‘ਐਨੀਮਲ’ ’ਚ ਰਣਬੀਰ ਨਾਲ ਬੋਲਡ ਸੀਨਜ਼ ਤੋਂ ਬਾਅਦ ਵਿੱਕੀ ਕੌਸ਼ਲ ਨਾਲ ਰੋਮਾਂਸ ਕਰੇਗੀ ਤ੍ਰਿਪਤੀ ਡਿਮਰੀ
Wednesday, Dec 13, 2023 - 03:59 PM (IST)
ਮੁੰਬਈ (ਬਿਊਰੋ)– ਜਿਥੇ ਇਕ ਪਾਸੇ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਲਈ ਹਰ ਪਾਸੇ ਤਾਰੀਫ਼ ਹੋ ਰਹੀ ਹੈ, ਉਥੇ ਹੀ ਦੂਜੇ ਪਾਸੇ ਬੌਬੀ ਦਿਓਲ ਦੀ ਵੀ ਕਾਫ਼ੀ ਚਰਚਾ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ‘ਐਨੀਮਲ’ ਦੀ ਭਾਬੀ 2 ਯਾਨੀ ਤ੍ਰਿਪਤੀ ਡਿਮਰੀ ਵੀ ਸੁਰਖ਼ੀਆਂ ’ਚ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਫਾਲੋਅਰਜ਼ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਉਨ੍ਹਾਂ ਨੂੰ ਨੈਸ਼ਨਲ ਕ੍ਰਸ਼ ਵੀ ਕਿਹਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਮਲਾਇਕਾ ਨਾਲ ਤਲਾਕ ਮਗਰੋਂ ਅਰਬਾਜ਼ ਖ਼ਾਨ ਦਾ ਗਰਲਫਰੈਂਡ ਜਾਰਜੀਆ ਨਾਲ ਹੋਇਆ ਬ੍ਰੇਕਅੱਪ, ਜਾਣੋ ਵੱਖ ਹੋਣ ਦੀ ਵਜ੍ਹਾ
ਤ੍ਰਿਪਤੀ ਡਿਮਰੀ ਨੇ ‘ਐਨੀਮਲ’ ’ਚ ਰਣਬੀਰ ਕਪੂਰ ਨਾਲ ਬੋਲਡ ਸੀਨਜ਼ ਦਿੱਤੇ ਹਨ, ਉਨ੍ਹਾਂ ਨੂੰ ਲੈ ਕੇ ਖ਼ਬਰਾਂ ਦਾ ਬਾਜ਼ਾਰ ਗਰਮ ਹੈ। ‘ਐਨੀਮਲ’ ਤੋਂ ਬਾਅਦ ਪ੍ਰਸ਼ੰਸਕ ਉਸ ਨੂੰ ਫਿਰ ਤੋਂ ਵੱਡੇ ਪਰਦੇ ’ਤੇ ਦੇਖਣ ਲਈ ਉਤਸ਼ਾਹਿਤ ਹਨ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਹੈ। ਤ੍ਰਿਪਤੀ ਡਿਮਰੀ ਜਲਦ ਹੀ ਵਿੱਕੀ ਕੌਸ਼ਲ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।
ਸੋਸ਼ਲ ਮੀਡੀਆ ’ਤੇ ਤ੍ਰਿਪਤੀ-ਵਿੱਕੀ ਦੀਆਂ ਤਸਵੀਰਾਂ ਵਾਇਰਲ
ਤ੍ਰਿਪਤੀ ਡਿਮਰੀ ਤੇ ਵਿੱਕੀ ਕੌਸ਼ਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਵਿੱਕੀ ਕੌਸ਼ਲ ਤੇ ਤ੍ਰਿਪਤੀ ਡਿਮਰੀ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਖ਼ਬਰਾਂ ਮੁਤਾਬਕ ਇਹ ਉਨ੍ਹਾਂ ਦੀ ਫ਼ਿਲਮ ‘ਮੇਰੇ ਮਹਿਬੂਬ ਮੇਰੇ ਸਨਮ’ ਦੇ ਇਕ ਗੀਤ ਦੀਆਂ ਲੀਕ ਹੋਈਆਂ ਤਸਵੀਰਾਂ ਹਨ। ਫ਼ਿਲਮ ਦੇ ਇਸ ਹਿੱਸੇ ਦੀ ਸ਼ੂਟਿੰਗ ਕਰੋਏਸ਼ੀਆ ’ਚ ਕੀਤੀ ਗਈ ਸੀ। ਇਸ ਗੀਤ ਨੂੰ ਫਰਾਹ ਖ਼ਾਨ ਨੇ ਡਾਇਰੈਕਟ ਕੀਤਾ ਹੈ। ਰਿਪੋਰਟ ਮੁਤਾਬਕ ਇਹ ਫ਼ਿਲਮ ਫਰਵਰੀ 2024 ’ਚ ਰਿਲੀਜ਼ ਹੋਵੇਗੀ।
ਪੁਰਾਣੀਆਂ ਨੇ ਇਹ ਤਸਵੀਰਾਂ
ਧਿਆਨਯੋਗ ਹੈ ਕਿ ਵਿੱਕੀ ਕੌਸ਼ਲ ਤੇ ਤ੍ਰਿਪਤੀ ਡਿਮਰੀ ਦੀਆਂ ਇਹ ਤਸਵੀਰਾਂ ਤਾਜ਼ਾ ਨਹੀਂ ਹਨ। ਇਸ ਤੋਂ ਪਹਿਲਾਂ ਜੂਨ 2022 ’ਚ ਵੀ ਇਹ ਤਸਵੀਰਾਂ ਵਾਇਰਲ ਹੋਈਆਂ ਸਨ। ਅਜਿਹੇ ’ਚ ਜਦੋਂ ਤ੍ਰਿਪਤੀ ਨੂੰ ‘ਐਨੀਮਲ’ ਦੀ ਖ਼ੂਬ ਤਾਰੀਫ਼ ਮਿਲ ਰਹੀ ਹੈ ਤਾਂ ਇਹ ਤਸਵੀਰਾਂ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਤ੍ਰਿਪਤੀ ਨੇ ਰਣਬੀਰ ਨਾਲ ‘ਐਨੀਮਲ’ ’ਚ ਬਹੁਤ ਬੋਲਡ ਸੀਨਜ਼ ਦਿੱਤੇ ਹਨ। ਇਸ ਦੇ ਨਾਲ ਹੀ ਦਰਸ਼ਕਾਂ ਨੂੰ ਉਸ ਦੀ ਮਾਸੂਮੀਅਤ ਨਾਲ ਪਿਆਰ ਹੋ ਗਿਆ ਹੈ ਤੇ ਉਸ ਨੂੰ ਨੈਸ਼ਨਲ ਕ੍ਰਸ਼ ਕਿਹਾ ਜਾ ਰਿਹਾ ਹੈ। ‘ਐਨੀਮਲ’ ਤੋਂ ਪਹਿਲਾਂ ਤ੍ਰਿਪਤੀ ਨੇ ‘ਬੁਲਬੁਲ’ ਤੇ ‘ਕਲਾ’ ਨਾਲ ਆਲੋਚਕਾਂ ਤੋਂ ਪ੍ਰਸ਼ੰਸਾ ਜਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।