ਬਾਲੀਵੁੱਡ ਦਾ ਇਹ ਮਸ਼ਹੂਰ ਗਾਇਕ ਹੋਇਆ ਬੀਮਾਰ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

Friday, Aug 02, 2024 - 09:33 AM (IST)

ਬਾਲੀਵੁੱਡ ਦਾ ਇਹ ਮਸ਼ਹੂਰ ਗਾਇਕ ਹੋਇਆ ਬੀਮਾਰ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਮੁੰਬਈ- ਅਰਿਜੀਤ ਸਿੰਘ ਦੀ ਇੱਕ ਪੋਸਟ ਨੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਸ ਪੋਸਟ ਮੁਤਾਬਕ ਅਰਿਜੀਤ ਆਪਣਾ ਇਲਾਜ ਕਰਵਾ ਰਹੇ ਹਨ। ਜਿਸ ਕਾਰਨ ਉਸ ਨੇ ਬ੍ਰਿਟੇਨ 'ਚ ਹੋਣ ਵਾਲਾ ਆਪਣਾ ਕੰਸਰਟ ਰੱਦ ਕਰ ਦਿੱਤਾ ਹੈ। ਇਹ ਕੰਸਰਟ 11 ਅਗਸਤ ਤੋਂ ਬਰਤਾਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣਾ ਸੀ। ਅਰਿਜੀਤ ਨੇ ਕੰਸਰਟ ਰੱਦ ਕਰਨ ਲਈ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ ਅਤੇ ਇਸ ਨੂੰ ਮੁਲਤਵੀ ਕਰਨ 'ਤੇ ਦੁੱਖ ਵੀ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਇਸ ਪੋਸਟ 'ਚ ਪ੍ਰਸ਼ੰਸਕਾਂ ਨੂੰ ਸੰਦੇਸ਼ ਵੀ ਲਿਖਿਆ ਹੈ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਨੋਰਾ ਫਤੇਹੀ ਨੇ ਨਾਰੀਵਾਦ 'ਤੇ ਗਲਤ ਬੋਲਣ ਨੂੰ ਲੈ ਕੈ ਮੰਗੀ ਮੁਆਫੀ, ਕਿਹਾ...

ਅਰਿਜੀਤ ਸਿੰਘ ਨੇ ਲਿਖਿਆ, “ਪਿਆਰੇ ਪ੍ਰਸ਼ੰਸਕ, ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਅਚਾਨਕ ਡਾਕਟਰੀ ਇਲਾਜ ਦੀ ਜ਼ਰੂਰਤ ਹੈ, ਜਿਸ ਕਾਰਨ ਮੈਨੂੰ ਅਗਸਤ ਦਾ ਸੰਗੀਤ ਸਮਾਰੋਹ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ। ਮੈਂ ਜਾਣਦਾ ਹਾਂ ਕਿ ਤੁਸੀਂ ਇਹਨਾਂ ਸ਼ੋਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਅਤੇ ਮੈਂ ਇਹਨਾਂ ਨੂੰ ਮੁਲਤਵੀ ਕਰਨ ਲਈ ਦਿਲੋਂ ਮੁਆਫੀ ਮੰਗਦਾ ਹਾਂ। ਤੁਹਾਡਾ ਪਿਆਰ ਅਤੇ ਸਮਰਥਨ ਮੈਨੂੰ ਤਾਕਤ ਦੇਵੇਗਾ।”ਅਰਿਜੀਤ ਸਿੰਘ ਨੇ ਅੱਗੇ ਲਿਖਿਆ, "ਆਓ ਅਸੀਂ ਇਸ ਠਹਿਰਾਅ ਨੂੰ ਹੋਰ ਵੀ ਵਧੀਆ ਅਤੇ ਜਾਦੂਈ ਸਮਾਗਮ ਬਣਾਉਣ ਦਾ ਵਾਅਦਾ ਕਰੀਏ।" ਅਰਿਜੀਤ ਨੇ ਮੁਲਤਵੀ ਹੋਏ ਸ਼ੋਅ ਦੀਆਂ ਨਵੀਆਂ ਤਰੀਕਾਂ ਬਾਰੇ ਦੱਸਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਕੰਸਰਟ 15 ਸਤੰਬਰ ਨੂੰ ਲੰਡਨ, 16 ਸਤੰਬਰ ਨੂੰ ਬਰਮਿੰਘਮ, 19 ਸਤੰਬਰ ਨੂੰ ਰੋਟਰਡਮ ਅਤੇ 22 ਨੂੰ ਮਾਨਚੈਸਟਰ ਵਿਖੇ ਹੋਵੇਗਾ। ਇਸ ਤੋਂ ਇਲਾਵਾ ਅਰਿਜੀਤ ਨੇ ਪ੍ਰਸ਼ੰਸਕਾਂ ਦੇ ਸਬਰ ਲਈ ਧੰਨਵਾਦ ਵੀ ਕੀਤਾ।

ਇਹ ਖ਼ਬਰ ਵੀ ਪੜ੍ਹੋ -ਸ਼ਿਵ ਠਾਕਰੇ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਰਹੱਸਮਈ ਲੜਕੀ ਦੀ ਤਸਵੀਰ, ਫੈਨਜ਼ ਜਾਣਨ ਲਈ ਹੋਏ ਬੇਤਾਬ

ਅਰਿਜੀਤ ਨੂੰ ਕੀ ਹੋਇਆ? ਉਸ ਨੇ ਇਸ ਬਾਰੇ ਕੁਝ ਨਹੀਂ ਦੱਸਿਆ। ਹਾਲਾਂਕਿ ਇਸ ਪੋਸਟ ਕਾਰਨ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਜ਼ਰੂਰ ਹਨ। ਪ੍ਰਸ਼ੰਸਕ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਰਿਜੀਤ ਸਿੰਘ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਗਾਇਕਾਂ ਵਿੱਚੋਂ ਇੱਕ ਹਨ। ਉਹ ਪਿਛਲੇ ਕਈ ਸਾਲਾਂ ਤੋਂ ਫਿਲਮ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਹ 160 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News