ਜਦੋਂ ''ਬਾਗੀ'' ਦੇ ਪ੍ਰਚਾਰ ਦੌਰਾਨ ਟਾਈਗਰ ਨੇ ਕੀਤੀ ਆਪਣੀ ਪ੍ਰੇਮਿਕਾ ਦੀ ਸ਼ਰੇਆਮ ਤਰੀਫ Watch Pics
Thursday, Apr 14, 2016 - 11:41 AM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ ''ਬਾਗੀ'' ਦੇ ਪ੍ਰਮੋਸ਼ਨ ''ਚ ਰੁੱਝੇ ਹੋਏ ਹਨ। ਇਸ ਫਿਲਮ ''ਚ ਉਨ੍ਹਾਂ ਦੇ ਆਪੋਜ਼ਿਟ ਅਦਾਕਾਰਾ ਸ਼ਰਧਾ ਕਪੂਰ ਵੀ ਮੁਖ ਭੂਮਿਕਾ ''ਚ ਨਜ਼ਰ ਆਵੇਗੀ। ਟਾਈਗਰ ਇਸ ਫਿਲਮ ''ਚ ਸ਼ਰਧਾ ਕਪੂਰ ਨਾਲ ਰੋਮਾਂਸ ਕਰਦੇ ਅਤੇ ਐਕਸ਼ਨ ਕਰਦੇ ਨਜ਼ਰ ਆਉਣਗੇ। ਫਿਲਮ ਦੇ ਪ੍ਰਚਾਰ ''ਚ ਰੁੱਝੇ ਹੋਣ ਦੇ ਬਾਵਜੂਦ ਟਾਈਗਿਰ ਆਪਣੀ ਅਸਲ ਜ਼ਿੰਦਗੀ ਦੀ ਪ੍ਰੇਮਿਕਾ ਦਿਸ਼ਾ ਪਟਾਨੀ ਲਈ ਸਮਾਂ ਬਿਤਾਉਣਾ ਨਹੀਂ ਭੁੱਲਦੇ। ਇਨ੍ਹਾਂ ਦੋਹਾਂ ਨੇ ਕਦੀ ਵੀ ਆਪਣੇ ਸੰਬੰਧਾਂ ਨੂੰ ਜਨਤਕ ਪੱਧਰ ''ਤੇ ਖੁੱਲ ਕੇ ਸਵੀਕਾਰ ਨਹੀਂ ਕੀਤਾ ਹੈ ਪਰ ਕਈ ਮੌਕਿਆਂ ''ਤੇ ਇਨ੍ਹਾਂ ਦੋਹਾਂ ਨੂੰ ਇਕੱਠੇ ਦੇਖਿਆ ਜਾ ਚੁੱਕਿਆ ਹੈ। ਜਾਣਕਾਰੀ ਅਨੁਸਾਰ ਹੁਣੇ ਜਿਹੇ ਟਾਈਗਰ ਆਪਣੀ ਫਿਲਮ ਪ੍ਰਚਾਰ ਤੋਂ ਸਮਾਂ ਕੱਢ ਕੇ ਆਪਣੀ ਪ੍ਰੇਮਿਕਾ ਦਿਸ਼ਾ ਨਾਲ ਲੇਟ ਨਾਈਟ ਡਿਨਰ ਲਈ ਪਹੁੰਚੇ, ਜਿੱਥੇ ਇਨ੍ਹਾਂ ਦੋਹਾਂ ਨੂੰ ਇਕੱਠੇ ਦੇਖਿਆ ਗਿਆ।
ਜਾਣਾਕਰੀ ਅਨੁਸਾਰ ਜਦੋਂ ''ਬਾਗੀ'' ਦੇ ਪ੍ਰਮੋਸ਼ਨ ਦੌਰਾਨ ਟਾਈਗਰ ਤੋਂ ਪ੍ਰੇਮਿਕਾ ਦਿਸ਼ਾ ਨਾਲ ਸੰਬੰਧਾਂ ਨੂੰ ਲੈ ਕੇ ਸਵਾਲ ਪੁੱਛੇ ਤਾਂ ਟਾਈਗਰ ਨੇ ਕਿਹਾ, ''''ਉਹ ਵਧੀਆ ਅਤੇ ਬਿੰਦਾਸ ਹੈ। ਮੈਂ ਉਨ੍ਹਾਂ ਉਲਟ ਸ਼ਾਂਤ ਅਤੇ ਚੁੱਪ-ਚਾਪ ਰਹਿਣ ਵਾਲਾ ਆਦਮੀ ਹਾਂ। ਉਹ ਬੇਹੱਦ ਖੂਬਸੂਰਤ ਅਦਾਕਾਰਾ ਹੈ ਅਤੇ ਮੇਰੇ ਲਈ ਬਹੁਤ ਚੰਗੀ ਵੀ ਹੈ। ਮੈਂ ਵੀ ਚਾਹੁੰਦਾ ਹਾਂ ਕਿ ਕੋਈ ਮੈਨੂੰ ਵੀ ਪਸੰਦ ਕਰੇ।''''
ਜ਼ਿਕਰਯੋਗ ਹੈ ਕਿ ਦਿਸ਼ਾ ਵੀ ਫਿਲਮ ''ਐੱਮ.ਐੱਸ.ਧੋਨੀ'' ਨਾਲ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ ਲਈ ਟਾਈਗਰ ਉਨ੍ਹਾਂ ਨੂੰ ਬਿਹਤਰੀਨ ਡਾਂਸ ਸਟੈਪਸ ਸਿਖਾ ਰਹੇ ਹਨ।