ਟਾਈਗਰ ਸ਼ਰਾਫ ਨੇ ਮੁੰਬਈ ਦੇ ਸਭ ਤੋਂ ਮਹਿੰਗੇ ਇਲਾਕੇ ''ਚ ਖਰੀਦਿਆ ਆਲੀਸ਼ਾਨ ਘਰ (ਦੇਖੋ ਤਸਵੀਰਾਂ)

Tuesday, Aug 24, 2021 - 04:39 PM (IST)

ਟਾਈਗਰ ਸ਼ਰਾਫ ਨੇ ਮੁੰਬਈ ਦੇ ਸਭ ਤੋਂ ਮਹਿੰਗੇ ਇਲਾਕੇ ''ਚ ਖਰੀਦਿਆ ਆਲੀਸ਼ਾਨ ਘਰ (ਦੇਖੋ ਤਸਵੀਰਾਂ)

ਮੁੰਬਈ- ਅਦਾਕਾਰ ਟਾਈਗਰ ਸ਼ਰਾਫ ਦੀ ਸਫਲਤਾ ਇਨੀਂ ਦਿਨੀਂ ਆਸਮਾਨ ਛੂਹ ਰਹੀ ਹੈ। ਹਾਲ ਹੀ 'ਚ ਅਦਾਕਾਰ ਨੇ ਮੁੰਬਈ ਦੇ ਸਭ ਤੋਂ ਮਹਿੰਗੇ ਇਲਾਕੇ 'ਚ ਇਕ ਆਲੀਸ਼ਾਨ ਲਗਜ਼ਰੀ ਘਰ ਖਰੀਦਿਆ ਹੈ। ਇਸ ਥਾਂ 'ਤੇ ਕਈ ਵੱਡੇ ਸਿਤਾਰੇ ਰਹਿੰਦੇ ਹਨ ਅਤੇ ਇਥੇ ਰਹਿਣਾ ਹਰ ਕਿਸੇ ਦਾ ਸੁਫ਼ਨਾ ਹੈ। ਟਾਈਗਰ ਨੇ ਇਹ ਘਰ ਮੁੰਬਈ ਦੇ ਖਾਰ ਵੈਸਟ 'ਚ ਰੂਸਤਮਜੀ ਪੈਰਾਮਾਊਂਟ 'ਚ ਲਿਆ ਹੈ। ਅਦਾਕਾਰ ਦੇ ਆਲੀਸ਼ਾਨ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਟਾਈਗਰ ਇਸ ਨਵੇਂ ਘਰ 'ਚ ਆਪਣੇ ਪੂਰੇ ਪਰਿਵਾਰ ਦੇ ਨਾਲ ਰਹਿਣਗੇ। ਟਾਈਗਰ ਪਾਪਾ ਜੈਕੀ ਸ਼ਰਾਫ, ਮਾਂ ਆਇਸ਼ਾ ਸ਼ਰਾਫ ਅਤੇ ਭੈਣ ਕ੍ਰਿਸ਼ਨਾ ਸ਼ਰਾਫ ਦੇ ਨਾਲ ਇਸ ਘਰ 'ਚ ਸ਼ਿਫਟ ਹੋ ਗਏ ਹਨ। 

PunjabKesari
ਟਾਈਗਰ ਦੇ ਇਸ ਘਰ 'ਚ ਅੱਠ ਕਮਰੇ ਹਨ। ਟਾਈਗਰ ਨੇ ਆਪਣੇ ਇਸ ਘਰ ਨੂੰ ਜਾਨ ਅਬਰਾਹਿਮ ਦੇ ਭਰਾ ਏਲੇਨ ਤੋਂ ਡਿਜ਼ਾਈਨ ਕਰਵਾਇਆ ਹੈ। ਏਲੇਨ ਬਿਹਤਰੀਨ ਡਿਜ਼ਾਈਨਰ ਦੀ ਲਿਸਟ 'ਚ ਆਉਂਦੇ ਹਨ ਅਤੇ ਉਨ੍ਹਾਂ ਨੇ ਕਈ ਸਿਤਾਰਿਆਂ ਦੇ ਘਰਾਂ ਨੂੰ ਸਜਾਇਆ ਹੈ। 

PunjabKesari
ਟਾਈਗਰ ਦੇ ਇਸ ਘਰ 'ਚ ਜਿਮ, ਸਵੀਮਿੰਗ ਪੂਲ, ਗੇਮ ਰੂਮ ਆਦਿ ਸਭ ਕੁਝ ਹੈ। ਇਸ ਘਰ ਦੀ ਖਾਸ ਗੱਲ ਹੈ ਕਿ ਉਨ੍ਹਾਂ ਦੇ ਘਰ ਤੋਂ ਅਰਬ ਸਾਗਰ ਬਿਲਕੁੱਲ ਸਾਫ ਦਿਖਾਈ ਦਿੰਦਾ ਹੈ। ਪ੍ਰਸ਼ੰਸਕ ਅਦਾਕਾਰ ਦੇ ਇਸ ਨਵੇਂ ਘਰ ਦੀਆਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਟਾਈਗਰ ਦੀ ਫੈਮਿਲੀ ਪਹਿਲਾਂ ਕਾਰਟਰ ਰੋਡ 'ਤੇ ਇਕ ਬਿਲਡਿੰਗ 'ਚ ਕਿਰਾਏ 'ਤੇ ਰਹਿ ਰਹੀ ਸੀ। ਇਸ ਕੰਪਲੈਕਸ 'ਚ ਹਾਰਦਿਕ ਪਾਂਡਿਆ, ਰਾਣੀ ਮੁਖਰਜੀ, ਕੁਣਾਲ ਪਾਂਡਿਆਂ, ਮੇਘਨਾ ਘਈ ਪੁਰੀ, ਦਿਸ਼ਾ ਪਾਟਨੀ ਵਰਗੇ ਕਈ ਸਿਤਾਰੇ ਘਰ ਖਰੀਦਣ ਦੀ ਇੱਛਾ ਜਤਾ ਚੁੱਕੇ ਹਨ।


author

Aarti dhillon

Content Editor

Related News