‘ਬਸਤਰ : ਦਿ ਨਕਸਲ ਸਟੋਰੀ’ ਦਾ ਟ੍ਰੇਲਰ ਹੋਇਆ ਰਿਲੀਜ਼
Thursday, Mar 07, 2024 - 04:01 PM (IST)

ਮੁੰਬਈ (ਬਿਊਰੋ) - ਵਿਪੁਲ ਅੰਮ੍ਰਿਤਲਾਲ ਸ਼ਾਹ, ਸੁਦੀਪਤੋ ਸੇਨ ਤੇ ਅਦਾ ਸ਼ਰਮਾ ਦੀ ਫਿਲਮ ‘ਬਸਤਰ : ਦਿ ਨਕਸਲ ਸਟੋਰੀ’ ਦੇ ਦੋਵੇਂ ਟੀਜ਼ਰ ਤੇ ਪੋਸਟਰ ਪਹਿਲਾਂ ਹੀ ਕਾਫੀ ਸੁਰਖੀਆਂ ਬਟੋਰ ਚੁੱਕੇ ਹਨ। ਹੁਣ ਮੇਕਰਸ ਨੇ ਇਸ ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਹੈ।
ਸੁਦੀਪਤੋ ਸੇਨ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ਦੇ ਟ੍ਰੇਲਰ ’ਚ ਅਦਾ ਸ਼ਰਮਾ ਬੇਮਿਸਾਲ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਟ੍ਰੇਲਰ ’ਚ ਨਕਸਲੀਆਂ ਵੱਲੋਂ ਸੀ. ਆਰ. ਪੀ. ਐੱਫ. ਜਵਾਨਾਂ ਨੂੰ ਮਾਰਨ ਦੀ ਦਿਲ ਦਹਿਲਾ ਦੇਣ ਵਾਲੀ ਝਲਕ ਹੈ। ਵਿਪੁਲ ਅੰਮ੍ਰਿਤਲਾਲ ਸ਼ਾਹ ਦੀ ਸਨਸ਼ਾਈਨ ਪਿਕਚਰਜ਼ ਦੁਆਰਾ ਨਿਰਮਿਤ ਤੇ ਅਸ਼ੀਨ ਏ. ਸ਼ਾਹ ਦੁਆਰਾ ਸਹਿ-ਨਿਰਮਿਤ ਇਹ ਫਿਲਮ 15 ਮਾਰਚ ਨੂੰ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।