ਦੁਖ਼ਦਾਇਕ ਖ਼ਬਰ: ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਹਾਂਤ

Wednesday, Jun 30, 2021 - 01:38 PM (IST)

ਦੁਖ਼ਦਾਇਕ ਖ਼ਬਰ: ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਹਾਂਤ

ਮੁੰਬਈ-ਮਸ਼ਹੂਰ ਅਦਾਕਾਰਾ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਮੀਡੀਆ ਰਿਪੋਰਟ ਮੁਤਾਬਕ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ। ਰਾਜ ਨੇ ਅਦਾਕਾਰ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਸੀ ਅਤੇ 'ਪਿਆਰ ਮੈਂ ਕਭੀ ਕਭੀ', 'ਐਂਥਨੀ ਕੌਨ ਹੈ', 'ਸ਼ਾਦੀ ਕਾ ਲੱਡੂ', ਵਰਗੀਆਂ ਫ਼ਿਲਮਾਂ ਵਿੱਚ ਕੰਮ ਵੀ ਕੀਤਾ।

PunjabKesari
ਮੰਦਿਰਾ ਅਤੇ ਰਾਜ ਦੀ ਮੁਲਾਕਾਤ ਮੁਕੁਲ ਅਨੰਦ ਦੇ ਘਰ 1996 'ਚ ਹੋਈ ਸੀ ਜਿੱਥੇ ਮੰਦਿਰ ਆਡੀਸ਼ਨ ਦੇਣ ਪਹੁੰਚੀ ਸੀ। ਰਾਜ ਕੌਸ਼ਲ ਉਦੋਂ ਮੁਕੁਲ ਅਨੰਦ ਨਾਲ ਬਤੌਰ ਅਸਿਸਟੈਂਟ ਕੰਮ ਕਰ ਰਹੇ ਸਨ। ਦੋਂਵੇਂ 14 ਫਰਵਰੀ 1999 ਵਿੱਚ ਵਿਆਹ ਦੇ ਬੰਧਣ 'ਚ ਬੱਝੇ ਸਨ।

ਇਹ ਜਾਣਕਾਰੀ ਸੈਲੀਬ੍ਰਿਟੀ ਫੋਟੋਗ੍ਰਾਫ਼ਰ ਵਿਰਲ ਭਿਆਨੀ ਨੇ ਇੰਸਟਾਗ੍ਰਾਮ 'ਤੇ ਦਿੱਤੀ। ਉਨ੍ਹਾਂ ਰਾਜ ਕੌਸ਼ਲ ਦੇ ਪਰਿਵਾਰ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਅਸੀਂ ਸਾਰੇ ਸਦਮੇ 'ਚ ਹਾਂ ਕਿ ਮੰਦਿਰਾ ਬੇਦੀ ਦੇ ਪਤੀ ਅਤੇ ਐਡ ਫਿਲਮਮੇਕਰ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਨਾਲ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ।'

PunjabKesari
ਫ਼ਿਲਮਮੇਕਰ ਓਨੀਰੋ ਨੇ ਟਵਿੱਟਰ 'ਤੇ ਰਾਜ ਕੌਸ਼ਲ ਲਈ ਲਿਖਿਆ, 'ਬਹੁਤ ਜਲਦੀ ਚਲੇ ਗਏ, ਅਸੀਂ ਫ਼ਿਲਮ ਨਿਰਮਾਤਾ ਰਾਜ ਕੌਸ਼ਲ ਨੂੰ ਅੱਜ ਸਵੇਰੇ ਗਵਾ ਦਿੱਤਾ ਹੈ। ਬਹੁਤ ਦੁੱਖ਼ ਦੀ ਗੱਲ ਹੈ। ਉਹ ਮੇਰੀ ਪਹਿਲੀ ਫ਼ਿਲਮ ਮਾਈ ਬ੍ਰਦਰ ਨਿਖਿਲ ਦੇ ਨਿਰਮਾਤਾਵਾਂ 'ਚੋਂ ਇਕ ਸਨ। ਉਨ੍ਹਾਂ ਕੁਝ ਲੋਕਾਂ ਵਿਚੋਂ ਇਕ ਜਿਨ੍ਹਾਂ ਨੇ ਮੇਰੀ ਦ੍ਰਿਸ਼ਟੀ 'ਚ ਵਿਸ਼ਵਾਸ ਕੀਤਾ ਅਤੇ ਮੇਰਾ ਸਮਰਥਨ ਕੀਤਾ। ਉਨ੍ਹਾਂ ਦੀ ਆਤਮਾ ਲਈ ਪ੍ਰਾਰਥਨਾ।'


author

Aarti dhillon

Content Editor

Related News