ਸ਼ਿਲਪਾ ਸ਼ੈੱਟੀ ਦੇ ਹੱਕ ’ਚ ਨਿੱਤਰੀ ਭੈਣ ਸ਼ਮਿਤਾ, ਕਿਹਾ- ‘ਇਹ ਸਮਾਂ ਵੀ ਲੰਘ ਜਾਵੇਗਾ’
Saturday, Jul 24, 2021 - 12:08 PM (IST)

ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਕਮਬੈਕ ਫ਼ਿਲਮ ‘ਹੰਗਾਮਾ 2’ 23 ਜੁਲਾਈ ਨੂੰ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਦੀ ਰਲੀ-ਮਿਲੀ ਪ੍ਰਤੀਕਿਰਿਆ ਮਿਲ ਰਹੀ ਹੈ। ਇਸ ਦੌਰਾਨ ਅਦਾਕਾਰਾ ਸ਼ਮਿਤਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਭੈਣ ਸ਼ਿਲਪਾ ਨੂੰ ਇਸ ਫ਼ਿਲਮ ਲਈ ਵਧਾਈਆਂ ਦਿੱਤੀਆਂ ਹਨ। ਸ਼ਮਿਤਾ ਨੇ ਸ਼ਿਲਪਾ ਦੀ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਇਕ ਲੰਬਾ ਚੌੜਾ ਨੋਟ ਲਿਖਿਆ ਹੈ ਜੋ ਹੁਣ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ।
ਫ਼ਿਲਮ ‘ਹੰਗਾਮਾ’ ਦਾ ਪੋਸਟਰ ਸਾਂਝਾ ਕਰਦੇ ਹੋਏ ਸ਼ਮਿਤਾ ਸ਼ੈੱਟੀ ਨੇ ਲਿਖਿਆ, ‘‘ਆਲ ਦਿ ਬੈਸਟ ਮਾਈ ਡਾਰਲਿੰਗ ਮੁਨਕੀ 14 ਸਾਲ ਬਾਅਦ ਆਪਣੀ ਫ਼ਿਲਮ ‘ਹੰਗਾਮਾ’ ਦੀ ਰਿਲੀਜ਼ ਲਈ। ਮੈਨੂੰ ਪਤਾ ਹੈ ਕਿ ਤੁਸੀਂ ਇਸ ’ਚ ਬਹੁਤ ਮਿਹਨਤ ਕੀਤੀ ਹੈ...ਪੂਰੀ ਟੀਮ ਨੇ ਵੀ ਮਿਹਨਤ ਕੀਤੀ ਹੈ ਅਤੇ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਤੁਸੀਂ ਆਪਣੀ ਜ਼ਿੰਦਗੀ ’ਚ ਬਹੁਤ ਸਾਰੇ ਉਤਾਰ-ਚੜ੍ਹਾਅ ’ਚੋਂ ਲੰਘ ਰਹੀ ਹੋ ਅਤੇ ਮੈਂ ਇਸ ਗੱਲ ਨੂੰ ਜਾਣਦੀ ਹਾਂ ਕਿ ਤੁਸੀਂ ਹੋਰ ਵੀ ਮਜ਼ਬੂਤ ਬਣ ਕੇ ਉਭਰੀ ਹੋ.. ਇਹ ਸਮਾਂ ਵੀ ਲੰਘ ਜਾਵੇਗਾ ਮੇਰੀ ਡਾਰਲਿੰਗ...ਪੂਰੀ ਟੀਮ ਨੂੰ ਮੁਬਾਰਕਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਿਲਪਾ ਸ਼ੈੱਟੀ ਨੇ ਵੀ ਆਪਣੇ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਕੇ ਪ੍ਰਸ਼ੰਸਕਾਂ ਨੂੰ ‘ਹੰਗਾਮਾ 2’ ਫ਼ਿਲਮ ਦੇਖਣ ਦੀ ਗੁਜਾਰਿਸ਼ ਕੀਤੀ। ਉਨ੍ਹਾਂ ਦੀ ਇਹ ਪੋਸਟ ਪ੍ਰਸ਼ੰਸਕਾਂ ਦਾ ਖ਼ੂਬ ਧਿਆਨ ਖਿੱਚ ਰਹੀ ਹੈ। ਦੱਸਿਆ ਦੇਈਏ ਕਿ ‘ਹੰਗਾਮਾ 2’ ਫ਼ਿਲਮ ’ਚ ਸ਼ਿਲਪਾ ਸ਼ੈੱਟੀ ਤੋਂ ਇਲਾਵਾ ਮੀਜਾਨ ਜਾਫਰੀ, ਪ੍ਰਣੀਤਾ ਸੁਭਾਸ਼ ਅਤੇ ਪਰੇਸ਼ ਰਾਵਲ ਮੁੱਖ ਕਿਰਦਾਰ ’ਚ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਪਿ੍ਰਯਦਰਸ਼ਨ ਨੇ ਕੀਤਾ ਹੈ।