'ਸ਼੍ਰੀਦੇਵੀ ਚੌਂਕ' ਨਾਲ ਜਾਣਿਆ ਜਾਵੇਗਾ ਲੋਖੰਡਵਾਲਾ ਦਾ ਇਹ ਜੰਕਸ਼ਨ, BMC ਨੇ ਲਿਆ ਫੈਸਲਾ
Sunday, Oct 13, 2024 - 02:31 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਲਈ, BMC ਨੇ ਲੋਖੰਡਵਾਲਾ, ਮੁੰਬਈ ਦੇ ਜੰਕਸ਼ਨ ਦਾ ਨਾਮ 'ਸ਼੍ਰੀਦੇਵੀ ਚੌਂਕ' ਰੱਖਿਆ ਹੈ। ਸ਼੍ਰੀਦੇਵੀ ਇਸ ਰੋਡ 'ਤੇ ਗ੍ਰੀਨ ਏਕਰਸ ਟਾਵਰ 'ਚ ਰਹਿੰਦੀ ਸੀ। ਸ਼੍ਰੀਦੇਵੀ ਦੀ ਅੰਤਿਮ ਯਾਤਰਾ ਵੀ ਇਸੇ ਸੜਕ ਤੋਂ ਹੋ ਕੇ ਲੰਘੀ ਸੀ, ਇਸ ਲਈ ਨਗਰਪਾਲਿਕਾ ਅਤੇ ਸਥਾਨਕ ਲੋਕਾਂ ਦੀ ਬੇਨਤੀ 'ਤੇ ਉਨ੍ਹਾਂ ਦੇ ਸਨਮਾਨ 'ਚ ਚੌਕ ਦਾ ਨਾਂ ਰੱਖਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ -ਗੁਲਾਬ ਸਿੱਧੂ ਦੇ Bouncer ਨੇ ਬਾਪੂ ਦੀ ਲਾਹ'ਤੀ ਪੱਗ! ਦੇਖੋ ਵੀਡੀਓ
ਜਾਣਕਾਰੀ ਅਨੁਸਾਰ ਸ਼ਨੀਵਾਰ (12 ਅਕਤੂਬਰ) ਨੂੰ ਸ਼ਾਮ 6 ਵਜੇ ਪ੍ਰੋਗਰਾਮ ਕਰਵਾਇਆ ਗਿਆ। ਬੋਨੀ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ 24 ਫਰਵਰੀ 2018 ਨੂੰ ਸ਼੍ਰੀਦੇਵੀ ਦਾ ਅਚਾਨਕ ਦਿਹਾਂਤ ਕਾਰਨ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਹੁਤ ਵੱਡਾ ਸਦਮਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਜੀਵਨ 'ਚ ਰਹਿੰਦੀ ਹੈ ਅਤੇ ਉਨ੍ਹਾਂ ਦੀ ਯਾਦਾਂ ਸ਼ਰਧਾਂਜਲੀ ਦੇ ਰੂਪ 'ਚ ਜਿਊਂਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ -ਐਲਵਿਸ਼ ਯਾਦਵ ਨਾਲ ਨਤਾਸ਼ਾ ਨੂੰ ਦੇਖ ਕੇ ਭੜਕੇ ਯੂਜ਼ਰਜ਼, ਕਿਹਾ...
ਤੁਹਾਨੂੰ ਦੱਸ ਦੇਈਏ ਕਿ ਸ਼੍ਰੀਦੇਵੀ ਦੀ ਜ਼ਿੰਦਗੀ 'ਤੇ ਬਾਇਓਪਿਕ ਬਣਨ ਦੀਆਂ ਅਫਵਾਹਾਂ ਵੀ ਸਾਹਮਣੇ ਆਈਆਂ ਹਨ। ਹਾਲਾਂਕਿ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਇਸ ਪ੍ਰਸਤਾਵ 'ਤੇ ਇਤਰਾਜ਼ ਜਤਾਇਆ ਹੈ। ਇੱਕ ਇੰਟਰਵਿਊ ਵਿੱਚ ਬੋਨੀ ਕਪੂਰ ਨੇ ਕਿਹਾ, "ਉਹ ਬਹੁਤ ਨਿੱਜੀ ਵਿਅਕਤੀ ਸਨ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਿੱਜੀ ਹੀ ਰਹਿਣਾ ਚਾਹੀਦਾ ਹੈ। ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕਦੇ ਹੋਵੇਗਾ। ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੈਂ ਅਜਿਹਾ ਨਹੀਂ ਹੋਣ ਦਿਆਂਗਾ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।