‘ਟਿਪ ਟਿਪ ਬਰਸਾ ਪਾਣੀ’ ਗੀਤ ’ਚ ਕੈਟਰੀਨਾ ਕੈਫ ਨੂੰ ਦੇਖ ਨਿਰਾਸ਼ ਹੋਏ ਲੋਕ, ਕਿਹਾ- ‘ਰਵੀਨਾ ਟੰਡਨ...’

Saturday, Nov 06, 2021 - 05:34 PM (IST)

‘ਟਿਪ ਟਿਪ ਬਰਸਾ ਪਾਣੀ’ ਗੀਤ ’ਚ ਕੈਟਰੀਨਾ ਕੈਫ ਨੂੰ ਦੇਖ ਨਿਰਾਸ਼ ਹੋਏ ਲੋਕ, ਕਿਹਾ- ‘ਰਵੀਨਾ ਟੰਡਨ...’

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਸੂਰਿਆਵੰਸ਼ੀ’ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੂੰ ਬਾਕਸ ਆਫਿਸ ’ਤੇ ਧਮਾਕੇਦਾਰ ਓਪਨਿੰਗ ਮਿਲੀ ਹੈ। ਹੁਣ ਫ਼ਿਲਮ ਦਾ ਨਵਾਂ ਗਾਣਾ ‘ਟਿਪ-ਟਿਪ ਬਰਸਾ ਪਾਣੀ’ ਰਿਲੀਜ਼ ਕੀਤਾ ਗਿਆ ਹੈ। ਇਸ ’ਚ ਕੈਟਰੀਨਾ ਕੈਫ ਤੇ ਅਕਸ਼ੇ ਕੁਮਾਰ ਫ਼ਿਲਮ ‘ਮੋਹਰਾ’ ਦੇ ਸੁਪਰਹਿੱਟ ਗਾਣੇ ਨੂੰ ਰੀਕ੍ਰਿਏਟ ਕਰਨ ਦਾ ਯਤਨ ਕਰ ਰਹੇ ਹਨ।

ਹਾਲਾਂਕਿ ਲੋਕਾਂ ਨੂੰ ਗਾਣੇ ’ਤੇ ਕੈਟਰੀਨਾ ਕੈਫ ਦਾ ਡਾਂਸ ਜ਼ਿਆਦਾ ਪਸੰਦ ਨਹੀਂ ਆ ਰਿਹਾ। ਲੋਕ ਇਸ ਦੀ ਤੁਲਨਾ ਰਵੀਨਾ ਟੰਡਨ ਦੇ ਡਾਂਸ ਨਾਲ ਕਰ ਰਹੇ ਹਨ ਤੇ ਉਸ ਦੇ ਡਾਂਸ ਨੂੰ ਕੈਟਰੀਨਾ ਨਾਲੋਂ ਬਿਹਤਰ ਦੱਸ ਰਹੇ ਹਨ। ਹਾਲਾਂਕਿ ਕਈ ਲੋਕਾਂ ਨੇ ਕੈਟਰੀਨਾ ਕੈਫ ਦਾ ਬਚਾਅ ਵੀ ਕੀਤਾ ਹੈ ਤੇ ਉਹ ਤੁਲਨਾ ਨਾ ਕਰਨ ਦੀ ਗੱਲ ਕਹਿ ਰਹੇ ਹਨ ਤੇ ਕੈਟਰੀਨਾ ਕੈਫ ਦੀ ਸਰਾਹਨਾ ਵੀ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਫਲੋਰਲ ਲਹਿੰਗੇ ’ਚ ਪ੍ਰਿਅੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਦੀਵਾਲੀ ’ਤੇ ਦਿਸਿਆ ਖ਼ਾਸ ਅੰਦਾਜ਼

ਫ਼ਿਲਮ ‘ਸੂਰਿਆਵੰਸ਼ੀ’ ’ਚ ਅਕਸ਼ੇ ਕੁਮਾਰ ਤੋਂ ਇਲਾਵਾ ਅਜੇ ਦੇਵਗਨ ਤੇ ਰਣਵੀਰ ਸਿੰਘ ਦੀ ਵੀ ਅਹਿਮ ਭੂਮਿਕਾ ਹੈ। ਕੈਟਰੀਨਾ ਕੈਫ ਦੇ ਗੀਤ ’ਤੇ ਇਕ ਪ੍ਰਸ਼ੰਸਕ ਨੇ ਲਿਖਿਆ, ‘ਟਿਪ ਟਿਪ ਬਰਸਾ ਪਾਣੀ ਗਰਲ ਰਵੀਨਾ ਟੰਡਨ ਦੀ ਕੈਟਰੀਨਾ ਕੈਫ ਮੁਕਾਬਲਾ ਨਹੀਂ ਕਰ ਸਕਦੀ।’ ਕੈਟਰੀਨਾ ਕੈਫ ਇਸ ਗੀਤ ਲਈ ਕੁਝ ਜ਼ਿਆਦਾ ਖ਼ੂਬਸੂਰਤ ਹੈ। ਰਵੀਨਾ ਟੰਡਨ ਦੀ ਇਕ ਵੱਖਰੀ ਕਿਸਮ ਦੀ ਖ਼ੂਬਸੂਰਤੀ ਹੈ। ਕੈਟਰੀਨਾ ਕੈਫ ਨੂੰ ਅਗਲੀ ਵਾਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਸਾਡੀ 90 ਦੀ ਗਰਲ ਨਾਲ ਮੇਚ ਨਹੀਂ ਖਾ ਸਕਦੇ।’

ਇਸ ਦੌਰਾਨ ਗਾਣੇ ’ਚ ਕੈਟਰੀਨਾ ਕੈਫ ਤੇ ਅਕਸ਼ੇ ਕੁਮਾਰ ਨੂੰ ਮੀਂਹ ’ਚ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਅਸਲ ਗਾਣੇ ਨੂੰ ਅਲਕਾ ਯਾਗਨਿਕ ਤੇ ਉਦਿਤ ਨਾਰਾਇਣ ਨੇ ਗਾਇਆ ਸੀ ਤੇ ਮਿਊਜ਼ਿਕ ਵਿਜੂ ਸ਼ਾਨ ਨੇ ਦਿੱਤਾ ਸੀ। ਉਥੇ ਹੀ ਨਵੇਂ ਗਾਣੇ ਨੂੰ ਤਨਿਸ਼ਕ ਬਾਗਚੀ ਨੇ ਰੀਕ੍ਰਿਏਟ ਕੀਤਾ ਹੈ। ਫ਼ਿਲਮ ‘ਸੂਰਿਆਵੰਸ਼ੀ’ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ।

ਇਸ ਦੇ ਨਾਲ ਹੀ ਇਕ ਹੋਰ ਨੇ ਲਿਖਿਆ, ‘ਟਿਪ ਟਿਪ ਬਰਸਾ ਪਾਣੀ ਨੂੰ ਪਸੰਦ ਕਰਨ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਕੈਟਰੀਨਾ ਕੈਫ ਦਾ ਸਮਾਂ ਖ਼ਤਮ ਹੋ ਗਿਆ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News