ਵਿਆਹ ਤੋਂ ਬਾਅਦ 15 ਦਿਨਾਂ ਲਈ ਸਲਮਾਨ ਨਾਲ ਇੱਥੇ ਜਾਵੇਗੀ ਕੈਟਰੀਨਾ ਕੈਫ! ਪੜ੍ਹੋ ਪੂਰੀ ਖ਼ਬਰ

Monday, Dec 20, 2021 - 10:34 AM (IST)

ਵਿਆਹ ਤੋਂ ਬਾਅਦ 15 ਦਿਨਾਂ ਲਈ ਸਲਮਾਨ ਨਾਲ ਇੱਥੇ ਜਾਵੇਗੀ ਕੈਟਰੀਨਾ ਕੈਫ! ਪੜ੍ਹੋ ਪੂਰੀ ਖ਼ਬਰ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਅਦਾਕਾਰ ਵਿੱਕੀ ਕੌਸ਼ਨ ਲਈ ਦਸੰਬਰ ਦਾ ਇਹ ਮਹਿਨਾ ਬੇਹੱਦ ਖ਼ਾਸ ਰਿਹਾ ਹੈ। ਇਨ੍ਹਾਂ ਦੋਵਾਂ ਨੇ ਇਸ ਮਹੀਨੇ ਇਕ-ਦੂਜੇ ਨਾਲ ਵਿਆਹ ਕਰਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ। ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਵਿਆਹ ਕਰਵਾਇਆ ਹੈ। ਇਨ੍ਹਾਂ ਦੋਵਾਂ ਦੇ ਵਿਆਹ ਦੀ ਕਾਫ਼ੀ ਚਰਚਾ ਹੋ ਰਹੀ ਹੈ। ਵਿਆਹ ਤੋਂ ਬਾਅਦ ਹੁਣ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਕੰਮ 'ਤੇ ਵਾਪਸ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਅਜਿਹੇ 'ਚ ਵਿਆਹ ਤੋਂ ਬਾਅਦ ਕੈਟਰੀਨਾ ਕੈਫ ਅਦਾਕਾਰ ਸਲਮਾਨ ਖ਼ਾਨ ਨਾਲ ਕਦੋਂ ਮਿਲਣ ਵਾਲੀ ਹੈ ਇਸ ਦਾ ਵੀ ਖੁਲਾਸਾ ਹੋ ਗਿਾ ਹੈ। ਅਦਾਕਾਰਾ ਦਿੱਗਜ਼ ਅਦਾਕਾਰ ਨੂੰ ਅਗਲੇ ਮਹੀਨੇ ਮਿਲਣ ਵਾਲੀ ਹੈ। ਨਾਲ ਹੀ ਆਪਣੀ ਫ਼ਿਲਮ 'ਟਾਈਗਰ 3' ਦੀ ਸ਼ੂਟਿੰਗ ਵੀ ਸ਼ੁਰੂ ਕਰਨ ਵਾਲੀ ਹੈ। 

ਇਹ ਖ਼ਬਰ ਵੀ ਪੜ੍ਹੋ : ‘ਅਵਤਾਰ 2’ ਦੇ ਦਰਸ਼ਕਾਂ ਲਈ ਖ਼ੁਸ਼ਖ਼ਬਰੀ, 1900 ਕਰੋੜ ਦੇ ਬਜਟ ’ਚ ਬਣੀ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼

ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਅਨੁਸਾਰ, ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਅਗਲੇ ਮਹੀਨੇ ਆਪਣੀ ਫ਼ਿਲਮ 'ਟਾਈਗਰ 3' ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਹ ਫ਼ਿਲਮ ਦਾ ਆਖਰੀ ਸ਼ੈਡਿਊਲ ਹੋਵੇਗਾ, ਜੋ 15 ਦਿਨਾਂ ਤਕ ਚੱਲਣ ਵਾਲਾ ਹੈ। 'ਟਾਈਗਰ 3' ਦੇ ਆਖਰੀ ਸ਼ੈਡਿਊਲ ਦੀ ਸ਼ੂਟਿੰਗ ਦਿੱਲੀ 'ਚ ਹੋਵੇਗੀ। ਅਜਿਹੇ 'ਚ ਫ਼ਿਲਮ ਦੇ ਸ਼ੂਟਿੰਗ ਸੈੱਟ 'ਤੇ ਵੱਧ ਸੁਰੱਖਿਆ ਰੱਖੀ ਜਾਵੇਗੀ। ਇਹ ਸੁਰੱਖਿਆ ਇਸ ਲਈ ਰੱਖੀ ਜਾਵੇਗੀ ਤਾਂ ਜੋ ਫ਼ਿਲਮ ਦਾ ਕੋਈ ਸੀਨ ਲੀਕ ਨਾ ਹੋਵੇ। 

ਇਹ ਖ਼ਬਰ ਵੀ ਪੜ੍ਹੋ : ਬੁਰਜ ਖ਼ਲੀਫਾ 'ਤੇ ਦਿਖਾਈ ਦੇਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ

ਖ਼ਾਸ ਗੱਲ ਇਹ ਹੈ ਕਿ 'ਟਾਈਗਰ 3' ਦਾ ਆਖਰੀ ਸ਼ੈਡਿਊਲ ਐਕਸ਼ਨ ਨਾਲ ਭਰਪੂਰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਫ਼ਿਲਮ ਦੀ ਸ਼ੂਟਿੰਗ ਰੂਸ, ਤੁਰਕੀ, ਆਸਟਰਲੀਆ ਅਤੇ ਮੁੰਬਈ 'ਚ ਕੀਤੀ ਗਈ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News