ਦੁਖ਼ਦਾਇਕ ਖ਼ਬਰ: ਮਸ਼ਹੂਰ ਅਦਾਕਾਰ ਅਰਮਾਨ ਕੋਹਲੀ ਦੇ ਭਰਾ ਦਾ ਹੋਇਆ ਦਿਹਾਂਤ

4/8/2021 11:37:51 AM

ਮੁੰਬਈ: ਡਾਇਰੈਕਟਰ ਰਾਜਕੁਮਾਰ ਕੋਹਲੀ ਦੇ ਛੋਟੇ ਬੇਟੇ ਅਤੇ ਅਦਾਕਾਰ ਅਰਮਾਨ ਕੋਹਲੀ ਦੇ ਭਰਾ ਰਜਨੀਸ਼ ਕੋਹਲੀ ਦਾ ਦਿਹਾਂਤ ਹੋ ਗਿਆ ਹੈ। ਰਜਨੀਸ਼ ਨੇ 44 ਸਾਲ ਦੀ ਉਮਰ ’ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਰਜਨੀਸ਼ ਦੀਆਂ ਦੋਵੇਂ ਕਿਡਨੀਆਂ ’ਚ ਇੰਫੈਕਸ਼ਨ ਸੀ ਜਿਸ ਦੇ ਚੱਲਦੇ ਉਨ੍ਹਾਂ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਗਈਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ। ਰਜਨੀਸ਼ ਦੇ ਪਰਿਵਾਰ ਦੇ ਮੈਂਬਰ ਨੇ ਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 

PunjabKesari
ਰਿਪੋਰਟ ਮੁਤਾਬਕ ਰਜਨੀਸ਼ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿਥੇ ਉਨ੍ਹਾਂ ਨੇ ਮੰਗਲਵਾਰ ਦੀ ਰਾਤ ਨੂੰ ਦਮ ਤੋੜ ਦਿੱਤਾ। ਰਜਨੀਸ਼ ਸਰੀਰਿਕ ਤੌਰ ’ਤੇ ਅਪਾਹਜ਼ ਸੀ ਅਤੇ ਤੁਰ-ਫਿਰ ਨਹੀਂ ਸਕਦੇ ਸਨ।

PunjabKesari

ਦਰਅਸਲ 14 ਸਾਲ ਦੀ ਉਮਰ ’ਚ ਰਜਨੀਸ਼ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਜਿਸ ਤੋਂ ਬਾਅਦ ਉਹ ਤੁਰ-ਫਿਰ ਨਹੀਂ ਪਾਏ ਅਤੇ ਉਹ ਘਰ ’ਚ ਹੀ ਰਹਿੰਦੇ ਸਨ। ਰਜਨੀਸ਼ ਲਾਈਮਲਾਈਟ ਦੀ ਦੁਨੀਆ ਤੋਂ ਕਾਫ਼ੀ ਦੂਰ ਸਨ। ਅਰਮਾਨ ਆਪਣੇ ਬੇਟੇ ਦੀ ਤਰ੍ਹਾਂ ਹੀ ਰਜਨੀਸ਼ ਦਾ ਧਿਆਨ ਰੱਖਦੇ ਸਨ ਅਤੇ ਉਨ੍ਹਾਂ ਦੀ ਹਰ ਲੋੜ ਦਾ ਧਿਆਨ ਰੱਖਦੇ ਸਨ। 

PunjabKesari
ਦੱਸ ਦੇਈਏ ਕਿ ਅਰਮਾਨ ਕੋਹਲੀ ਨੇ ਕਈ ਮਸ਼ਹੂਰ ਫ਼ਿਲਮਾਂ ’ਚ ਕੰਮ ਕੀਤਾ। ਜਿਨ੍ਹਾਂ ’ਚੋਂ ‘ਜਾਨੀ ਦੁਸ਼ਮਣछ: ਇਕ ਅਨੋਖੀ ਕਹਾਣੀ’, ‘ਐੱਲ.ਓ.ਸੀ. ਕਰਗਿਲ’ ਅਤੇ ‘ਪ੍ਰੇਮ ਰਤਨ ਧਨ ਪਾਇਓ’ ਸ਼ਾਮਲ ਹਨ। 


Aarti dhillon

Content Editor Aarti dhillon