14 ਸਾਲ ਬਾਅਦ ਬਾਲੀਵੁੱਡ ''ਚ ਵਾਪਸੀ ਕਰੇਗੀ ਤ੍ਰਿਸ਼ਾ ਕ੍ਰਿਸ਼ਨਨ? ਸਲਮਾਨ ਦੀ ਇਸ ਫ਼ਿਲਮ ''ਚ ਆਵੇਗੀ ਨਜ਼ਰ

Thursday, Jul 18, 2024 - 11:51 AM (IST)

14 ਸਾਲ ਬਾਅਦ ਬਾਲੀਵੁੱਡ ''ਚ ਵਾਪਸੀ ਕਰੇਗੀ ਤ੍ਰਿਸ਼ਾ ਕ੍ਰਿਸ਼ਨਨ? ਸਲਮਾਨ ਦੀ ਇਸ ਫ਼ਿਲਮ ''ਚ ਆਵੇਗੀ ਨਜ਼ਰ

ਮੁੰਬਈ (ਬਿਊਰੋ) : ਤ੍ਰਿਸ਼ਾ ਕ੍ਰਿਸ਼ਨਨ ਪਿਛਲੀ ਵਾਰ ਵਿਜੇ ਸੇਤੂਪਤੀ ਨਾਲ ਫਿਲਮ 'ਲਿਓ' 'ਚ ਨਜ਼ਰ ਆਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਤ੍ਰਿਸ਼ਾ ਦੱਖਣ ਦੀਆਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੈ। ਉਹ ਬਾਲੀਵੁੱਡ ਵਿੱਚ ਵੀ ਕੰਮ ਕਰ ਚੁੱਕੀ ਹੈ। ਉਸਨੇ 2010 ਵਿੱਚ ਫਿਲਮ 'ਖੱਟਾ ਮੀਠਾ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। 14 ਸਾਲ ਬਾਅਦ ਉਹ ਸਲਮਾਨ ਖਾਨ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ, ਇਸ ਫਿਲਮ ਦਾ ਨਾਂ ਹੈ 'ਦਿ ਬੁੱਲ'। ਜਿਸ ਦਾ ਨਿਰਦੇਸ਼ਨ ਵਿਸ਼ਨੂੰਵਰਧਨ ਕਰਨਗੇ।

PunjabKesari

ਤ੍ਰਿਸ਼ਾ ਦੀ 14 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ 
2010 'ਚ ਫ਼ਿਲਮ 'ਖੱਟਾ ਮੀਠਾ' 'ਚ ਕੰਮ ਕਰਨ ਤੋਂ ਬਾਅਦ ਤ੍ਰਿਸ਼ਾ 14 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ। ਉਹ ਵੀ ਬਾਲੀਵੁੱਡ ਦੇ 'ਭਾਈਜਾਨ' ਸਲਮਾਨ ਖ਼ਾਨ ਨਾਲ। 'ਦਿ ਬੁੱਲ' 'ਚ ਸਲਮਾਨ ਖ਼ਾਨ ਨਾਲ ਤ੍ਰਿਸ਼ਾ ਕ੍ਰਿਸ਼ਨਨ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

PunjabKesari

25 ਸਾਲ ਬਾਅਦ ਕਰਨ ਜੌਹਰ ਤੇ ਸਲਮਾਨ ਕਰਨਗੇ ਇਕੱਠੇ ਕੰਮ 
ਵਿਸ਼ਨੂੰਵਰਧਨ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦਾ ਨਿਰਮਾਣ ਕਰਨ ਜੌਹਰ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਕਰ ਰਹੇ ਹਨ। ਖ਼ਬਰਾਂ ਮੁਤਾਬਕ ਕਰਨ ਜੌਹਰ ਅਤੇ ਸਲਮਾਨ ਖ਼ਾਨ 25 ਸਾਲ ਬਾਅਦ ਇਕੱਠੇ ਕੰਮ ਕਰਨ ਜਾ ਰਹੇ ਹਨ। ਉਮੀਦ ਹੈ ਕਿ 'ਦਿ ਬੁੱਲ' ਅਗਲੇ ਸਾਲ ਈਦ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ 3 ਨਵੰਬਰ 1988 ਨੂੰ ਮਾਲਦੀਵ ਦੇ ਮਾਲੇ 'ਚ ਹੋਏ ਅੱਤਵਾਦੀ ਹਮਲਿਆਂ ਦੀਆਂ ਦੁਖਦਾਈ ਘਟਨਾਵਾਂ ਨੂੰ ਦਰਸਾਏਗੀ।

PunjabKesari

ਸਲਮਾਨ ਖਾਨ ਇਸ ਫਿਲਮ ਲਈ ਕਰਨਗੇ ਟਰਾਂਸਫਾਰਮੇਸ਼ਨ
ਖ਼ਬਰਾਂ ਮੁਤਾਬਕ, ਸਲਮਾਨ ਖ਼ਾਨ ਇਸ ਫ਼ਿਲਮ ਲਈ 60 ਦਿਨਾਂ ਦੇ ਟਰਾਂਸਫਾਰਮੇਸ਼ਨ ਦੌਰ 'ਚੋਂ ਲੰਘਣਗੇ। ਤ੍ਰਿਸ਼ਾ ਕ੍ਰਿਸ਼ਨਨ ਵੀ 14 ਸਾਲ ਬਾਅਦ ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਵਾਪਸੀ ਕਰਨ ਲਈ ਤਿਆਰ ਹੈ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News