ਹਸਪਤਾਲ ''ਚ ਜ਼ਿੰਦਗੀ ਦੀ ਜੰਗ ਲੜ ਰਿਹੈ ਇਹ ਮਸ਼ਹੂਰ ਅਦਾਕਾਰ, ICU ''ਚ ਦਾਖਲ
Tuesday, Jul 15, 2025 - 10:51 AM (IST)

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ, ਨਿਰਮਾਤਾ ਅਤੇ ਟੈਲੀਵਿਜ਼ਨ ਇੰਡਸਟਰੀ ਦੀਆਂ ਸੀਨੀਅਰ ਹਸਤੀਆਂ ਵਿੱਚੋਂ ਇੱਕ ਧੀਰਜ ਕੁਮਾਰ ਦੀ ਸਿਹਤ ਗੰਭੀਰ ਦੱਸੀ ਜਾ ਰਹੀ ਹੈ। 80 ਸਾਲਾ ਧੀਰਜ ਕੁਮਾਰ ਨੂੰ ਤੇਜ਼ ਬੁਖ਼ਾਰ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਦੇ ਬਾਅਦ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਆਈ.ਸੀ.ਯੂ. (ICU) ਵਿੱਚ ਰੱਖਿਆ ਗਿਆ ਹੈ।
ਨਿਮੋਨੀਆ ਕਾਰਨ ਸਿਹਤ ਹੋਈ ਬੇਹਦ ਨਾਜ਼ੁਕ
ਰਿਪੋਰਟਾਂ ਅਨੁਸਾਰ, ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ, ਜਿਸ ਕਰਕੇ ਹਾਲਤ ਹੌਲੀ-ਹੌਲੀ ਨਾਜ਼ੁਕ ਹੋ ਗਈ। ਸੋਮਵਾਰ ਨੂੰ ਹਸਪਤਾਲ ਵਿਚ ਉਨ੍ਹਾਂ ਦੀ ਸਿਹਤ ਹੋਰ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਆਈ.ਸੀ.ਯੂ. ਵਿੱਚ ਸ਼ਿਫਟ ਕੀਤਾ ਗਿਆ। ਹਸਪਤਾਲ ਦੇ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਉਨ੍ਹਾਂ ਦੀ ਸਿਹਤ 'ਤੇ ਨਿਗਰਾਨੀ ਰੱਖ ਰਹੀ ਹੈ। ਪਰਿਵਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਗੰਭੀਰ ਪਰ ਸਥਿਰ ਹਾਲਤ ਵਿੱਚ ਹਨ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ ਅਤੇ ਉਹਨਾਂ ਦੀ ਸਿਹਤ ਲਈ ਦੁਆ ਕੀਤੀ ਜਾਵੇ।
ਇਹ ਵੀ ਪੜ੍ਹੋ: ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ
ਧੀਰਜ ਕੁਮਾਰ: ਫ਼ਿਲਮਾਂ ਤੋਂ ਲੈ ਕੇ ਟੈਲੀਵਿਜ਼ਨ ਤੱਕ ਦਾ ਸਫਰ
ਧੀਰਜ ਕੁਮਾਰ ਨੇ ਆਪਣਾ ਫਿਲਮੀ ਕਰੀਅਰ 1965 ਵਿੱਚ ਸ਼ੁਰੂ ਕੀਤਾ ਸੀ। 1970 ਤੋਂ 1984 ਤੱਕ ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਮਹੱਤਵਪੂਰਨ ਕਿਰਦਾਰ ਨਿਭਾਏ। ਉਨ੍ਹਾਂ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਸ਼ਾਮਲ ਹਨ, ਰੋਟੀ ਕਪੜਾ ਔਰ ਮਕਾਨ, ਹੀਰਾ ਪੰਨਾ, ਮਾਂਗ ਭਰੋ ਸਜਨਾ, ਕ੍ਰਾਂਤੀ, ਪੁਰਾਣਾ ਮੰਦਿਰ, ਸਰਗਮ, ਸ਼ਰਾਫ਼ਤ ਛੱਡ ਦੀ ਮੈਂਨੇ, ਦੀਦਾਰ ਹਨ।
ਇਹ ਵੀ ਪੜ੍ਹੋ: ਫਿਲਮ ਦੇ ਸੈੱਟ 'ਤੇ ਇੰਝ ਨਿਕਲੀ ਮਸ਼ਹੂਰ ਸੰਟਟਮੈਨ ਦੀ ਜਾਨ, ਹਾਦਸੇ ਦੀ Live ਵੀਡੀਓ ਆਈ ਸਾਮਹਣੇ
ਟੈਲੀਵਿਜ਼ਨ ਦੁਨੀਆ ਦੇ ਸਫਲ ਨਿਰਮਾਤਾ ਵੀ ਰਹੇ
ਉਨ੍ਹਾਂ ਨੇ ਆਪਣੀ Production Company – Creative Eye Ltd. ਰਾਹੀਂ ਕਈ ਹਿੱਟ ਟੀਵੀ ਸ਼ੋਅ ਵੀ ਪ੍ਰੋਡਿਊਸ ਕੀਤੇ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਟੀਵੀ ਰੇਟਿੰਗਸ ਵਿੱਚ ਅੱਗੇ ਰਹਿੰਦੇ ਹੋਏ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ। ਉਨ੍ਹਾਂ ਦੇ ਕੁਝ ਪ੍ਰਮੁੱਖ ਟੀਵੀ ਸ਼ੋਅਜ਼, ਸ਼੍ਰੀ ਗਣੇਸ਼, ਘਰ ਕੀ ਲਕਸ਼ਮੀ ਬੇਟੀਆਂ, ਮਨ ਮੈਂ ਹੈ ਵਿਸ਼ਵਾਸ, ਮਾਇਕਾ, ਅਦਾਲਤ, ਸੰਸਾਰ, ਕਿਆ ਮੁਝਸੇ ਦੋਸਤੀ ਕਰੋਗੇ, ਯੇ ਪਿਆਰ ਨਾ ਹੋਗਾ ਕਮ ਹਨ।
ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਕੀਤੀ ਖੁਦਕੁਸ਼ੀ, 26 ਸਾਲ ਦੀ ਉਮਰ 'ਚ ਛੱਡ ਗਈ ਦੁਨੀਆ
ਫਿਲਹਾਲ, ਧੀਰਜ ਕੁਮਾਰ ਦੀ ਸਿਹਤ ਨੂੰ ਲੈ ਕੇ ਬਾਲੀਵੁੱਡ ਅਤੇ ਟੈਲੀਵਿਜ਼ਨ ਇੰਡਸਟਰੀ 'ਚ ਚਿੰਤਾ ਦਾ ਮਾਹੌਲ ਹੈ। ਉਨ੍ਹਾਂ ਦੇ ਚਾਹੁਣ ਵਾਲੇ ਲੱਖਾਂ ਦਰਸ਼ਕ ਉਨ੍ਹਾਂ ਦੇ ਜਲਦ ਤੰਦਰੁਸਤ ਹੋਣ ਦੀ ਦੁਆ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8