ਸੁਗੰਧਾ ਮਿਸ਼ਰਾ ਨੇ ਪਹਿਲੀ ਵਾਰ ਸਹੁਰੇ ਪਰਿਵਾਰ ਲਈ ਬਣਾਈ ਇਹ ਖ਼ਾਸ ਡਿਸ਼ (ਤਸਵੀਰਾਂ)

Monday, May 03, 2021 - 06:03 PM (IST)

ਸੁਗੰਧਾ ਮਿਸ਼ਰਾ ਨੇ ਪਹਿਲੀ ਵਾਰ ਸਹੁਰੇ ਪਰਿਵਾਰ ਲਈ ਬਣਾਈ ਇਹ ਖ਼ਾਸ ਡਿਸ਼ (ਤਸਵੀਰਾਂ)

ਮੁੰਬਈ- ਹਾਲ ਹੀ 'ਚ ਮਸ਼ਹੂਰ ਕਾਮੇਡੀਅਨ ਸੁਗੰਧਾ ਮਿਸ਼ਰਾ ਸੰਕੇਤ ਭੌਸਲੇ ਨਾਲ ਵਿਆਹ ਦੇ ਬੱਧਣ 'ਚ ਬੱਝੀ ਹੈ। ਉਦੋਂ ਤੋਂ ਹੀ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸੁਗੰਧਾ ਮਿਸ਼ਰਾ ਦੀ ਇਕ ਹੋਰ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਵਿਆਹ ਤੋਂ ਬਾਅਦ ਸਹੁਰੇ ਘਰ 'ਚ ਆਪਣੀ ਪਹਿਲੀ ਰਸੋਈ ਬਣਾਉਂਦੀ ਨਜ਼ਰ ਆਈ ਹੈ।

PunjabKesari
ਤੁਹਾਨੂੰ ਦੱਸ ਦੇਈਏ ਕਿ ਸੁਗੰਧਾ ਅਤੇ ਸੰਕੇਤ ਭੌਸਲੇ 26 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਜਿਸ ਤੋਂ ਬਾਅਦ ਇਹ ਜੋੜਾ ਵਿਆਹ ਦੀਆਂ ਰਸਮਾਂ ਵਿਚ ਰੁੱਝਿਆ ਹੋਇਆ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਘਰ ਸੱਤਿਆਨਾਰਾਯਣ ਦੀ ਪੂਜਾ ਕੀਤੀ ਗਈ। ਜਿਸ ਤੋਂ ਬਾਅਦ ਸੁਗੰਧਾ ਮਿਸ਼ਰਾ ਨੇ ਆਪਣੇ ਸਹੁਰੇ ਘਰ ਵਿਚ ਪਹਿਲੀ ਰਸੋਈ ਲਈ ਭੌਸਲੇ ਪਰਿਵਾਰ ਲਈ ਮਠਿਆਈ ਬਣਾਈ।

PunjabKesari
ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਸੁਗੰਧਾ ਮਿਸ਼ਰਾ ਨੇ ਮਹਾਰਾਸ਼ਟਰੀਅਨ ਰਵਾਇਤੀ ਲਿਬਾਸ ਨੌਵਰੀ ਸਾੜੀ ਪਾਈ ਅਤੇ ਪੂਜਾ ਦੌਰਾਨ ਨੱਥ ਅਤੇ ਗਜਰਾ ਵੀ ਲਗਾਇਆ। ਇਸ ਸਮੇਂ ਜੇਕਰ ਸੰਕੇਤ ਭੌਸਲੇ ਦੀ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਕੁੜਤਾ ਅਤੇ ਪਜਾਮਾ ਪਾਇਆ ਹੋਇਆ ਸੀ। ਗੱਲਬਾਤ ਦੌਰਾਨ  ਸੁਗੰਧਾ ਮਿਸ਼ਰਾ ਨੇ ਕਿਹਾ ਕਿ ਮੈਂ ਮਹਾਰਾਸ਼ਟਰ ਦੇ ਰਵਾਇਤੀ ਤੌਰ ਤਰੀਕਿਆਂ ਨੂੰ ਸਮਝ ਰਹੀ ਹਾਂ। ਮੈਂ ਮਹਾਰਾਸ਼ਟਰੀਅਨ ਬਾਈਕੋ ਬਣਨ ਨੂੰ ਲੈ ਕੇ ਉਤਸ਼ਾਹਿਤ ਹਾਂ।

PunjabKesari

ਦੱਸਣਯੋਗ ਹੈ ਕਿ ਸੁਗੰਧਾ ਨੇ ਪਹਿਲੀ ਰਸੋਈ ਦੌਰਾਨ ਪਨਜੀਰੀ ਬਣਾਈ ਸੀ ਜੋ ਇਕ ਰਵਾਇਤੀ ਪੰਜਾਬੀ ਮਠਿਆਈ ਹੈ, ਜਿਸ ਨੂੰ ਪੂਜਾ ਦੌਰਾਨ ਬਣਾਇਆ ਜਾਂਦਾ ਹੈ। ਇਸ ਨੂੰ ਪ੍ਰਸਾਦ ਦੇ ਤੌਰ ਤੇ ਪੂਜਾ ਕਰਕੇ ਖਾਧਾ ਜਾਂਦਾ ਹੈ। ਇਸ ਦੌਰਾਨ ਸੁਗੰਧਾ ਨੇ ਇਕ ਮਹਾਰਾਸ਼ਟਰੀ ਮਠਿਆਈ ਵੀ ਤਿਆਰ ਕੀਤੀ ਸੀ।


author

Aarti dhillon

Content Editor

Related News