36 ਦੀ ਉਮਰ ’ਚ 26 ਦੀ ਲੱਗਦੀ ਹੈ ਜ਼ਰੀਨ ਖ਼ਾਨ, ਇਹ ਖ਼ਾਸ ਚੀਜ਼ ਹੈ ਅਦਾਕਾਰਾ ਦੀ ਖ਼ੂਬਸੂਰਤੀ ਦਾ ਰਾਜ਼

Saturday, Oct 14, 2023 - 10:58 AM (IST)

36 ਦੀ ਉਮਰ ’ਚ 26 ਦੀ ਲੱਗਦੀ ਹੈ ਜ਼ਰੀਨ ਖ਼ਾਨ, ਇਹ ਖ਼ਾਸ ਚੀਜ਼ ਹੈ ਅਦਾਕਾਰਾ ਦੀ ਖ਼ੂਬਸੂਰਤੀ ਦਾ ਰਾਜ਼

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਭਾਵੇਂ ਹੀ ਇੰਡਸਟਰੀ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ’ਤੇ ਉਹ ਕਾਫੀ ਚਰਚਾ ’ਚ ਰਹਿੰਦੀ ਹੈ। ਜ਼ਰੀਨ ਇੰਸਟਾਗ੍ਰਾਮ ’ਤੇ ਅਕਸਰ ਫਿਟਨੈੱਸ ਤੇ ਖ਼ੂਬਸੂਰਤੀ ਨਾਲ ਸਬੰਧਤ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ। ਜ਼ਰੀਨ ਨੇ ਹਾਲ ਹੀ ’ਚ ਆਪਣਾ ਸਕਿਨ ਕੇਅਰ ਰੁਟੀਨ ਸਾਂਝੀ ਕੀਤੀ ਹੈ, ਜਿਸ ਨਾਲ ਉਸ ਦੀ ਚਮੜੀ ਹਮੇਸ਼ਾ ਗਲੋਅ ਕਰਦੀ ਰਹਿੰਦੀ ਹੈ। ਆਓ ਜਾਣਦੇ ਹਾਂ ਕੀ ਹੈ ਇਹ ਖ਼ਾਸ ਚੀਜ਼–

ਖ਼ਾਸ ਲੇਪ ਹੈ ਜ਼ਰੀਨ ਦੀ ਖ਼ੂਬਸੂਰਤੀ ਦਾ ਰਾਜ਼
ਜ਼ਰੀਨ ਨੇ ਵੀਡੀਓ ’ਚ ਦੱਸਿਆ ਕਿ ਉਹ ਆਪਣੇ ਚਿਹਰੇ ’ਤੇ ਇਕ ਖ਼ਾਸ ਲੇਪ ਲਗਾਉਂਦੀ ਹੈ, ਜਿਸ ਨਾਲ ਉਸ ਦੀ ਚਮੜੀ ਸਿਹਤਮੰਦ ਰਹਿੰਦੀ ਹੈ।

ਵੇਸਣ, ਹਲਦੀ, ਗੁਲਾਬ ਜਲ ਤੇ ਦੁੱਧ ਦਾ ਲੇਪ
ਜ਼ਰੀਨ ਵੇਸਣ, ਹਲਦੀ, ਗੁਲਾਬ ਜਲ ਤੇ ਦੁੱਧ ਨਾਲ ਇਸ ਲੇਪ ਨੂੰ ਤਿਆਰ ਕਰਦੀ ਹੈ, ਜੋ ਚਮੜੀ ਨੂੰ ਹਾਈਡ੍ਰੇਟ ਤਾਂ ਰੱਖਦਾ ਹੀ ਹੈ, ਨਾਲ ਹੀ ਅੰਦਰੋਂ ਵੀ ਨਿਖਾਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਜਵਾਨ' ਦੀ ਅਦਾਕਾਰਾ ਨਾਲ ਥਾਈਲੈਂਡ 'ਚ ਵੱਡਾ ਹਾਦਸਾ, ਸ਼ੂਟਰਾਂ ਤੋਂ ਜਾਨ ਬਚਾ ਕੇ ਇੰਝ ਭੱਜੀ

ਲੇਪ ਦੇ ਫ਼ਾਇਦੇ
ਚਮੜੀ ’ਤੇ ਜੰਮੀ ਗੰਦਗੀ, ਦਾਗ-ਧੱਬੇ ਤੇ ਡਾਰਕ ਸਰਕਲ ਨੂੰ ਘੱਟ ਕਰਨ ’ਚ ਵੀ ਇਹ ਲੇਪ ਮਦਦ ਕਰਦਾ ਹੈ।

ਕਸਰਤ
ਜ਼ਰੀਨ ਰੋਜ਼ਾਨਾ ਕਸਰਤ ਵੀ ਕਰਦੀ ਹੈ। ਇਹ ਵੀ ਉਸ ਦੀ ਗਲੋਇੰਗ ਸਕਿਨ ਦਾ ਇਕ ਰਾਜ਼ ਹੈ।

ਯੋਗਾ
ਯੋਗਾ ਤੇ ਮੈਡੀਟੇਸ਼ਨ ਵੀ ਉਸ ਦੀ ਡੇਲੀ ਰੁਟੀਨ ਦਾ ਹਿੱਸਾ ਹੁੰਦਾ ਹੈ। ਉਹ ਰੋਜ਼ 7-8 ਘੰਟੇ ਦੀ ਨੀਂਦ ਜ਼ਰੂਰ ਲੈਂਦੀ ਹੈ।

ਤਣਾਅ ਮੁਕਤ ਰਹਿਣ ਦੀ ਕੋਸ਼ਿਸ਼
ਜ਼ਰੀਨ ਤਣਾਅ ਮੁਕਤ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਇਹ ਸਾਰੇ ਫੈਕਟਰਸ ਮਿਲ ਕੇ ਜ਼ਰੀਨ ਦੀ ਸਕਿਨ ਨੂੰ ਗਲੋਇੰਗ ਬਣਾਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਤੁਸੀਂ ਵੀ ਜ਼ਰੀਨ ਖ਼ਾਨ ਵਾਂਗ ਗਲੋਇੰਗ ਸਕਿਨ ਪਾਉਣਾ ਚਾਹੁੰਦੇ ਹੋ ਤਾਂ ਉੱਪਰ ਦੱਸੀਆਂ ਗੱਲਾਂ ’ਤੇ ਜ਼ਰੂਰ ਧਿਆਨ ਦਿਓ।


author

Rahul Singh

Content Editor

Related News