ਇਸ ਵਜ੍ਹਾ ਕਾਰਨ ਗੁਰੂ ਦੇ ਲੜ ਲੱਗਿਆ ਟਿਕ-ਟਾਕ ਵਾਲੀ ਨੂਰ ਦਾ ਪਰਿਵਾਰ(ਵੀਡੀਓ)

06/25/2020 2:41:26 PM

ਜਲੰਧਰ(ਬਿਊਰੋ) ਥੋੜੇ ਸਮੇਂ 'ਚ ਟਿੱਕ-ਟਾਕ 'ਤੇ ਮਸ਼ਹੂਰ ਹੋਈ ਮੋਗਾ ਨੇੜੇ ਪਿੰਡ ਭਿੰਡਰਕਲਾਂ ਨੂਰ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਟਿਕ-ਟਾਕ ਸਟਾਰ ਬਣੀ ਨੂਰ ਨੂੰ ਆਪਣੀ ਕਲਾਕਾਰੀ ਦੇ ਸਦਕਾ ਹੁਣ ਵਧੀਆ ਘਰ ਮਿਲ ਰਿਹਾ ਹੈ ਜੋ ਅਜੇ ਨਿਰਮਾਣ ਅਧੀਨ ਹੈ। ਇਨ੍ਹਾਂ ਹੀ ਨਹੀਂ ਨੂਰ ਦੇ ਐਕਟਿੰਗ ਦੇ ਚਲਦਿਆਂ ਹੁਣ ਇਕ ਆਮ ਜਿਹੇ ਗਰੀਬ ਪਰਿਵਾਰ ਦੀ ਇਹ ਧੀ ਬਹੁਤ ਕੁਝ ਮਿਲ ਗਿਆ। ਨੂਰ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਨੂਰ ਦੇ ਮਾਤਾ-ਪਿਤਾ ਹੁਣ ਅੰਮ੍ਰਿਤਧਾਰੀ ਹੋ ਗਏ ਹਨ ਭਾਵ ਦੋਵਾਂ ਨੇ ਅੰਮ੍ਰਿਤ ਛੱਕ ਲਿਆ ਹੈ। ਬੀਤੇ ਦਿਨੀਂ ਟਿਕ-ਟਾਕ ਸਟਾਰ ਨੂਰ ਦਾ ਪੂਰਾ ਪਰਿਵਾਰ ਦਰਬਾਰ ਸਾਹਿਬ ਪਹੁੰਚਿਆਂ 'ਤੇ ਅੰਮ੍ਰਿਤ ਛੱੱਕ ਕੇ ਗੁਰੂ ਦੇ ਲੜ ਲੱਗ ਗਿਆ। 

'ਜਗ ਬਾਣੀ' ਨਾਲ ਗੱਲ ਕਰਦਿਆਂ ਨੂਰ ਦੇ ਮਾਤਾ-ਪਿਤਾ ਨੇ ਅੰਮ੍ਰਿਤਧਾਰੀ ਬਣਨ ਦੀ ਵਜ੍ਹਾ ਦੱਸੀ ਹੈ।ਨੂਰ ਦੇ ਪਿਤਾ ਦਾ ਕਹਿਣਾ ਹੈ ਕਿ ਅਸੀ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਕਰਕੇ ਹੀ ਗੁਰੂ ਦੇ ਲੜ ਲੱਗੇ ਹਾਂ। ਦੱਸ ਦਈਏ ਕਿ ਜਗਾਧਰੀ ਵਾਲੇ ਬਾਬਾ ਉਹੀ ਹਨ ਜੋ ਨੂਰ ਦੇ ਲਈ ਘਰ ਬਣਾਉਣ ਦੀ ਸੇਵਾ ਕਰ ਰਹੇ ਹਨ। ਨੂਰ ਦੀ ਮਾਤਾ ਦਾ ਕਹਿਣਾ ਹੈ ਕਿ ਸਾਡੀ ਪਹਿਲਾਂ ਤੋਂ ਹੀ ਇੱਛਾ ਸੀ ਕਿ ਅਸੀਂ ਗੁਰੂ ਦੇ ਲੜ ਲੱਗੀਏ ਪਰ ਨੂਰ ਦੇ ਪਿਤਾ ਦਾ ਭੱਠੇ 'ਤੇ ਕੰਮ ਕਰਨਾ ਤੇ ਘਰ 'ਚ ਅੱਤ ਦੀ ਗਰੀਬੀ ਕਾਰਨ ਉਹ ਅੰਮ੍ਰਿਤ ਨਾ ਛੱਕ ਸਕੇ।
 


Lakhan

Content Editor

Related News