ਕਈ ਸੁਪਰਹਿੱਟ ਫ਼ਿਲਮਾਂ ਤੇ ਸੀਰੀਜ਼ 'ਚ ਕੰਮ ਕਰ ਚੁੱਕੇ ਲੈਜੇਂਡਰੀ ਅਦਾਕਾਰ ਦਾ ਦਿਹਾਂਤ, ਸਿਨੇਮਾ ਜਗਤ 'ਚ ਛਾਇਆ ਮਾਤਮ
Monday, Jul 21, 2025 - 10:12 AM (IST)

ਵਾਸ਼ਿੰਗਟਨ ਡੀਸੀ (ਏਜੰਸੀ)- ਪ੍ਰਸਿੱਧ ਹਾਲੀਵੁਡ ਅਦਾਕਾਰ ਟੌਮ ਟਰੂਪ, ਜੋ ‘ਮਿਸ਼ਨ ਇੰਪੌਸੀਬਲ’ ਅਤੇ ‘ਸਟਾਰ ਟ੍ਰੈਕ’ ਵਰਗੀਆਂ ਮਸ਼ਹੂਰ ਟੀਵੀ ਸਿਰੀਜ਼ਾਂ ਅਤੇ ਨਾਟਕਾਂ ਵਿੱਚ ਆਪਣੀ ਭੂਮਿਕਾ ਲਈ ਜਾਣੇ ਜਾਂਦੇ ਸਨ, ਦਾ 97 ਸਾਲ ਦੀ ਉਮਰ ਵਿੱਚ ਬੇਵਰਲੀ ਹਿਲਜ਼ ਸਥਿਤ ਆਪਣੇ ਘਰ ਵਿਖੇ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪ੍ਰਚਾਰਕ ਹਰਲਨ ਬੌਲ ਅਤੇ ਕਈ ਮੀਡੀਆ ਸੰਸਥਾਵਾਂ ਵੱਲੋਂ ਦਿੱਤੀ ਗਈ।
ਟੌਮ ਟਰੂਪ ਨੇ ਆਪਣੇ ਕਰੀਅਰ ਦੇ 6 ਦਹਾਕਿਆਂ ਦੌਰਾਨ ਬ੍ਰਾਡਵੇ ਤੋਂ ਲੈ ਕੇ ਟੀਵੀ ਤੇ ਫਿਲਮਾਂ ਤੱਕ ਸ਼ਾਨਦਾਰ ਕੰਮ ਕੀਤਾ। ਉਨ੍ਹਾਂ ਨੇ 'ਫਰੇਜ਼ੀਅਰ', 'ਚੀਅਰਜ਼', 'ਦ ਵਾਈਲਡ ਵਾਈਲਡ ਵੈਸਟ', 'ਚਿਪਸ', 'ਕੈਗਨੀ ਐਂਡ ਲੇਸੀ', 'ਈਆਰ', 'ਨਾਟਸ ਲੈਂਡਿੰਗ' ਅਤੇ 'ਮਰਡਰ, ਸ਼ੀ ਰੋਟ' ਵਰਗੀਆਂ ਟੀਵੀ ਸਿਰੀਜ਼ਾਂ ਵਿਚ ਭੂਮਿਕਾਵਾਂ ਨਿਭਾਈਆਂ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਨਿਰਦੇਸ਼ਕ ਤੇ ਅਦਾਕਾਰ ਦਾ ਦੇਹਾਂਤ
ਟੌਮ ਟਰੂਪ ਦਾ ਜਨਮ 15 ਜੁਲਾਈ 1928 ਨੂੰ ਮਿਸੂਰੀ ਦੇ ਕੰਸਾਸ ਸਿਟੀ ਵਿੱਚ ਹੋਇਆ ਸੀ। ਉਨ੍ਹਾਂ ਨੇ 1940 ਦੇ ਦਹਾਕੇ ਵਿੱਚ ਨਿਊ ਯਾਰਕ ਸਿਟੀ ਜਾ ਕੇ ਉਤਾ ਹੈਗਨ ਕੋਲ ਐਕਟਿੰਗ ਦੀ ਸਿਖਲਾਈ ਲਈ ਹੇਰਬਰਟ ਬਰਗਹੌਫ ਸਟੂਡੀਓ ਵਿਚ ਤਾਲੀਮ ਲਈ। ਉਨ੍ਹਾਂ ਨੇ ਕੋਰੀਅਨ ਯੁੱਧ ਵਿੱਚ ਸੇਵਾ ਨਿਭਾਅ ਕੇ ਬਰਾਂਜ਼ ਸਟਾਰ ਵੀ ਹਾਸਲ ਕੀਤਾ। 1957 ਵਿੱਚ ਉਨ੍ਹਾਂ ਨੇ 'ਦ ਡਾਇਰੀ ਆਫ ਐਨ ਫਰੈਂਕ' ਰਾਹੀਂ ਬ੍ਰਾਡਵੇ 'ਤੇ ਆਪਣਾ ਡੈਬਿਊ ਕੀਤਾ। 1958 ਵਿੱਚ ਉਹ ਲਾਸ ਐਂਜਲਸ ਚਲੇ ਗਏ, ਜਿੱਥੋਂ ਉਨ੍ਹਾਂ ਦੀ ਹਾਲੀਵੁਡ ਯਾਤਰਾ ਸ਼ੁਰੂ ਹੋਈ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਵਿਜੇ ਦੇਵਰਕੋਂਡਾ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8