ਅੱਤ ਦੀ ਗਰੀਬੀ ’ਚ ਬਚਪਨ ਕੱਟਣ ਵਾਲਾ ਟੋਨੀ ਕੱਕੜ ਅੱਜ ਇਕ ਮਹੀਨੇ ’ਚ ਕਮਾਉਂਦੈ ਇੰਨੇ ਕਰੋੜ
Tuesday, Jul 13, 2021 - 04:11 PM (IST)
ਮੁੰਬਈ (ਬਿਊਰੋ)– ‘ਧੀਮੇ-ਧੀਮੇ’ ਤੇ ‘ਕੋਕਾ ਕੋਲਾ ਤੂ’ ਵਰਗੇ ਗੀਤਾਂ ਨਾਲ ਬਾਲੀਵੁੱਡ ’ਚ ਆਪਣੀ ਪਛਾਣ ਬਣਾਉਣ ਵਾਲਾ ਟੋਨੀ ਕੱਕੜ ਅਜਿਹਾ ਗਾਇਕ ਹੈ, ਜਿਸ ਨੂੰ ਨੌਜਵਾਨ ਬੇਹੱਦ ਪਸੰਦ ਕਰਦੇ ਹਨ। ਉਹ ਖ਼ੁਦ ਆਪਣੇ ਗੀਤ ਲਿਖਦਾ ਹੈ, ਉਸ ਦੀ ਕੰਪੋਜ਼ੀਸ਼ਨ ਬਣਾਉਂਦਾ ਹੈ ਤੇ ਗਾਉਂਦਾ ਵੀ ਖ਼ੁਦ ਹੈ। ਟੋਨੀ ਕੱਕੜ ਨੇ ਬਹੁਤ ਘੱਟ ਸਮੇਂ ’ਚ ਆਪਣਾ ਅਲੱਗ ਮੁਕਾਮ ਬਣਾਇਆ ਹੈ। ਉਸ ਦੀ ਪ੍ਰਸਿੱਧੀ ਇੰਨੀ ਹੈ ਕਿ ਉਸ ਦਾ ਲਗਭਗ ਹਰ ਗੀਤ ਹਿੱਟ ਹੋ ਜਾਂਦਾ ਹੈ। ਆਪਣੀ ਮਿਹਨਤ ਨਾਲ ਨਾਂ ਕਮਾਉਣ ਵਾਲੇ ਟੋਨੀ ਦਾ ਬਚਪਨ ਬੇਹੱਦ ਗਰੀਬੀ ’ਚ ਬਤੀਤ ਹੋਇਆ ਪਰ ਅੱਜ ਉਹ ਕਰੋੜਾਂ ਦਾ ਮਾਲਕ ਹੈ।
ਟੋਨੀ ਕੱਕੜ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਦਾ ਛੋਟਾ ਭਰਾ ਹੈ, ਜੋ ਕਈ ਰਿਐਲਿਟੀ ਸ਼ੋਅਜ਼ ’ਚ ਬਤੌਰ ਜੱਜ ਦਿਖਾਈ ਦਿੰਦੀ ਹੈ। ਟੋਨੀ ਦਾ ਜਨਮ 9 ਅਪ੍ਰੈਲ, 1984 ਨੂੰ ਉਤਰਾਖੰਡ ’ਚ ਹੋਇਆ। ਨੇਹਾ ਕੱਕੜ ਖ਼ੁਦ ਇਕ ਸ਼ੋਅ ’ਚ ਦੱਸ ਚੁੱਕੀ ਹੈ ਕਿ ਉਸ ਦੇ ਪਿਤਾ ਬਹੁਤ ਗਰੀਬ ਸਨ।
ਟੋਨੀ ਕੱਕੜ ਦੇ ਗੀਤ ‘ਮਿਲੇ ਹੋ ਤੁਮ ਹਮਕੋ’, ‘ਸਾਵਨ ਆਇਆ ਹੈ’, ‘ਕੋਕਾ ਕੋਲਾ’, ‘ਤੇਰਾ ਸੂਟ’ ਸ਼ਾਨਦਾਰ ਹਿੱਟ ਰਹੇ ਹਨ। ਉਸ ਦੇ ਕਈ ਗੀਤ ਭੈਣ ਨੇਹਾ ਨੇ ਗਾਏ ਹਨ। ਇਨ੍ਹਾਂ ਰਾਹੀਂ ਉਸ ਨੇ ਮੋਟੀ ਕਮਾਈ ਕੀਤੀ। ਟੋਨੀ ਇਕ ਗੀਤ ਗਾਉਣ ਦੇ 8-10 ਲੱਖ ਰੁਪਏ ਲੈਂਦਾ ਹੈ।
ਇਕ ਵੈੱਬਸਾਈਟ ਮੁਤਾਬਕ ਟੋਨੀ ਕੱਕੜ ਲਗਭਗ 148 ਕਰੋੜ ਰੁਪਏ ਦੀ ਕੁਲ ਜਾਇਦਾਦ ਦਾ ਮਾਲਕ ਹੈ। ਉਹ ਇਕ ਮਹੀਨੇ ’ਚ 1 ਕਰੋੜ ਰੁਪਏ ਦੀ ਕਮਾਈ ਕਰਦਾ ਹੈ, ਉਸ ਦੀ ਸਾਲਾਨਾ ਕਮਾਈ 12 ਕਰੋੜ ਰੁਪਏ ਤੋਂ ਵੱਧ ਹੈ।
ਟੋਨੀ ਕੱਕੜ ਇਕ ਆਲੀਸ਼ਾਨ ਅਪਾਰਟਮੈਂਟ ’ਚ ਰਹਿੰਦਾ ਹੈ। ਇਹੀ ਨਹੀਂ ਉਸ ਨੇ ਆਪਣੀਆਂ ਭੈਣਾਂ ਨੇਹਾ ਤੇ ਸੋਨੂੰ ਨਾਲ ਰਿਸ਼ੀਕੇਸ਼ ’ਚ ਇਕ ਬੰਗਲਾ ਵੀ ਖਰੀਦਿਆ ਹੈ। ਉਸ ਨੇ ਰੀਅਲ ਅਸਟੇਟ ’ਚ ਵੀ ਇਨਵੈਸਟ ਕੀਤਾ ਹੈ।
ਟੋਨੀ ਕੱਕੜ ਕੋਲ ਆਡੀ, ਬੀ. ਐੱਮ. ਡਬਲਯੂ. ਮਰਸਿਡੀਜ਼ ਬੈਂਜ਼ ਐੱਸ. ਕਲਾਸ ਵਰਗੀਆਂ ਮਹਿੰਗੀਆਂ ਗੱਡੀਆਂ ਵੀ ਹਨ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।