ਦੁਖ਼ਦਾਇਕ ਖ਼ਬਰ: ਅਦਾਕਾਰਾ ਮਲਿਕਾ ਦੂਆ ਦੀ ਮਾਂ ਦਾ ਕੋਰੋਨਾ ਨਾਲ ਹੋਇਆ ਦਿਹਾਂਤ

2021-06-13T10:10:08.177

ਮੁੰਬਈ- ਅਦਾਕਾਰਾ ਮਲਿਕਾ ਦੁਆ ਦੀ ਮਾਂ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ। ਛੀਨਾ ਦੁਆ ਨੇ 56 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਤੁਹਾਨੂੰ ਦੱਸ ਦੇਈਏ ਕਿ ਮਲਿਕਾ ਦੂਆ ਦੇ ਪਿਤਾ ਸੀਨੀਅਰ ਪੱਤਰਕਾਰ ਵਿਨੋਦ ਦੂਆ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਛੀਨਾ ਦੂਆ ਦਾ ਅਸਲ ਨਾਮ ਪਦਮਾਵਤੀ ਦੂਆ ਸੀ। ਛੀਨਾ ਇਕ ਡਾਕਟਰ, ਗਾਇਕਾ ਅਤੇ ਵਲੋਗਰ ਵੀ ਸੀ।

PunjabKesari
ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਲੋਕ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦੇ ਰਹੇ ਹਨ। ਛੀਨਾ ਅਤੇ ਵਿਨੋਦ ਦੂਆ ਮਈ ਵਿੱਚ ਹੀ ਕੋਰੋਨਾ ਲਾਗ ਵਿੱਚ ਸਨ, ਜਿਸ ਤੋਂ ਬਾਅਦ ਦੋਵਾਂ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦਿਨ ਤੋਂ, ਵਿਨੋਦ ਦੂਆ ਲਗਾਤਾਰ ਆਪਣੀ ਅਤੇ ਛੀਨਾ ਦੀ ਸਿਹਤ ਸੰਬੰਧੀ ਅਪਡੇਟਾਂ ਸੋਸ਼ਲ ਮੀਡੀਆ ‘ਤੇ ਸਾਂਝੇ ਕਰ ਰਹੇ ਸਨ। ਇਸ ਦੇ ਨਾਲ ਹੀ, ਮਲਿਕਾ ਨੇ ਵੀ ਲੋਕਾਂ ਨੂੰ ਆਪਣੇ ਮਾਪਿਆਂ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਸੀ ਸਭ ਤੋਂ ਪਹਿਲਾਂ, ਮਲਿਕਾ ਦੂਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਪਿਤਾ ਵਿਨੋਦ ਦੂਆ ਦੇ ਇਨਫੈਕਸ਼ਨ ਦੀ ਜਾਣਕਾਰੀ ਦਿੱਤੀ ਸੀ ।


Aarti dhillon

Content Editor Aarti dhillon