Top 5 : ਅਮਿਤਾਭ ਬੱਚਨ ਮੁੜ ਪਹੁੰਚੇ ਰਾਮ ਨਗਰੀ ਅਯੁੱਧਿਆ, ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ

02/09/2024 8:47:48 PM

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਅੱਜ ਅਯੁੱਧਿਆ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਮਲੱਲਾ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਵੀ ਕੀਤੀ। ਉਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਤੇ ਮਾਡਲ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਅੱਜ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜੋ ਹਲਦੀ ਸੈਰੇਮਨੀ ਦੀਆਂ ਸਨ। ਆਓ ਪੜ੍ਹਦੇ ਹਾਂ ਅੱਜ ਦੀਆਂ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ, ਜੋ ਰਹੀਆਂ ਸੁਰਖੀਆਂ ਦਾ ਵਿਸ਼ਾ -


1. ਅਮਿਤਾਭ ਬੱਚਨ ਮੁੜ ਪਹੁੰਚੇ ਰਾਮ ਨਗਰੀ ਅਯੁੱਧਿਆ, ਹੱਥ ਜੋੜ ਕੀਤੇ ਰਾਮਲੱਲਾ ਦੇ ਦਰਸ਼ਨ
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਅਯੁੱਧਿਆ 'ਚ ਰਾਮਲੱਲਾ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ। ਭਾਰੀ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਅਮਿਤਾਭ ਰਾਮ ਜਨਮ ਭੂਮੀ ਕੰਪਲੈਕਸ 'ਚ ਦਾਖਲ ਹੋਏ ਅਤੇ ਰਾਮਲੱਲਾ ਦੀ ਪੂਜਾ ਕੀਤੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਅਮਿਤਾਭ ਨੇ ਆਪਣੇ ਪੁੱਤਰ ਅਭਿਸ਼ੇਕ ਬੱਚਨ ਨਾਲ 22 ਜਨਵਰੀ ਨੂੰ ਅਯੁੱਧਿਆ 'ਚ ਰਾਮਲੱਲਾ ਦੇ ਪਵਿੱਤਰ ਸਮਾਰੋਹ 'ਚ ਸ਼ਿਰਕਤ ਕੀਤੀ ਸੀ।  ਇਨ੍ਹਾਂ ਤਸਵੀਰਾਂ 'ਚ ਅਮਿਤਾਭ ਬੱਚਨ ਰਾਮਲੱਲਾ ਦੀ ਮੂਰਤੀ ਸਾਹਮਣੇ ਹੱਥ ਜੋੜ ਕੇ ਖੜ੍ਹੇ ਹਨ। ਇਸ ਦੇ ਨਾਲ ਹੀ ਟਰੱਸਟ ਦੇ ਅਧਿਕਾਰੀ ਨੇ ਵੀ ਅਮਿਤਾਭ ਬੱਚਨ ਦਾ ਰਾਮਨਾਮ ਦੇ ਕੇ ਸਵਾਗਤ ਕੀਤਾ। ਦੂਜੇ ਪਾਸੇ ਉਥੋਂ ਦੇ ਪੁਜਾਰੀ ਨੇ ਵੀ ਤਿਲਕ ਲਗਾ ਕੇ ਵਧਾਈ ਦਿੱਤੀ।

2. ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਵੇਖੋ ਹਲਦੀ ਸੈਰੇਮਨੀ ਦੀਆਂ ਖ਼ੂਬਸੂਰਤ ਤਸਵੀਰਾਂ
ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਹਾਲ ਹੀ ਮੈਂਡੀ ਦੀ ਹਲਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਅਦਾਕਾਰਾ ਕਾਫ਼ੀ ਸੋਹਣੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰ ਉਸ ਨੂੰ ਹਲਦੀ ਲਗਾ ਰਹੇ ਹਨ ਅਤੇ ਇਸ ਦੌਰਾਨ ਹਾਸਾ ਮਜ਼ਾਕ ਵੀ ਕਰ ਰਹੇ ਹਨ। ਦਰਅਸਲ, ਮੈਂਡੀ ਤੱਖਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੀ ਮੇਕਓਵਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। 

3. ਫ਼ਿਲਮ ‘ਆਰਟੀਕਲ 370’ ਦਾ ਟਰੇਲਰ ਰਿਲੀਜ਼
ਜੀਓ ਸਟੂਡੀਓਜ਼ ਨੇ ਬੀ62 ਸਟੂਡੀਓਜ਼ ਦੇ ਸਹਿਯੋਗ ਨਾਲ ਹਿੰਦੀ ਫ਼ਿਲਮ ‘ਆਰਟੀਕਲ 370’ ਦਾ ਟ੍ਰੇਲਰ ਲਾਂਚ ਕੀਤਾ ਹੈ। 23 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ’ਚ ਯਾਮੀ ਗੌਤਮ ਮੁੱਖ ਭੂਮਿਕਾ ’ਚ ਹੈ। ਪ੍ਰਤਿਭਾਸ਼ਾਲੀ ਪ੍ਰੀਆਮਨੀ ਨੇ ਦਰਸ਼ਕਾਂ ਨੂੰ ਉਤਸ਼ਾਹ ਨਾਲ ਭਰਪੂਰ ਅਨੁਭਵ ਦੇਣ ਦਾ ਵਾਅਦਾ ਕੀਤਾ ਹੈ। ਸਮਾਗਮ ਦੀ ਮਹੱਤਤਾ ਨੂੰ ਵਧਾਉਂਦੇ ਹੋਏ, ਟ੍ਰੇਲਰ ਸ਼ੋਅਕੇਸ ਤੋਂ ਪਹਿਲਾਂ ਨੇਵੀ ਬ੍ਰਾਸ ਬੈਂਡ ਦੁਆਰਾ ਦਿੱਤੀ ਰਾਸ਼ਟਰੀ ਗੀਤ ਦੀ ਇਕ ਰੂਹਾਨੀ ਪੇਸ਼ਕਾਰੀ ਨੇ ਉਮੀਦ ਦਾ ਮਾਹੌਲ ਬਣਾ ਦਿੱਤਾ।

4. ਦੁਨੀਆ ਭਰ 'ਚ ਰਿਲੀਜ਼ ਹੋਈ ਗੁਰਨਾਮ ਭੁੱਲਰ ਦੀ ਪੰਜਾਬੀ ਫ਼ਿਲਮ 'ਖਿਡਾਰੀ'
ਗੁਰਨਾਮ ਭੁੱਲਰ ਦੀ ਇਕ ਵਾਰ ਮੁੜ ਬਤੌਰ ਕੁਸ਼ਤੀ ਖਿਡਾਰੀ ਹਾਜ਼ਰ ਹੋ ਰਿਹਾ ਹੈ। ਫ਼ਿਲਮ ਹੈ ‘ਖਿਡਾਰੀ’, ਜਿਹੜੀ ਅੱਜ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। ਖੇਡਾਂ ਤੇ ਖਿਡਾਰੀਆਂ ’ਤੇ ਹੁਣ ਤੱਕ ਕਈ ਫ਼ਿਲਮਾਂ ਬਣੀਆਂ ਹਨ, ਜਿਨ੍ਹਾਂ ’ਚੋਂ ਕੁਝ ਚੱਲੀਆਂ ਵੀ ਹਨ। ਕਬੱਡੀ ਤੇ ਹਾਕੀ ’ਤੇ ਫ਼ਿਲਮਾਂ ਆਈਆਂ ਪਰ ਗੁਰਨਾਮ ਦੀ ਫ਼ਿਲਮ ‘ਖਿਡਾਰੀ’ ਕੁਸ਼ਤੀ ’ਤੇ ਆਧਾਰਿਤ ਹੈ। ਇਹ ਫ਼ਿਲਮ ਜ਼ਿੰਦਗੀ ਦੀ ਜੰਗ ’ਚ ਖਿਡਾਰੀ ਬਣ ਕੇ ਵਿਚਰਨ ਦੀ ਜਾਚ ਸਿਖਾਉਂਦੀ ਹੈ। 'ਖਿਡਾਰੀ' ਸਿਰਫ਼ ਮੈਦਾਨ ਵਾਲਾ ਨਹੀਂ ਹੁੰਦਾ, ਜ਼ਿੰਦਗੀ ਦੇ ਸਫ਼ਰ ਦੀ ਸ਼ਾਨਦਾਰ ਪਾਰੀ ਖੇਡਣ ਵਾਲਾ ਵੀ 'ਖਿਡਾਰੀ' ਹੀ ਹੁੰਦਾ ਹੈ।

5. ਗਾਇਕ ਹਾਰਡੀ ਸੰਧੂ ਨੇ ਪਹਿਲੀ ਵਾਰ ਵਿਖਾਇਆ ਪੁੱਤ ਦਾ ਚਿਹਰਾ, ਪਲਾਂ 'ਚ ਵਾਇਰਲ ਹੋਈਆਂ ਤਸਵੀਰਾਂ
ਹਾਲ ਹੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਨੇ ਆਪਣੇ ਪੁੱਤਰ ਨਾਲ ਪਹਿਲੀ ਵਾਰ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਪਿਉ-ਪੁੱਤ ਦੀ ਜੋੜੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਹਾਰਡੀ ਸੰਧੂ ਨੇ ਲਿਖਿਆ ‘ਮੇਰਾ ਸ਼ੇਰ’। ਇਨ੍ਹਾਂ ਤਸਵੀਰਾਂ ‘ਤੇ ਫੈਨਜ਼ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਟ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 
 


sunita

Content Editor

Related News