ਮੂਸੇਵਾਲਾ ਦੀ ‘VAAR’ ’ਚੋਂ ਹਟਾਇਆ 'ਮੁਹੰਮਦ' ਸ਼ਬਦ, ਪਿਤਾ ਬਲਕੌਰ ਸਿੰਘ ਨੇ ਮੰਗੀ ਮੁਆਫ਼ੀ

11/12/2022 1:08:35 PM

ਬਾਲੀਵੁੱਡ ਡੈਸਕ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕਰੀਬ 5 ਮਹੀਨੇ ਬਾਅਦ ਉਨ੍ਹਾਂ ਦਾ ਗੀਤ ‘ਵਾਰ’ ਰਿਲੀਜ਼ ਹੋਇਆ ਹੈ, ਜਿਸ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਮੂਸੇਵਾਲਾ ਦੇ ਧਾਰਮਿਕ ਗੀਤ ਨੂੰ ‘ਸ੍ਰੀ ਗੁਰੂ ਨਾਨਕ ਦੇਵ ਜੀ’ ਦੇ ਪ੍ਰਕਾਸ਼ ਪੁਰਬ ਮੌਕੇ 8 ਨਵੰਬਰ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਕਾਫ਼ੀ ਚੰਗਾ ਹੁੰਗਾਰਾ ਮਿਲਿਆ ਹੈ। 

ਇਹ ਵੀ ਪੜ੍ਹੋ- ਸ਼ਾਹਰੁਖ ਖ਼ਾਨ ਨੂੰ ਮਿਲਿਆ ਸਿਨੇਮਾ ਦਾ ਗਲੋਬਲ ਆਈਕਨ ਐਵਾਰਡ, UAE ਨੇ ਕੀਤਾ ਸਨਮਾਨਿਤ

ਹਾਲ ਹੀ ’ਚ ਗਾਇਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੀਤ ’ਚ ਵਿਵਾਦਿਤ ਸ਼ਬਦ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੀਤ ‘ਵਾਰ’ ’ਚ ‘ਮੁਹੰਮਦ’ ਸ਼ਬਦ ਨੂੰ ਲੈ ਕੇ ਮੁਸਲਿਮ ਭਾਈਚਾਰੇ ਨੂੰ ਇਤਰਾਜ਼ ਸੀ। ਇਸ ਬਾਰੇ ਸਾਨੂੰ ਕੁਮੈਂਟਾਂ ਦੇ ਜ਼ਰੀਏ ਪਤਾ ਲੱਗਾ ਸੀ ਕਿ ਇਸ ਸ਼ਬਦ ਨੂੰ ਲੈ ਕੇ ਸ਼ਿਕਾਇਤ ਹੈ ਤਾਂ ਜੋ ਅਸੀਂ ਉਸ ਸ਼ਬਦ ਨੂੰ ਕੱਟ ਦਿੱਤਾ ਸੀ।

ਇਹ ਵੀ ਪੜ੍ਹੋ- ਗੈਰੀ ਸੰਧੂ ਦੀ ਭਵਿੱਖਬਾਣੀ ਹੋਈ ਸੱਚ; ਕ੍ਰਿਕਟਰ ਰੋਹਿਤ ਸ਼ਰਮਾ ਵੱਲੋਂ ਨਜ਼ਰਅੰਦਾਜ਼ ਕਰਨ 'ਤੇ ਭੜਕੇ ਗਾਇਕ ਨੇ ਕੱਢੀ ਭੜਾਸ

ਬਲਕੌਰ ਸਿੰਘ ਨੇ ਕਿਹਾ ਕਿ ਐੱਸ. ਐੱਸ. ਪੀ. ਜ਼ਰੀਏ ਮੇਰੀ ਗੱਲ ਸ਼ਾਹੀ ਇਮਾਮ ਸਾਬ੍ਹ ਨਾਲ ਵੀ ਹੋਈ ਸੀ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਜੇਕਰ ਤੁਹਾਨੂੰ ਸ਼ਬਦ ਨਾਲ ਇਤਰਾਜ਼ ਹੈ ਤਾਂ ਅਸੀਂ ਉਸ ਸ਼ਬਦ ਨੂੰ ਹਟਾ ਦਿੱਤਾ ਹੈ। ਇਸ ਦੇ ਬਾਵਜੂਦ ਵੀ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਅਸੀਂ ਮੁਆਫ਼ੀ ਮੰਗਦੇ ਹਾਂ।

 


Shivani Bassan

Content Editor

Related News