ਅੱਜ ਹੋਣਗੇ ਸੋਨਾਕਸ਼ੀ-ਜ਼ਹੀਰ ਹਮੇਸ਼ਾ ਲਈ ਇਕ, ਇਹ ਸਿਤਾਰੇ ਕਰਨਗੇ ਰਿਸੈਪਸ਼ਨ 'ਚ ਸ਼ਿਰਕਤ

06/23/2024 10:57:57 AM

ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਪ੍ਰੇਮੀ ਜ਼ਹੀਰ ਇਕਬਾਲ ਅੱਜ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਜਾ ਰਹੇ ਹਨ। 7 ਸਾਲ ਪਹਿਲਾਂ ਦੋਸਤੀ ਦੇ ਰੂਪ 'ਚ ਸ਼ੁਰੂ ਹੋਇਆ ਇਹ ਰਿਸ਼ਤਾ ਅੱਜ ਪਤੀ-ਪਤਨੀ ਦੇ ਰਿਸ਼ਤੇ 'ਚ ਬਦਲਣ ਜਾ ਰਿਹਾ ਹੈ। ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੋਵੇਂ ਵੱਖ-ਵੱਖ ਧਰਮਾਂ ਨਾਲ ਸਬੰਧ ਰੱਖਦੇ ਹਨ, ਇਸ ਲਈ ਦੋਵਾਂ ਨੇ ਫੈਸਲਾ ਕੀਤਾ ਹੈ ਕਿ ਉਹ ਨਾ ਤਾਂ ਹਿੰਦੂ ਧਰਮ ਦੇ ਅਨੁਸਾਰ ਅਤੇ ਨਾ ਹੀ ਇਸਲਾਮ ਦੇ ਅਨੁਸਾਰ ਵਿਆਹ ਕਰਨਗੇ, ਉਹ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਰਜਿਸਟਰਡ ਵਿਆਹ ਕਰਨਗੇ ਅਤੇ ਸ਼ਾਮ ਨੂੰ ਮੁੰਬਈ 'ਚ ਸ਼ਿਲਪਾ ਸ਼ੈੱਟੀ ਦੇ ਰੈਸਟੋਰੈਂਟ ਬੈਸਟੀਅਨ 'ਚ ਰਿਸੈਪਸ਼ਨ ਪਾਰਟੀ ਹੋਵੇਗੀ, ਜਿਸ 'ਚ ਸਿਤਾਰਿਆਂ ਨੂੰ ਸੱਦਾ ਦਿੱਤਾ ਜਾਵੇਗਾ।ਸ਼ਤਰੂਘਨ ਸਿਨਹਾ ਅਤੇ ਪੂਨਮ ਸਿਨਹਾ ਅੱਜ ਜ਼ਹੀਰ ਇਕਬਾਲ ਨੂੰ ਆਪਣੀ ਇਕਲੌਤੀ ਬੇਟੀ ਸੋਨਾਕਸ਼ੀ ਸਿਨਹਾ ਦਾ ਹੱਥ ਸੌਂਪਣਗੇ। 

ਇਹ ਖ਼ਬਰ ਵੀ ਪੜ੍ਹੋ- ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਤੀ ਨਾਲ ਨਤਮਸਤਕ ਹੋਏ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ

ਅੱਜ ਸ਼ਾਮ ਹੋਣ ਵਾਲੀ ਰਿਸੈਪਸ਼ਨ ਪਾਰਟੀ 'ਚ ਕਈ ਸਿਤਾਰੇ ਸ਼ਿਰਕਤ ਕਰਨ ਜਾ ਰਹੇ ਹਨ। ਪੂਨਮ ਢਿੱਲੋਂ, ਹਨੀ ਸਿੰਘ ਵਰਗੇ ਸਿਤਾਰੇ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਉਹ ਦੋਵਾਂ ਨੂੰ ਆਸ਼ੀਰਵਾਦ ਦੇਣ ਲਈ 23 ਜੂਨ ਨੂੰ ਇੱਥੇ ਪਹੁੰਚਣਗੇ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਹੀਰਾਮੰਡੀ ਸਟਾਰ ਕਾਸਟ ਦੇ ਨਾਲ ਸਲਮਾਨ ਖਾਨ, ਸੰਜੇ ਲੀਲਾ ਭੰਸਾਲੀ ਅਤੇ ਸੋਨਾਕਸ਼ੀ ਅਤੇ ਜ਼ਹੀਰ ਦੀ ਕਰੀਬੀ ਦੋਸਤ ਹੁਮਾ ਕੁਰੈਸ਼ੀ ਵਰਗੇ ਮਸ਼ਹੂਰ ਸਿਤਾਰੇ ਹਿੱਸਾ ਲੈਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News