ਟਾਈਗਰ ਸ਼ਰਾਫ ਅਤੇ ਰਸ਼ਮਿਕਾ ਮੰਦਾਨਾ ਇਕੱਠੇ ਵੱਡੇ ਪਰਦੇ 'ਤੇ ਆਉਂਣਗੇ ਨਜ਼ਰ, ਜਾਣੋ ਕਦੋਂ ਸ਼ੁਰੂ ਹੋਵੇਗੀ ਸ਼ੂਟਿੰਗ

Sunday, Oct 02, 2022 - 12:07 PM (IST)

ਟਾਈਗਰ ਸ਼ਰਾਫ ਅਤੇ ਰਸ਼ਮਿਕਾ ਮੰਦਾਨਾ ਇਕੱਠੇ ਵੱਡੇ ਪਰਦੇ 'ਤੇ ਆਉਂਣਗੇ ਨਜ਼ਰ, ਜਾਣੋ ਕਦੋਂ ਸ਼ੁਰੂ ਹੋਵੇਗੀ ਸ਼ੂਟਿੰਗ

ਬਾਲੀਵੁੱਡ ਡੈਸਕ- ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਪੁਸ਼ਪਾ ਫੇਮ ਅਦਾਕਾਰਾ ਅਤੇ ਨੈਸ਼ਨਲ ਕ੍ਰਸ਼ ਰਸ਼ਮੀਕਾ ਮੰਦਾਨਾ ਜਲਦ ਹੀ ‘ਗੁੱਡ ਬਾਏ’ ਨਾਲ ਹਿੰਦੀ ਫ਼ਿਲਮ ਇੰਡਸਟਰੀ ’ਚ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ’ਚ ਰਸ਼ਮਿਕਾ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨਾਲ ਨਜ਼ਰ ਆਉਣ ਵਾਲੀ ਹੈ।

ਇਹ ਵੀ ਪੜ੍ਹੋ : ਲੇਡੀ ਬੌਸ ਲੁੱਕ ’ਚ ਨਜ਼ਰ ਆਈ ਸਰਗੁਣ ਮਹਿਤਾ, ਹੌਟ ਅੰਦਾਜ਼ ’ਚ ਦਿੱਤੇ ਪੋਜ਼

ਖ਼ਬਰਾ ਮੁਤਾਬਕ ਦੱਸ ਦੇਈਏ  ਕਿ ਰਸ਼ਮੀਕਾ ਮੰਡਾਨਾ ਦੇ ਹੱਥਾਂ ’ਚ ਇਕ ਹੋਰ ਵੱਡਾ ਹਿੰਦੀ ਪ੍ਰੋਜੈਕਟ ਹੈ, ਜਿਸ ’ਚ ਉਹ ਅਦਾਕਾਰ ਟਾਈਗਰ ਸ਼ਰਾਫ ਨਾਲ ਨਜ਼ਰ ਆਉਣ ਵਾਲੀ ਹੈ।  ਰਸ਼ਮੀਕਾ ਅਤੇ ਟਾਈਗਰ ਸ਼ਰਾਫ ਨੂੰ ਕਰਨ ਜੌਹਰ ਦੇ ਪ੍ਰੋਜੈਕਟ ’ਚ ਇਕੱਠੇ ਕੰਮ ਕਰਨਾ ਸੀ ਪਰ ਕਈ ਕਾਰਨਾਂ ਕਰਕੇ ਇਹ ਪ੍ਰੋਜੈਕਟ ਟਾਲ ਦਿੱਤਾ ਗਿਆ ਹੈ। 

ਹੁਣ ਉਨ੍ਹਾਂ ਨੂੰ ਰੋਹਿਤ ਧਵਨ, ਸਿਧਾਰਥ ਆਨੰਦ ਵੱਲੋਂ ਨਿਰਮਿਤ ਰੈਂਬੋ ਲਈ ਅਪ੍ਰੋਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਸ਼ਮੀਕਾ ਇਸ ਪ੍ਰੋਜੈਕਟ ਲਈ ਕਾਫ਼ੀ ਉਤਸ਼ਾਹਿਤ ਹੈ। ਹਾਲਾਂਕਿ ਇਸ ਪ੍ਰੋਜੈਕਟ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ : ਵਿਆਹ ਦੀ ਖੁਸ਼ੀ ਨਾਲ ਖਿੜਿਆ ਰਿਚਾ ਚੱਢਾ ਦਾ ਚਿਹਰਾ, ਸ਼ੋਹਰ ਅਲੀ ਫਜ਼ਲ ਨੇ ਕੀਤਾ ਜੰਮ ਕੇ ਡਾਂਸ (ਵੀਡੀਓ)

ਖ਼ਬਰਾ ਮੁਤਾਬਕ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਫ਼ਿਲਮ ਸਾਲ ਆ ਸਕਦੀ ਹੈ ਕਿਉਂਕਿ ਟਾਈਗਰ ਇਨ੍ਹੀਂ ਦਿਨੀਂ ‘ਬਡੇ ਮੀਆਂ ਛੋਟੇ ਮੀਆਂ’ ਦੀ ਕੰਮ ’ਚ ਰੁੱਝੇ ਹੋਏ ਹਨ। ਇਸ ਦੇ ਨਾਲ ਅਦਾਕਾਰਾ ਕੋਲ ਪੁਸ਼ਪਾ 2 ਵੀ ਹੈ ਜਿਸ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਟਾਈਗਰ ਨਾਲ ਨਵੇਂ ਪ੍ਰੋਜੈਕਟ ਦੀ ਸ਼ੂਟਿੰਗ ਕਰੇਗੀ। ਜੇਕਰ ਇਸ ਪ੍ਰੋਜੈਕਟ ’ਚ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋਵੇਂ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। 


author

Rakesh

Content Editor

Related News