ਟਾਈਗਰ ਦਾ ਖ਼ੁਲਾਸਾ ਤੇ ਕ੍ਰਿਤੀ ਦਾ ਧਮਾਕੇਦਾਰ ਜਵਾਬ ਸੁਣ ਫਸੇ ਕਰਨ ਜੌਹਰ

Tuesday, Aug 30, 2022 - 10:59 AM (IST)

ਟਾਈਗਰ ਦਾ ਖ਼ੁਲਾਸਾ ਤੇ ਕ੍ਰਿਤੀ ਦਾ ਧਮਾਕੇਦਾਰ ਜਵਾਬ ਸੁਣ ਫਸੇ ਕਰਨ ਜੌਹਰ

ਮੁੰਬਈ (ਬਿਊਰੋ)– ਕਰਨ ਜੌਹਰ ਆਪਣੇ ਸ਼ੋਅ ਦੇ ਨਵੇਂ ਐਪੀਸੋਡ ਨਾਲ ਮਨੋਰੰਜਨ ਦੀ ਡੋਜ਼ ਲੈ ਕੇ ਆਉਣ ਵਾਲੇ ਹਨ। ਸੋਮਵਾਰ ਨੂੰ ਉਨ੍ਹਾਂ ਨੇ ‘ਕੌਫੀ ਵਿਦ ਕਰਨ 7’ ਦਾ ਨਵਾਂ ਪ੍ਰੋਮੋ ਸਾਂਝਾ ਕੀਤਾ ਹੈ, ਜਿਸ ’ਚ ਉਨ੍ਹਾਂ ਦੇ ਕਾਊਚ ’ਤੇ ਨਵੇਂ ਮਹਿਮਾਨ ਬਣੇ ਹਨ ਟਾਈਗਰ ਸ਼ਰਾਫ ਤੇ ਕ੍ਰਿਤੀ ਸੈਨਨ। 2014 ’ਚ ਇਕੱਠਿਆਂ ਫ਼ਿਲਮ ‘ਹੀਰੋਪੰਤੀ’ ਨਾਲ ਡੈਬਿਊ ਕਰਨ ਵਾਲੇ ਟਾਈਗਰ ਤੇ ਕ੍ਰਿਤੀ ਜਲਦ ਹੀ ਇਕੱਠੇ ਆਪਣੀ ਦੂਜੀ ਫ਼ਿਲਮ ‘ਗਣਪਤ’ ’ਚ ਨਜ਼ਰ ਆਉਣ ਵਾਲੇ ਹਨ।

ਪਹਿਲੇ ਹੀ ਸਵਾਲ ’ਚ ਕ੍ਰਿਤੀ ਦਾ ਜਵਾਬ ਸੁਣ ਕੇ ਕਰਨ ਹੈਰਾਨ ਦਿਖ ਰਹੇ ਹਨ। ਉਹ ਕ੍ਰਿਤੀ ਕੋਲੋਂ ਪੁੱਛਦੇ ਹਨ ਕਿ ਕੀ ‘ਹੀਰੋਪੰਤੀ’ ’ਚ ਡੈਬਿਊ ਤੋਂ ਪਹਿਲਾਂ ਉਹ ਕਿਸੇ ਆਡੀਸ਼ਨ ’ਚ ਰਿਜੈਕਟ ਹੋਈ ਹੈ? ਇਸ ਦੇ ਜਵਾਬ ’ਚ ਕ੍ਰਿਤੀ ਕਹਿੰਦੀ ਹੈ, ‘‘ਤੁਹਾਨੂੰ ਪਤਾ ਹੈ ਮੇਰਾ ਪਹਿਲਾ ਆਡੀਸ਼ਨ ਕੀ ਸੀ? ‘ਸਟੂਡੈਂਟ ਆਫ ਦਿ ਈਅਰ’, ਪਹਿਲੀ ਵਾਲੀ ਲਈ।’’ ਇਹ ਜਵਾਬ ਸੁਣ ਕੇ ਕਰਨ ਦਾ ਮੂੰਹ ਖੁੱਲ੍ਹਾ ਰਹਿ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ ‘ਚ ਲੋੜੀਂਦਾ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਵਿਦੇਸ਼ 'ਚ ਗ੍ਰਿਫ਼ਤਾਰ

ਹੁਣ ਇਹ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਕਿ ਨੈਪੋਟੀਜ਼ਮ ਦੇ ਮੁੱਦੇ ’ਤੇ ਕਰਨ ਨੂੰ ਕਿੰਨਾ ਘੇਰਿਆ ਜਾ ਚੁੱਕਾ ਹੈ। 2012 ’ਚ ਆਈ ‘ਸਟੂਡੈਂਟ ਆਫ ਦਿ ਈਅਰ’ ਨਾਲ ਕਰਨ ਨੇ ਦੋ ਬਾਲੀਵੁੱਡ ਕਿੱਡਸ ਆਲੀਆ ਭੱਟ ਤੇ ਵਰੁਣ ਧਵਨ ਨੂੰ ਬ੍ਰੇਕ ਦਿੱਤਾ ਸੀ। ਇਸ ਤੋਂ ਬਾਅਦ ਕਰਨ ’ਤੇ ਇਹ ਨੈਪੋਟੀਜ਼ਮ ਵਾਲੇ ਦੋਸ਼ ਖ਼ੂਬ ਲੱਗਣ ਲੱਗੇ ਸਨ।

ਕਰਨ ਇਸ ਗੱਲ ’ਤੇ ਵੀ ਟਾਈਗਰ-ਕ੍ਰਿਤੀ ਕੋਲੋਂ ਸਵਾਲ ਕਰਦੇ ਦਿਖ ਰਹੇ ਹਨ ਕਿ ਕੀ ਇਕੱਠਿਆਂ ਡੈਬਿਊ ਕਰਨ ਵਾਲੇ ਇਨ੍ਹਾਂ ਦੋਵਾਂ ਸਿਤਾਰਿਆਂ ਨੂੰ ਇਕ-ਦੂਜੇ ਲਈ ਕੁਝ ਫੀਲਿੰਗਸ ਹੋਈਆਂ?

 
 
 
 
 
 
 
 
 
 
 
 
 
 
 

A post shared by Karan Johar (@karanjohar)

ਇਸ ’ਤੇ ਟਾਈਗਰ ਕਹਿੰਦੇ ਹਨ ਕਿ ਕ੍ਰਿਤੀ ਪਹਿਲਾਂ ਹੀ ਕਿਸੇ ਹੋਰ ਦੀ ਹੋ ਚੁੱਕੀ ਹੈ, ਜਦਕਿ ਕ੍ਰਿਤੀ ਕਹਿੰਦੀ ਹੈ ਕਿ ਉਹ ਕਦੇ ਟਾਈਗਰ ਨੂੰ ਡੇਟ ਹੀ ਨਹੀਂ ਕਰਦੀ ਕਿਉਂਕਿ ਉਹ ਬਹੁਤ ‘ਫਲਿਪ’ ਕਰਦੇ ਹਨ। ਹੁਣ ਇਹ ਤਾਂ ਸ਼ੋਅ ’ਚ ਹੀ ਪਤਾ ਲੱਗੇਗਾ ਕਿ ਕ੍ਰਿਤੀ ਦਾ ਇਸ਼ਾਰਾ ਟਾਈਰ ਦੇ ਜਿਮਨਾਸਟਿਕ ਭਰੇ ਐਕਸ਼ਨ ਵੱਲ ਸੀ ਜਾਂ ਉਹ ਦਿਲ ਦੇ ਮਾਮਲੇ ’ਚ ਪਲਟ ਜਾਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News