ਨ ਦੇ ਬਿੱਟੂ ਸਪੀਡੋ ਨੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਗੀਤ ਨੂੰ ਯੂ-ਟਿਊਬ ਉਪਰ ਤੇਜ਼ੀ ਨਾਲ ਮਿਲ ਰਹੇ ਵਿਊ ਉਨ੍ਹਾਂ ਦੇ ਉਤਸ਼ਾਹ ਵਿਚ ਚੋਖਾ ਵਾਧਾ ਕਰ ਰਹੇ ਹਨ।


Related News