ਨਿੱਕੀ ਤੰਬੋਲੀ ਨੇ ਟੋਨੀ ਕੱਕੜ ਨਾਲ ਲਾਏ ਠੁਮਕੇ, ਵੀਡੀਓ ਵਾਇਰਲ

06/19/2021 2:33:10 PM

ਮੁੰਬਈ (ਬਿਊਰੋ) - ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਦਾ ਨਵਾਂ ਮਿਊਜ਼ਿਕ ਵੀਡੀਓ ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਟੋਨੀ ਕੱਕੜ 'ਬਿੱਗ ਬਾੱਸ-14' ਫੇਮ ਨਿੱਕੀ ਤੰਬੋਲੀ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਇਸ ਗੀਤ 'ਚ ਕਮਾਲ ਲੱਗ ਰਹੀ ਹੈ। ਇਸ ਦੇ ਨਾਲ ਹੀ ਗੀਤ ਦੀ ਧੁਨ ਅਤੇ ਬੋਲ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਨ ਵਾਲੇ ਹਨ। ਟੋਨੀ ਦਾ ਨਵਾਂ ਗੀਤ 'ਨੰਬਰ ਲਿਖ' ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਟੋਨੀ ਕੱਕੜ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਂਊਟ 'ਤੇ ਦਿੱਤੀ ਹੈ। ਇਸ ਗੀਤ 'ਚ ਟੋਨੀ ਕੱਕੜ ਆਪਣੇ ਆਪ ਨੂੰ ਇੱਕ ਛੋਟਾ ਜਿਹਾ ਅੰਗਰੇਜ਼ੀ ਜਾਣਕਾਰ ਦੱਸਦਾ ਹੋਇਆ ਨਿੱਕੀ ਤੰਬੋਲੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਆਪਣਾ ਮੋਬਾਈਲ ਨੰਬਰ ਲਿਖਣ ਲਈ ਕਹਿ ਰਿਹਾ ਹੈ। 
ਇਥੇ ਵੇਖੋ ਗੀਤ ਦਾ ਵੀਡੀਓ-

ਦੱਸ ਦਈਏ ਕਿ ਟੋਨੀ ਕੱਕੜ ਦੇ ਇਸ ਮਿਊਜ਼ਿਕ ਵੀਡੀਓ ਦੇ ਡਾਇਰੈਕਟਰ ਅੰਸ਼ੁਲ ਗਰਗ ਹਨ। ਇਸ ਦਾ ਨਿਰਦੇਸ਼ਨ ਅਗਮ ਮਾਨ ਅਤੇ ਅਜ਼ੀਮ ਮਾਨ ਨੇ ਕੀਤਾ ਹੈ। ਇਸ ਗੀਤ ਦੇ ਬੋਲ ਅਤੇ ਸੰਗੀਤ ਟੋਨੀ ਕੱਕੜ ਨੇ ਆਪ ਲਿਖੇ ਹਨ। ਇਹ ਗੀਤ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Tony Kakkar (@tonykakkar)

ਦੱਸਣਯੋਗ ਹੈ ਕਿ ਇਸ ਮਿਊਜ਼ਿਕ ਵੀਡੀਓ ਦੀ ਕਾਫ਼ੀ ਸਮੇਂ ਤੋਂ ਚਰਚਾ ਹੋ ਰਹੀ ਸੀ। ਇਸ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇੱਕ ਅਫਵਾਹ ਫੈਲ ਗਈ ਕਿ ਨਿੱਕੀ ਤੰਬੋਲੀ ਅਤੇ ਟੋਨੀ ਕੱਕੜ ਵਿਚਕਾਰ ਅਫੇਅਰ ਚੱਲ ਰਿਹਾ ਹੈ। ਇਹ ਨਿੱਕੀ ਦਾ ਦੂਜਾ ਮਿਊਜਿਕ ਵੀਡੀਓ ਹੈ । ਇਸ ਤੋਂ ਪਹਿਲਾਂ ਉਸ ਦਾ ਮਿਊਜ਼ਿਕ ਵੀਡੀਓ 'ਬਰਥਡੇ ਪਾਵਰੀ' ਰਿਲੀਜ਼ ਕੀਤਾ ਜਾ ਚੁੱਕਾ ਹੈ।


sunita

Content Editor

Related News