ਲੱਤਾਂ ਨੂੰ ਲੈ ਕੇ ਲੋਕਾਂ ਨੇ ਕੀਤੀ ਦਿਲਜੀਤ ਦੋਸਾਂਝ ਨੂੰ ਟਰੋਲ ਕਰਨ ਦੀ ਕੋਸ਼ਿਸ਼, ਦੇਖੋ ਕੀ ਮਿਲਿਆ ਜਵਾਬ

Thursday, Jul 08, 2021 - 02:02 PM (IST)

ਲੱਤਾਂ ਨੂੰ ਲੈ ਕੇ ਲੋਕਾਂ ਨੇ ਕੀਤੀ ਦਿਲਜੀਤ ਦੋਸਾਂਝ ਨੂੰ ਟਰੋਲ ਕਰਨ ਦੀ ਕੋਸ਼ਿਸ਼, ਦੇਖੋ ਕੀ ਮਿਲਿਆ ਜਵਾਬ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ‘ਮੂਨ ਚਾਈਲਡ ਐਰਾ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਦਿਲਜੀਤ ਦੋਸਾਂਝ ਨੇ ਐਲਬਮ ਦੇ ਗੀਤਾਂ ਦੀਆਂ ਵੀਡੀਓਜ਼ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

PunjabKesari

ਆਏ ਦਿਨ ਦਿਲਜੀਤ ਦੋਸਾਂਝ ਐਲਬਮ ਨੂੰ ਲੈ ਕੇ ਮਜ਼ੇਦਾਰ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ ਤੇ ਪ੍ਰਸ਼ੰਸਕਾਂ ਨੂੰ ਐਲਬਮ ਦੀ ਅਪਡੇਟ ਵੀ ਦਿੰਦੇ ਰਹਿੰਦੇ ਹਨ। ਹਾਲ ਹੀ ’ਚ ਜੋ ਤਸਵੀਰਾਂ ਦਿਲਜੀਤ ਨੇ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਉਹ ਮਾਡਲ ਐਲਵਾ ਨਾਲ ਨਜ਼ਰ ਆ ਰਹੇ ਹਨ।

PunjabKesari

ਮਜ਼ੇਦਾਰ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ’ਚ ਸਭ ਦਾ ਧਿਆਨ ਦਿਲਜੀਤ ਦੋਸਾਂਝ ਦੀਆਂ ਲੱਤਾਂ ’ਤੇ ਪਿਆ, ਜੋ ਟੈਨਿੰਗ ਕਰਕੇ ਕਾਲੀਆਂ ਲੱਗ ਰਹੀਆਂ ਸਨ। ਦਿਲਜੀਤ ਦੀਆਂ ਕਾਲੀਆਂ ਲੱਤਾਂ ਨੂੰ ਲੈ ਕੇ ਲੋਕਾਂ ਵੀ ਕੁਮੈਂਟ ਕੀਤੇ ਤੇ ਦਿਲਜੀਤ ਨੇ ਲੋਕਾਂ ਦੇ ਕੁਮੈਂਟਾਂ ਦਾ ਜਵਾਬ ਵੀ ਦਿੱਤਾ।

PunjabKesari

ਦਿਲਜੀਤ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਦੋ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ, ‘ਜਿਹੜੇ ਮੇਰੀਆਂ ਲੱਤਾਂ ਨੂੰ ਲੈ ਕੇ ਗੱਲਾਂ ਕਰ ਰਹੇ ਹਨ, ਉਨ੍ਹਾਂ ਲਈ ਨਜ਼ਦੀਕ ਤੋਂ ਇਹ ਤਸਵੀਰ ਹੈ। ਧੁੱਪੇ ਲੰਮੇ ਪੈ-ਪੈ ਕੇ ਲੱਤਾਂ ਟੈਨ ਕੀਤੀਆਂ ਭੋਲਿਓ। ਇਹ ਦੇਖ ਲਓ ਨਜ਼ਦੀਕ ਤੋਂ।’

PunjabKesari

ਉਥੇ ਦੂਜੀ ਤਸਵੀਰ ਨਾਲ ਦਿਲਜੀਤ ਨੇ ਲਿਖਿਆ, ‘ਗੋਰੀਆਂ ਨੂੰ ਚਾਕਲੇਟ ਪਸੰਦ ਹੈ।’

PunjabKesari

ਦੱਸ ਦੇਈਏ ਕਿ ਦਿਲਜੀਤ ਦੀ ਐਲਬਮ ਅਗਸਤ ਜਾਂ ਸਤੰਬਰ ਮਹੀਨੇ ਰਿਲੀਜ਼ ਹੋ ਸਕਦੀ ਹੈ।

ਨੋਟ– ਤੁਸੀਂ ਦਿਲਜੀਤ ਦੀਆਂ ਇਨ੍ਹਾਂ ਤਸਵੀਰਾਂ ’ਤੇ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News