ਅਦਾਕਾਰ ਵਿਕਰਮ ਗੋਖਲੇ ਦਾ ਦਿਹਾਂਤ, ਸ਼ਿਖਰ ਧਵਨ ਨੂੰ ਮਿਲੇ ਖ਼ਾਨ ਸਾਬ, ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ

Saturday, Nov 26, 2022 - 05:28 PM (IST)

ਅਦਾਕਾਰ ਵਿਕਰਮ ਗੋਖਲੇ ਦਾ ਦਿਹਾਂਤ, ਸ਼ਿਖਰ ਧਵਨ ਨੂੰ ਮਿਲੇ ਖ਼ਾਨ ਸਾਬ, ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ

ਐਂਟਰਟੇਨਮੈਂਟ ਡੈਸਕ– 26 ਨਵੰਬਰ ਦੀਆਂ ਮਜ਼ੇਦਾਰ ਮਨੋਰੰਜਨ ਜਗਤ ਦੀਆਂ ਖ਼ਬਰਾਂ ਤੁਹਾਡੇ ਸਾਹਮਣੇ ਪੇਸ਼ ਹਨ। ਅੱਜ ਦੇ ਦਿਨ ਬਹੁਤ ਸਾਰੀਆਂ ਅਹਿਮ ਚੀਜ਼ਾਂ ਵਾਪਰੀਆਂ, ਜਿਨ੍ਹਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ।

ਮਸ਼ਹੂਰ ਬਾਲੀਵੁੱਡ ਅਦਾਕਾਰ ਵਿਕਰਮ ਗੋਖਲੇ ਦਾ 77 ਸਾਲ ਦੀ ਉਮਰ ’ਚ ਦਿਹਾਂਤ

ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦਾ 77 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਅਦਾਕਾਰ ਨੇ ਪੁਣੇ ਸਥਿਤ ਹਸਪਤਾਲ ’ਚ 26 ਨਵੰਬਰ ਨੂੰ ਦੁਪਹਿਰ ਸਮੇਂ ਆਖਰੀ ਸਾਹ ਲਿਆ। ਪੁਣੇ ਦੇ ਵੈਕੁੰਠ ਕ੍ਰੇਮੇਟੋਰੀਅਮ ’ਚ ਅੱਜ ਸ਼ਾਮ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਅਦਾਕਾਰ ਪੁਣੇ ਸਥਿਤ ਦੀਨਾਨਾਥ ਹਸਪਤਾਲ ’ਚ ਦਾਖ਼ਲ ਸਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਾਲਤ ਥੋੜ੍ਹੀ ਨਾਜ਼ੁਕ ਸੀ। ਹਾਲਾਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬੱਚ ਨਹੀਂ ਸਕੇ।

ਹੁਣ ਬਿਨਾਂ ਇਜਾਜ਼ਤ ਨਹੀਂ ਵਰਤ ਸਕਦੇ ਅਮਿਤਾਭ ਬੱਚਨ ਦਾ ਨਾਂ, ਤਸਵੀਰ ਤੇ ਆਵਾਜ਼

‘ਮੈਂ ਕੌਣ ਬਣੇਗਾ ਕਰੋੜਪਤੀ ਤੋਂ ਅਮਿਤਾਭ ਬੱਚਨ ਬੋਲ ਰਿਹਾ ਹਾਂ।’ ਮਹਾਨਾਇਕ ਅਮਿਤਾਭ ਬੱਚਨ ਦੀ ਇਸ ਦਮਦਾਰ ਆਵਾਜ਼ ਦੇ ਦੇਸ਼-ਦੁਨੀਆ ’ਚ ਕਈ ਲੋਕ ਮੁਰੀਦ ਹਨ। ਇਸੇ ਕਾਰਨ ਕਈ ਛੋਟੀਆਂ-ਮੋਟੀਆਂ ਕੰਪਨੀਆਂ ਗੈਰ-ਕਾਨੂੰਨੀ ਢੰਗ ਨਾਲ ਉਨ੍ਹਾਂ ਦੇ ਨਾਂ ਤੇ ਤਸਵੀਰ ਦੀ ਵਰਤੋਂ ਧੋਖਾਧੜੀ ’ਚ ਕਰ ਰਹੀਆਂ ਹਨ। ਆਪਣੀ ਲੁੱਕ ਨੂੰ ਨੁਕਸਾਨ ਪਹੁੰਚਦਾ ਦੇਖ ਮਹਾਨਾਇਕ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

ਸੈਲੇਬ੍ਰਿਟੀ ਦੇ ਪਰਸਨੈਲਿਟੀ ਰਾਈਟਸ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਆਪਣੀ ਸਹਿਮਤੀ ਬਿਨਾਂ ਉਨ੍ਹਾਂ ਦੇ ਨਾਂ, ਤਸਵੀਰ ਤੇ ਆਵਾਜ਼ ਜਾਂ ਕਿਸੇ ਵੀ ਵਿਸ਼ੇਸ਼ਤਾ ਦੀ ਵਰਤੋਂ ਨਾ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ। ਕੋਰਟ ਨੇ ਪਟੀਸ਼ਨ ਕਬੂਲਦਿਆਂ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਅੰਤਰਿਮ ਰਾਹਤ ਦਿੱਤੀ ਹੈ।

ਅਮਿਤਾਭ ਦੇ ਨਾਂ ’ਤੇ ‘ਕੌਣ ਬਣੇਗਾ ਕਰੋੜਪਤੀ’ ਵ੍ਹਟਸਐਪ ਸਕੈਮ ਅਮਿਤਾਭ ਬੱਚਨ ਵਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਕਈ ਲੋਕ ਮੈਸੇਜਿੰਗ ਐਪ, ਕਿਤਾਬਾਂ, ਟੀ-ਸ਼ਰਟਸ ਤੇ ਹੋਰ ਕਾਰੋਬਾਰੀ ਅਮਿਤਾਭ ਦੇ ਨਾਂ, ਤਸਵੀਰ ਤੇ ਆਵਾਜ਼ ਦੀ ਵਰਤੋਂ ਕਰਕੇ ਬਿਜ਼ਨੈੱਸ ਵਧਾ ਰਹੇ ਹਨ। ਅਮਿਤਾਭ ‘ਕੌਣ ਬਣੇਗਾ ਕਰੋੜਪਤੀ’ ਸ਼ੋਅ ਨਾਲ ਜੁੜੇ ਹਨ।

ਰਿਚਾ ਚੱਢਾ ਦੇ ਟਵੀਟ ’ਤੇ ਭੜਕੀ ਸਮ੍ਰਿਤੀ ਈਰਾਨੀ, ਕਿਹਾ– ‘ਮੁਆਫ਼ੀਨਾਮੇ ਦਾ ਡਰਾਮਾ ਬੰਦ ਹੋਵੇ’

ਰਿਚਾ ਚੱਢਾ ਦੇ ਟਵੀਟ ’ਤੇ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਤਮਾਮ ਬਾਲੀਵੁੱਡ ਸਿਤਾਰਿਆਂ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਰਿਚਾ ਦੇ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਨੁਪਮ ਖੇਰ, ਅਕਸ਼ੇ ਕੁਮਾਰ, ਰਵੀਨਾ ਟੰਡਨ, ਕੇ. ਕੇ. ਮੇਨਨ ਵਰਗੇ ਸਿਤਾਰੇ ਰਿਚਾ ਦੇ ਟਵੀਟ ਦੀ ਨਿੰਦਿਆ ਕਰ ਚੁੱਕੇ ਹਨ। ਅਜਿਹੇ ’ਚ ਹੁਣ ਸਮ੍ਰਿਤੀ ਨੇ ਵੀ ਵੱਡੀ ਗੱਲ ਆਖ ਦਿੱਤੀ ਹੈ।

ਸਮ੍ਰਿਤੀ ਈਰਾਨੀ ਕਹਿੰਦੀ ਹੈ ਕਿ ਜਿਨ੍ਹਾਂ ਨੇ ਦੇਸ਼ ਦੀ ਸੇਵਾ ’ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਇਆ ਹੈ। ਇਸ ਤਰ੍ਹਾਂ ਦੇ ਬਿਆਨ ਅਜਿਹੇ ਪਰਿਵਾਰਾਂ ਨੂੰ ਠੇਸ ਪਹੁੰਚਾਉਣ ਵਾਲੇ ਹਨ। ਦੇਸ਼ ਵਾਸੀਆਂ ਨੂੰ ਠੇਸ ਪਹੁੰਚਾਉਣ ਵਾਲੇ ਅਜਿਹੇ ਬਿਆਨ ਤੋਂ ਬਾਅਦ ਜਾਣਬੁਝ ਕੇ ਸੋਚ ਸਮਝ ਕੇ ਮੁਆਫ਼ੀਨਾਮਿਆਂ ਦਾ ਡਰਾਮਾ ਹੈ, ਇਹ ਡਰਾਮੇ ਬੰਦ ਹੋਣ ਤਾਂ ਬਿਹਤਰ ਹਨ।

ਖ਼ਾਨ ਸਾਬ ਨੇ ਕਿਹੜੇ ਵੱਡੇ ਸੈਲੇਬ੍ਰਿਟੀ ਦੇ ਘਰ ਲਾਈ ਮਹਿਫਿਲ? ਸ਼ਿਖਰ ਧਵਨ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਖ਼ਾਨ ਸਾਬ ਪੰਜਾਬੀ ਸੰਗੀਤ ਜਗਤ ਦਾ ਮਸ਼ਹੂਰ ਨਾਂ ਹੈ। ਹਾਲ ਹੀ ’ਚ ਖ਼ਾਨ ਸਾਬ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਦੇਖਿਆ ਗਿਆ। ਹੁਣ ਖ਼ਾਨ ਸਾਬ ਨੇ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ਵੀ ਬੇਹੱਦ ਖ਼ਾਸ ਹੈ। ਖ਼ਾਨ ਸਾਬ ਨੇ ਤਸਵੀਰਾਂ ਨਾਲ ਲਿਖਿਆ, ‘‘ਬਹੁਤ ਜਲਦ ਤੁਹਾਨੂੰ ਇਕ ਹੋਰ ਬਹੁਤ ਵੱਡੇ ਸੈਲੇਬ੍ਰਿਟੀ ਦੇ ਘਰ ਮਹਿਫਿਲ ਦੇਖਣ ਨੂੰ ਮਿਲੇਗੀ। ਘੈਂਟ ਤੇ ਹੰਬਲ ਭਰਾ ਸ਼ਿਖਰ ਧਵਨ। ਬਾਕੀ ਤੁਸੀਂ ਦੱਸੋ ਕੌਣ ਹੋ ਸਕਦਾ ਹੈ?’’

ਉਮੀਦ ਤੋਂ ਘੱਟ ‘ਭੇੜੀਆ’ ਦੀ ਪਹਿਲੇ ਦਿਨ ਦੀ ਕਮਾਈ, ‘ਦ੍ਰਿਸ਼ਯਮ 2’ ਨੇ ਦਿੱਤੀ ਸਖ਼ਤ ਟੱਕਰ, ਜਾਣੋ ਕਲੈਕਸ਼ਨ

‘ਭੇੜੀਆ’ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ’ਚ ਵਰੁਣ ਧਵਨ, ਕ੍ਰਿਤੀ ਸੈਨਨ, ਅਭਿਸ਼ੇਕ ਬੈਨਰਜੀ ਤੇ ਦੀਪਕ ਡੋਬਰਿਆਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਵੀ ਸਾਹਮਣੇ ਆ ਚੁੱਕੀ ਹੈ, ਜੋ ਉਮੀਦ ਤੋਂ ਘੱਟ ਹੈ।

ਫ਼ਿਲਮ ਨੇ ਪਹਿਲੇ ਦਿਨ 7.48 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਾਲਾਂਕਿ ਫ਼ਿਲਮ ਨੂੰ ਲੋਕਾਂ ਤੇ ਫ਼ਿਲਮ ਸਮੀਖਿਅਕਾਂ ਵਲੋਂ ਚੰਗੀ ਪ੍ਰਤੀਕਿਰਿਆ ਮਿਲੀ ਹੈ।

ਉਥੇ ਦੂਜੇ ਪਾਸੇ ਪਿਛਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ ‘ਦ੍ਰਿਸ਼ਯਮ 2’ ਨੇ ਦੂਜੇ ਸ਼ੁੱਕਰਵਾਰ ਨੂੰ ‘ਭੇੜੀਆ’ ਤੋਂ ਵੱਧ ਕਮਾਈ ਕੀਤੀ ਹੈ। ‘ਭੇੜੀਆ’ ਨੇ ਜਿਥੇ ਸ਼ੁੱਕਰਵਾਰ ਨੂੰ 7.48 ਕਰੋੜ ਰੁਪਏ ਕਮਾਏ, ਉਥੇ ‘ਦ੍ਰਿਸ਼ਯਮ 2’ ਨੇ 7.87 ਕਰੋੜ ਰੁਪਏ ਦੀ ਕਮਾਈ ਕੀਤੀ।

ਅਨੁਪਮ ਖੇਰ ਦਾ ਰਿਚਾ ਚੱਢਾ ’ਤੇ ਫੁੱਟਿਆ ਗੁੱਸਾ, ਕਿਹਾ, ‘ਇਸ ਤੋਂ ਵੱਧ ਸ਼ਰਮਨਾਕ ਹੋਰ...’

ਗਲਵਾਨ ਵੈਲੀ ਨੂੰ ਲੈ ਕੇ ਰਿਚਾ ਚੱਢਾ ਦਾ ਟਵੀਟ ਉਸ ਲਈ ਵਿਵਾਦਾਂ ਦਾ ਕਾਰਨ ਬਣ ਗਿਆ ਹੈ। ਰਿਚਾ ਦੇ ਟਵੀਟ ਦੀ ਨਿੰਦਿਆ ਲਗਾਤਾਰ ਹੋ ਰਹੀ ਹੈ। ਅਕਸ਼ੇ ਕੁਮਾਰ ਤੋਂ ਬਾਅਦ ਹੁਣ ਅਨੁਪਮ ਖੇਰ ਨੇ ਵੀ ਰਿਚਾ ਚੱਢਾ ਦੀ ਗੱਲ ਨੂੰ ਗਲਤ ਦੱਸਿਆ ਹੈ। ਉਨ੍ਹਾਂ ਟਵੀਟ ਕਰਕੇ ਅਦਾਕਾਰਾ ਦੀ ਗੱਲ ਨੂੰ ਸ਼ਰਮਨਾਕ ਦੱਸਿਆ ਹੈ।

ਅਨੁਪਮ ਖੇਰ ਨੇ ਰਿਚਾ ਚੱਢਾ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ, ‘‘ਦੇਸ਼ ਦੀ ਬੁਰਾਈ ਕਰਕੇ ਕੁਝ ਲੋਕਾਂ ਵਿਚਾਲੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਨਾ ਕਾਇਰ ਤੇ ਛੋਟੇ ਲੋਕਾਂ ਦਾ ਕੰਮ ਹੈ ਤੇ ਫੌਜ ਦੇ ਸਨਮਾਨ ਨੂੰ ਦਾਅ ’ਤੇ ਲਗਾਉਣਾ, ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ।’’

ਨੋਟ– ਇਨ੍ਹਾਂ ਖ਼ਬਰਾਂ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News