ਕੈਟਰੀਨਾ ਕੋਲ ਨਹੀਂ ਹੈ ਸਲਮਾਨ ਦੀ ਫਿਲਮ ''ਚ ਕੰਮ ਕਰਨ ਦਾ ਟਾਈਮ

Saturday, Apr 30, 2016 - 10:26 AM (IST)

ਕੈਟਰੀਨਾ ਕੋਲ ਨਹੀਂ ਹੈ ਸਲਮਾਨ ਦੀ ਫਿਲਮ ''ਚ ਕੰਮ ਕਰਨ ਦਾ ਟਾਈਮ

ਮੁੰਬਈ—ਅਦਾਕਾਰਾ ਕੈਟਰੀਨਾ ਕੈਫ ਨੇ ਸਮਾਂ ਨਾ ਹੋਣ ਕਰਕੇ ਅਦਾਕਾਰ ਸਲਮਾਨ ਖਾਨ ਦੀ ਪ੍ਰੋਡਕਸ਼ਨ ਹਾਊਸ ਦੀ ਫਿਲਮ ਨੂੰ ਛੱਡ ਦਿੱਤਾ ਹੈ। ਅਦਾਕਾਰ ਸੁਸ਼ਾਤ ਸਿੰਘ,ਰਾਜਪੂਤ ਅਤੇ ਜੈਕਲੀਨ ਫਰਨਾਡੀਜ ਨੇ ਤਰੁਣ ਮਨਸੁਖਾਨੀ ਦੀ ਫਿਲਮ ''ਚ ਕੰਮ ਕਰਨ ਦੇ ਲਈ ਇਕਰਾਰਨਾਮਾ ਕੀਤਾ ਹੈ। ਇਸ ਫਿਲਮ ਨੂੰ ਧਰਮ ਪ੍ਰੋਡਕਸ਼ਨ ਅਤੇ ਸਲਮਾਨ ਖਾਨ ਬਣਾ ਰਹੇ ਹਨ। 
ਜਾਣਕਾਰੀ ਅਨੁਸਾਰ ਸਲਮਾਨ ਖਾਨ ਅਤੇ ਧਰਮ ਪ੍ਰੋਡਕਸ਼ਨ ਨੇ ਇਸ ਫਿਲਮ ਦੇ ਲਈ ਕੈਟਰੀਨਾ ਨੂੰ ਚੁਣਿਆ ਸੀ ਕਿਉਂਕਿ ਇਸ ਚਿਰੱਤਰ ਦੇ ਲਈ ਉਹ ਸੰਪੂਰਨ ਸੀ। ਪਰ ਉਨ੍ਹਾਂ ਕੋਲ ਸਮਾਂ ਨਾਂ ਹੋਣ ਕਰਕੇ ਇਸ ਫਿਲਮ ਨੂੰ ਛੱਡ ਦਿੱਤਾ।


Related News