‘ਸਾਡੇ ਆਲੇ’ ਫਿਲਮ ਦੇ ਟ੍ਰੇਲਰ ਦੀ ਸਫ਼ਲਤਾ ਪਿੱਛੋਂ ਟਾਈਟਲ ਟਰੈਕ ਰਿਲੀਜ਼

04/18/2022 8:35:55 PM

ਜਲੰਧਰ : ‘ਸਾਡੇ ਆਲੇ’ ਫਿਲਮ ਦੇ ਟ੍ਰੇਲਰ ਦੀ ਸਫ਼ਲਤਾ ਤੋਂ ਬਾਅਦ ਸਾਗਾ ਸਟੂਡੀਓ ਵੱਲੋਂ ਅੱਜ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ | ਇਸ ਸ਼ਾਨਦਾਰ ਗੀਤ ਨੂੰ ਗੁਰਨਾਮ ਭੁੱਲਰ ਨੇ ਆਵਾਜ਼ ਦਿੱਤੀ ਹੈ | ਗਾਣੇ ਦੇ ਬੋਲ ਸਾਈਂ ਸੁਲਤਾਨ ਵੱਲੋਂ ਲਿਖੇ ਗਏ ਹਨ ਅਤੇ ਇਸ ਦੇ ਬੋਲ ਇਸ ਗਾਣੇ ਨੂੰ ਸ਼ਾਨਦਾਰ ਬਣਾਉਂਦੇ ਹਨ | ‘ਸਾਡੇ ਆਲੇ’ ਟਰੈਕ ਸਵਰਗਵਾਸੀ ਦੀਪ ਸਿੱਧੂ ਨੂੰ ਸ਼ਰਧਾਂਜਲੀ ਹੈ | ਇਹ ਫ਼ਿਲਮ 29 ਅਪ੍ਰੈਲ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ । ਫਿਲਮ ਦਾ ਨਿਰਦੇਸ਼ਨ ਜਤਿੰਦਰ ਮੋਹਰ ਵੱਲੋਂ ਕੀਤਾ ਗਿਆ ਹੈ ਅਤੇ ਦੀਪ ਸਿੱਧੂ, ਗੁੱਗੂ ਗਿੱਲ, ਮਹਾਬੀਰ ਭੁੱਲਰ, ਸੁਖਦੀਪ ਸੁੱਖ ਅਤੇ ਅੰਮ੍ਰਿਤ ਔਲਖ ਵਰਗੇ ਸਿਤਾਰੇ ਇਸ ਫਿਲਮ ਨੂੰ ਚਾਰ ਚੰਦ ਲਗਾਉਂਦੇ ਨਜ਼ਰ ਆਉਣਗੇ | ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਨੇ ਦੱਸਿਆ ਕਿ ਅਸੀਂ ਫਿਲਮ ਦਾ ਨਿਰਮਾਣ ਦਿਲੋ-ਜਾਨ ਨਾਲ ਕੀਤਾ ਹੈ | ਦੀਪ ਜੋ ਅੱਜ ਸਾਡੇ ’ਚ ਮੌਜੂਦ ਨਹੀਂ ਹਨ, ਇਹ ਫਿਲਮ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ|

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ਸਿੰਗਰ ਦਿਲਰਾਜ ਗਰੇਵਾਲ ਫਿਲਮ ਨੂੰ ਪ੍ਰਮੋਟ ਕਰਦੇ ਦਿਖਾਈ ਦਿੱਤੇ | ਦੀਪ ਸਿੱਧੂ ਦਾ ਆਖ਼ਰੀ ਮਿਊਜ਼ਿਕ ਟਰੈਕ ‘ਲਾਹੌਰ’ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ| ਇਸ ਟਰੈਕ ’ਚ ਦਿਲਰਾਜ ਗਰੇਵਾਲ ਵੀ ਮੁੱਖ ਰੂਪ ’ਚ ਮੌਜੂਦ ਸਨ| ਦਿਲਰਾਜ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ’ਤੇ ‘ਸਾਡੇ ਆਲੇ’ ਨੂੰ ਸੁਪੋਰਟ ਕਰਦਿਆਂ ਇਕ ਤਸਵੀਰ ਸ਼ੇਅਰ ਕੀਤੀ ਅਤੇ ਉਹਨੂੰ #aaovekhiyesaadeaale ਹੈਸ਼ਟੈਗ ਦਿੱਤਾ| ਦਿਲਰਾਜ ਗਰੇਵਾਲ ਨੇ ਦੱਸਿਆ ਕਿ ਦੋਵਾਂ ਦੀ ਦੋਸਤੀ ਸ਼ਾਨਦਾਰ ਸੀ| ਸਾਗਾ ਸਟੂਡੀਓ ਦਾ ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਜਗਤ ’ਚ ਸ਼ਾਨਦਾਰ ਯੋਗਦਾਨ ਰਿਹਾ ਹੈ| ਸਾਗਾ ਮਿਊਜ਼ਿਕ ਅਤੇ ਸੁਮਿਤ ਸਿੰਘ ਹਮੇਸ਼ਾ ਤੋਂ ਹੀ ਨਵੇਂ ਟੈਲੇਂਟ ਅਤੇ ਸ਼ਾਨਦਾਰ ਮਿਊਜ਼ਿਕ ਦਰਸ਼ਕਾਂ ’ਚ ਲਿਆਉਂਦੇ ਆ ਰਹੇ ਹਨ| ਸਾਗਾ ਸਟੂਡੀਓ ਨੇ ਹਮੇਸ਼ਾ ਦਰਸ਼ਕਾਂ ’ਚ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਮਿਊਜ਼ਿਕ ਹੋਵੇ ਜਾਂ ਫਿਲਮ |


Manoj

Content Editor

Related News