ਟੋਨੀ ਕੱਕੜ ਨੇ ਖਰੀਦੀ 81 ਲੱਖ ਦੀ LAND ROVER DEFENDER,ਪਰਿਵਾਰ ਨਾਲ ਮਨਾਇਆ ਜਸ਼ਨ (ਤਸਵੀਰਾਂ)

Friday, May 27, 2022 - 02:29 PM (IST)

ਟੋਨੀ ਕੱਕੜ ਨੇ ਖਰੀਦੀ 81 ਲੱਖ ਦੀ LAND ROVER DEFENDER,ਪਰਿਵਾਰ ਨਾਲ ਮਨਾਇਆ ਜਸ਼ਨ (ਤਸਵੀਰਾਂ)

ਮੁੰਬਈ- ਬਾਲੀਵੁੱਡ ਅਤੇ ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਦੀ ਗਿਣਤੀ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਟੋਨੀ ਕੱਕੜ ਨੇ ਹੁਣ ਤੱਕ ਕਈ ਹਿੱਟ ਗਾਣੇ ਗਾਏ ਹਨ। ਹਾਲ ਹੀ 'ਚ ਟੋਨੀ ਨੇ ਇਕ ਬ੍ਰਾਂਡ ਨਿਊ ਲਗਜ਼ਰੀ ਗੱਡੀ ਖਰੀਦੀ ਹੈ। 

PunjabKesari
ਟੋਨੀ ਨੇ ਖੁਦ ਨੂੰ ਲੈਂਡ Land Rover Defender ਗਿਫ਼ਟ ਕੀਤੀ ਹੈ ਜਿਸ ਦੀ ਕੀਮਤ 81 ਲੱਖ ਹੈ। ਇਹ ਖੁਸ਼ਖ਼ਬਰੀ ਟੋਨੀ ਨੇ ਇੰਸਟਾ ਰਾਹੀਂ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਤਸਵੀਰ 'ਚ ਟੋਨੀ ਦੇ ਨਾਲ ਉਨ੍ਹਾਂ ਦੀ ਭੈਣ ਨੇਹਾ ਕੱਕੜ, ਜੀਜਾ ਰੋਹਨਪ੍ਰੀਤ ਨਜ਼ਰ ਆ ਰਹੇ ਹਨ। 

PunjabKesari
ਤਸਵੀਰ 'ਚ ਸਭ ਗੱਡੀ ਦੇ ਦਰਵਾਜ਼ੇ ਨੂੰ ਖੋਲ੍ਹ 'ਤੇ ਪੋਜ਼ ਦੇ ਰਹੇ ਹਨ।

PunjabKesari
ਉਧਰ ਕੁਝ ਤਸਵੀਰਾਂ 'ਚ ਟੋਨੀ ਪੂਰੇ ਕੱਕੜ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ। ਲਗਜ਼ਰੀ ਗੱਡੀ ਦਾ ਮਾਲਕ ਬਣਨ ਦੀ ਖੁਸ਼ੀ ਟੋਨੀ ਦੇ ਚਿਹਰੇ 'ਤੇ ਸਾਫ ਦਿਖ ਰਹੀ ਹੈ।

PunjabKesari
ਗੱਡੀ ਦੀ ਗੱਲ ਕਰੀਏ ਤਾਂ Land Rover Defender ਐੱਸ.ਯੂ.ਵੀ. ਦੀ ਕੀਮਤ 80.72 ਲੱਖ ਰੁਪਏ ਤੋਂ 1.22 ਕਰੋੜ ਰੁਪਏ (ਐਕਸ-ਸ਼ੋਅਰੂਮ) ਦੇ ਵਿਚਾਲੇ ਹੈ। ਇਹ ਕਾਰ ਦੋ ਬਾਡੀ ਸਟਾਈਲ 90 ਅਤੇ 110 'ਚ ਉਪਲੱਬਧ ਹੈ। 

PunjabKesari
ਟੋਨੀ ਕੱਕੜ ਨੇ ਆਪਣੇ ਕੁਝ ਹਿੱਟ ਗਾਣੇ ਜਿਵੇਂ 'ਲੁਕਾ ਚੁੱਪੀ ਸੇ ਕੋਲਾ ਕੋਲਾ', 'ਪਤੀ ਪਤਨੀ', 'ਧੀਮੇ ਧੀਮੇ' ਅਤੇ ਕਈ ਹੋਰ ਗਾਣਿਆਂ ਨਾਲ ਮਸ਼ਹੂਰ ਹੋਏ ਹਨ। 


 


author

Aarti dhillon

Content Editor

Related News