ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ ਮਾਂ

Thursday, Aug 20, 2026 - 11:59 AM (IST)

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ ਮਾਂ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਦੱਖਣੀ ਭਾਰਤੀ ਅਦਾਕਾਰਾ ਅਨੁਪਮਾ ਪਰਮੇਸ਼ਵਰਨ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਆਪਣੇ ਹੈਰਾਨ ਕਰਨ ਵਾਲੇ ਖੁਲਾਸਿਆਂ ਲਈ ਸੁਰਖੀਆਂ ਵਿੱਚ ਹੈ। ਇੱਕ ਹਾਲੀਆ ਇੰਟਰਵਿਊ ਵਿੱਚ, ਉਸਨੇ ਆਪਣੀ ਨਿੱਜੀ ਜ਼ਿੰਦਗੀ ਦੇ ਇੱਕ ਬਹੁਤ ਹੀ ਮੁਸ਼ਕਲ ਦੌਰ ਦਾ ਖੁਲਾਸਾ ਕੀਤਾ। ਉਸਨੇ ਦੱਸਿਆ ਕਿ ਉਹ ਲਗਭਗ 2 ਸਾਲਾਂ ਤੋਂ ਇੱਕ ਅਜਿਹੇ ਰਿਸ਼ਤੇ ਵਿੱਚ ਸੀ ਜਿਸਨੇ ਉਸਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ। ਜਦੋਂ ਕਿ ਉਹ ਬਾਹਰੋਂ ਆਮ ਅਤੇ ਖੁਸ਼ ਦਿਖਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਅੰਦਰੋਂ ਉਹ ਬਹੁਤ ਜ਼ਿਆਦਾ ਮਾਨਸਿਕ ਦਰਦ ਝੱਲ ਰਹੀ ਸੀ।

ਇਹ ਵੀ ਪੜ੍ਹੋ: "ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ 'ਤੇ ਕੀਤਾ ਪਲਟਵਾਰ

PunjabKesari

ਅਨੁਪਮਾ ਨੇ ਖੁਲਾਸਾ ਕੀਤਾ ਕੇ ਉਸ ਦੇ ਐਕਸ ਬੁਆਏਫ੍ਰੈਂਡ ਨੇ ਉਸ ਨੂੰ ਕਈ ਚੀਜ਼ਾਂ ਨੂੰ ਲੈ ਸ਼ਰਮਿੰਦਾ ਕਰਵਾਇਆ ਸੀ। ਉਸ ਨੇ ਦੱਸਿਆ ਕਿ ਇਕ ਸਮਾਂ ਸੀ ਜਦੋਂ ਉਹ 11 ਬੱਚੇ ਚਾਹੁੰਦੀ ਸੀ ਪਰ ਹੁਣ ਉਹ ਸਾਬਕਾ ਬੁਆਏਫ੍ਰੈਂਡ ਨਾਲ ਆਪਣੇ ਤਜ਼ਰਬਿਆਂ ਕਾਰਨ ਇੱਕ ਵੀ ਬੱਚਾ ਨਹੀਂ ਚਾਹੁੰਦੀ। ਉਸ ਨੇ ਕਿਹਾ, ਮੇਰਾ ਬੁਆਏਫ੍ਰੈਂਡ ਅਕਸਰ ਮੈਨੂੰ ਮੇਰੇ ਆਤਮਵਿਸ਼ਵਾਸ ਅਤੇ ਪੇਸ਼ੇਵਰ ਪ੍ਰਾਪਤੀਆਂ ਬਾਰੇ ਬਹੁਤ ਬੁਰਾ ਮਹਿਸੂਸ ਕਰਵਾਉਂਦਾ ਸੀ। ਇਸ ਰਿਸ਼ਤੇ ਨੇ ਮੇਰੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਦੋਵਾਂ ਲਈ ਮੇਰੇ ਬਹੁਤ ਸਾਰੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ। ਮੈਨੂੰ ਅਕਸਰ ਇੱਕ ਔਰਤ ਹੋਣ ਅਤੇ ਇੱਥੋਂ ਤੱਕ ਕਿ ਇੱਕ ਅਦਾਕਾਰ ਹੋਣ 'ਤੇ ਵੀ ਸ਼ਰਮਿੰਦਾ ਮਹਿਸੂਸ ਕਰਵਾਇਆ ਜਾਂਦਾ ਸੀ।

ਇਹ ਵੀ ਪੜ੍ਹੋ: ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ ਪੂਰਾ ਮਾਮਲਾ

PunjabKesari

ਆਪਣੀ ਗੱਲਬਾਤ ਵਿੱਚ ਅਨੁਪਮਾ ਪਰਮੇਸ਼ਵਰਨ ਨੇ ਅੱਗੇ ਕਿਹਾ, "ਪੀਰੀਅਡ ਸਾਈਕਲ ਦੇ ਪਹਿਲੇ, 5ਵੇਂ, 10ਵੇਂ, 15ਵੇਂ, 20ਵੇਂ, 25ਵੇਂ ਦਿਨ ਜਾਂ ਕਿਸੇ ਵੀ ਦਿਨ, ਜਦੋਂ ਵੀ ਉਹ ਉਸ ਇਨਸਾਨ ਨੂੰ ਉਸਦੀ ਕਿਸੇ ਗਲਤੀ ਲਈ ਟੋਕਦੀ ਸੀ ਤਾਂ ਉਹ ਅਗਿਓਂ ਕਹਿੰਦਾ ਸੀ, 'ਓਹ, ਤੈਨੂੰ PMS ਹੋ ਰਿਹਾ ਹੈ, ਤੇਰੇ ਪੀਰੀਅਡਸ ਅਜੇ ਆਉਣੇ ਬਾਕੀ ਹਨ।' ਉਸਦੇ ਅਜਿਹਾ ਕਹਿਣ 'ਤੇ ਮੈਨੂੰ ਬਹੁਤ ਸ਼ਰਮ ਆਉਂਦਾ ਸੀ। ਮੈਨੂੰ ਇੱਕ ਔਰਤ ਹੋਣ 'ਤੇ ਬਹੁਤ ਬੁਰਾ ਲੱਗਦਾ ਸੀ। ਮੈਨੂੰ ਆਪਣੀਆਂ ਸਾਰੀਆਂ ਪ੍ਰਾਪਤੀਆਂ 'ਤੇ ਬੁਰਾ ਲੱਗਣ ਲੱਗਾ ਸੀ।'

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

PunjabKesari

ਅਨੁਪਮਾ ਨੇ ਅੱਗੇ ਦਾਅਵਾ ਕੀਤਾ ਕਿ ਉਸ ਵਿਅਕਤੀ ਨੇ ਉਸ ਦੇ ਪਹਿਰਾਵੇ ਤੋਂ ਲੈ ਕੇ ਕੰਮ ਕਰਨ ਤੱਕ, ਕਈ ਚੀਜ਼ਾਂ ਨੂੰ ਬਦਲ ਦਿੱਤਾ ਸੀ। ਉਸੇ ਵਿਅਕਤੀ ਕਾਰਨ ਉਸ ਨੇ ਆਪਣੀ ਫਿਲਮ 'ਡਰੈਗਨ' ਨੂੰ ਵੀ ਪ੍ਰਮੋਟ ਨਹੀਂ ਕੀਤਾ ਸੀ ਅਤੇ ਉਸੇ ਕਾਰਨ ਉਹ ਆਪਣੀ ਅਗਲੀ ਫਿਲਮ ਪ੍ਰਧਾ ਦੇ ਪ੍ਰਮੋਸ਼ਨ ਕਾਰਨ ਕਾਫੀ ਟੁੱਟ ਚੁੱਕੀ ਹੋਈ ਸੀ।

ਇਹ ਵੀ ਪੜ੍ਹੋ: 'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News