100 ਕਰੋੜ ਦੇ ਨੇੜੇ ਪੁੱਜੀ ਰਣਬੀਰ-ਸ਼ਰਧਾ ਦੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਦੀ ਕਮਾਈ, ਜਾਣੋ ਕਲੈਕਸ਼ਨ

Wednesday, Mar 15, 2023 - 11:52 AM (IST)

100 ਕਰੋੜ ਦੇ ਨੇੜੇ ਪੁੱਜੀ ਰਣਬੀਰ-ਸ਼ਰਧਾ ਦੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਦੀ ਕਮਾਈ, ਜਾਣੋ ਕਲੈਕਸ਼ਨ

ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਸ਼ਰਧਾ ਕਪੂਰ ਦੀ ਜੋੜੀ ਪਹਿਲੀ ਵਾਰ ‘ਤੂ ਝੂਠੀ ਮੈਂ ਮੱਕਾਰ’ ਫ਼ਿਲਮ ’ਚ ਇਕੱਠਿਆਂ ਨਜ਼ਰ ਆਈ ਹੈ। ਇਸ ਨਵੀਂ ਜੋੜੀ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਫ਼ਿਲਮ ਦੀ ਕਮਾਈ ਵੀ ਸ਼ਾਨਦਾਰ ਹੋ ਰਹੀ ਹੈ। ਫ਼ਿਲਮ ਨੇ ਹੁਣ ਤਕ 82.31 ਕਰੋੜ ਰੁਪਏ ਕਮਾ ਲਏ ਹਨ। ਪਹਿਲੇ ਦਿਨ ਫ਼ਿਲਮ ਨੇ 15.73 ਕਰੋੜ, ਦੂਜੇ ਦਿਨ 10.34 ਕਰੋੜ, ਤੀਜੇ ਦਿਨ 10.52 ਕਰੋੜ, ਚੌਥੇ ਦਿਨ 16.57 ਕਰੋੜ, ਪੰਜਵੇਂ ਦਿਨ 17.08 ਕਰੋੜ, ਛੇਵੇਂ ਦਿਨ 6.05 ਕਰੋੜ ਤੇ ਸੱਤਵੇਂ ਦਿਨ 6.02 ਕਰੋੜ ਰੁਪਏ ਦੀ ਕਮਾਈ ਕੀਤੀ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੂੰ ਲੈ ਕੇ ਮੁੜ ਬੋਲਿਆ ਲਾਰੈਂਸ ਬਿਸ਼ਨੋਈ, ‘ਮੁਆਫ਼ੀ ਮੰਗੇ ਨਹੀਂ ਤਾਂ ਆਪਣੇ ਤਰੀਕੇ ਨਾਲ ਸਮਝਾਵਾਂਗੇ’

ਦੱਸ ਦੇਈਏ ਕਿ ਫ਼ਿਲਮ ’ਚ ਸਟੈਂਡਅੱਪ ਕਾਮੇਡੀਅਨ ਅਨੁਭਵ ਸਿੰਘ ਬੱਸੀ, ਡਿੰਪਲ ਕਪਾੜੀਆ ਤੇ ਬੋਨੀ ਕਪੂਰ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

PunjabKesari

ਫ਼ਿਲਮ ਨੂੰ ਲਵ ਰੰਜਨ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ਕਾਰਤਿਕ ਆਰੀਅਨ ਨਾਲ ਫ਼ਿਲਮ ‘ਪਿਆਰ ਕਾ ਪੰਚਨਾਮਾ’, ‘ਪਿਆਰ ਕਾ ਪੰਚਨਾਮਾ 2’ ਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News