ਸਲਮਾਨ ਖ਼ਾਨ ਨੇ ‘ਟਾਈਗਰ 3’ ਨਾਲ ਬਣਾਇਆ ਕਰੀਅਰ ਦਾ ਸਭ ਤੋਂ ਵੱਡਾ ਰਿਕਾਰਡ
Tuesday, Nov 14, 2023 - 02:06 PM (IST)
![ਸਲਮਾਨ ਖ਼ਾਨ ਨੇ ‘ਟਾਈਗਰ 3’ ਨਾਲ ਬਣਾਇਆ ਕਰੀਅਰ ਦਾ ਸਭ ਤੋਂ ਵੱਡਾ ਰਿਕਾਰਡ](https://static.jagbani.com/multimedia/14_04_340461949tiger 3.jpg)
ਮੁੰਬਈ (ਬਿਊਰੋ)– ਆਖਰਕਾਰ ਉਹ ਦਿਨ ਆ ਹੀ ਗਿਆ, ਜਦੋਂ ਦੇਸ਼ ਨੇ ਸਲਮਾਨ ਖ਼ਾਨ ਦੀ ‘ਟਾਈਗਰ 3’ ਨਾਲ ਦੀਵਾਲੀ ਮਨਾਈ। 44.50 ਕਰੋੜ ਰੁਪਏ ਤੋਂ ਵਧ ਦੀ ਨੈੱਟ ਇੰਡੀਆ ਓਪਨਿੰਗ ਬੁਕਿੰਗ ਦੇ ਨਾਲ ਫ਼ਿਲਮ ਨੇ ਅਜਿਹੇ ਚਮਤਕਾਰ ਕੀਤੇ ਕਿ ਇਸ ਨੂੰ ਭਾਰਤ ’ਚ ਫ਼ਿਲਮਾਂ ਲਈ ਵੱਡਾ ਦਿਨ ਮੰਨਿਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : 6 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਹੇ ਰੈਪਰ ਬਾਦਸ਼ਾਹ? ਵਾਇਰਲ ਤਸਵੀਰਾਂ ਮਗਰੋਂ ਸਾਂਝੀ ਕੀਤੀ ਪੋਸਟ
ਇਸ ਦੇ ਨਾਲ ਸਲਮਾਨ ਨੇ ‘ਟਾਈਗਰ 3’ ਨਾਲ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਓਪਨਿੰਗ ਰਿਕਾਰਡ ਬਣਾ ਲਿਆ ਹੈ ਤੇ ਉਹ ਵੀ ਦੀਵਾਲੀ ਵਰਗੇ ਮੁਸ਼ਕਿਲ ਦਿਨ ’ਤੇ। ਦੀਵਾਲੀ ਪੂਜਾ ਡੇ ਕਲੈਕਸ਼ਨ ਲਈ ਰਿਕਾਰਡ ਦਿਨ ਹੈ, ਜਿਸ ਨੂੰ ਬਾਕਸ ਆਫਿਸ ਲਈ ਬੇਕਾਰ ਦਿਨ ਮੰਨਿਆ ਜਾਂਦਾ ਹੈ ਕਿਉਂਕਿ ਸ਼ਾਮ ਦੇ ਸ਼ੋਅ ਤੋਂ ਕਲੈਕਸ਼ਨ ਬਹੁਤ ਘੱਟ ਹੁੰਦੀ ਹੈ।
ਇਸ ਨਾਲ ਇਹ ਹਿੰਦੀ ਸਿਨੇਮਾ ਦੇ ਇਤਿਹਾਸ ’ਚ ਦੀਵਾਲੀ ’ਤੇ ਸਭ ਤੋਂ ਵਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਇਸ ਦਿਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ 20 ਕਰੋੜ ਰੁਪਏ ਤੋਂ ਘੱਟ ਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।