''ਸਟੂਡੈਂਟ ਆਫ ਦੀ ਯੀਅਰ'' ਦੇ ਸੀਕਵਲ ''ਚ ਨਜ਼ਰ ਆਉਣਗੇ ਟਾਈਗਰ ਸ਼ਰਾਫ
Thursday, Feb 11, 2016 - 11:01 AM (IST)

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਆਪਣੀ ਸੁਪਰਹਿੱਟ ਫਿਲਮ ''ਸਟੂਡੈਂਟ ਆਫ ਦੀ ਯੀਅਰ'' ਦਾ ਸਿਕਵਲ ਬਣਾਉਣਾ ਚਾਹੁੰਦੇ ਹਨ। ਨਿਰਮਾਤਾ ਕਰਨ ਜੌਹਰ ਨੇ ਫਿਲਮ ''ਸਟੂਡੈਂਟਜ਼ ਆਫ ਦੀ ਯੀਅਰ 2'' ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਰਨ ਇਸ ਫਿਲਮ ਦੇ ਸਿਕਵਲ ''ਚ ਅਦਾਕਾਰ ਟਾਈਗਰ ਸ਼ਰਾਫ ਮੁਖ ਕਿਰਦਾਰ ''ਚ ਨਜ਼ਰ ਆਉਣਗੇ। ਉਨ੍ਹਾਂ ਨੇ ਆਪਣੀ ਟੀਮ ਨੂੰ ਇਸ ਫਿਲਮ ਦਾ ਸਿਕਵਲ ਲਿਖਣ ਦੀ ਅਤੇ ਟਾਈਗਰ ਸ਼ਰਾਫ ਨੂੰ ਧਿਆਨ ''ਚ ਰੱਖਣ ਦੀ ਹਦਾਇਤ ਦੇ ਦਿੱਤੀ ਹੈ। ਇਸ ਫਿਲਮ ਦੀ ਅਦਾਕਾਰਾ ਦੀ ਖੋਜ਼ ਸ਼ੁਰੂ ਹੋ ਗਈ ਹੈ।
ਜਾਣਕਾਰੀ ਅਨੁਸਾਰ ਕਰਨ ਜੌਹਰ ਨੇ ਸਾਲ 2012 ''ਚ ਅਦਾਕਾਰ ਵਰੁਣ ਧਵਨ, ਆਲੀਆ ਭੱਟ ਅਤੇ ਸਿਧਾਰਥ ਮਲਹੋਤਰਾ ਨੂੰ ਲੈ ਕੇ ਇਹ ਫਿਲਮ ਬਣਾਈ ਸੀ। ਇਸੇ ਫਿਲਮ ਨਾਲ ਹੀ ਇਨ੍ਹਾਂ ਤਿੰਨਾਂ ਸਿਤਾਰਿਆਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।