50 ਸੈਕਿੰਡ ''ਚ 5 ਕਰੋੜ ਕਮਾਉਂਦੀ ਇਹ ਅਦਾਕਾਰਾ, ਕਰੀਨਾ, ਕੈਟਰੀਨਾ ਵੀ ਛੱਡ ''ਤੀਆਂ ਪਿੱਛੇ
Tuesday, Feb 25, 2025 - 04:45 PM (IST)

ਐਂਟਰਟੇਨਮੈਂਟ ਡੈਸਕ - ਜਦੋਂ ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਨਾਂ ਦੀਪਿਕਾ ਪਾਦੂਕੋਣ, ਪ੍ਰਿਅੰਕਾ ਚੋਪੜਾ, ਐਸ਼ਵਰਿਆ ਰਾਏ ਬੱਚਨ, ਆਲੀਆ ਭੱਟ, ਕੈਟਰੀਨਾ ਕੈਫ, ਸਮੰਥਾ ਜਾਂ ਰਸ਼ਮਿਕਾ ਮੰਡਾਨਾ ਦਾ ਆਉਂਦਾ ਹੈ। ਕੀ ਤੁਸੀਂ ਉਸ ਖੂਬਸੂਰਤ ਬਾਲਾ ਬਾਰੇ ਜਾਣਦੇ ਹੋ, ਜੋ 50 ਸੈਕਿੰਡ ਲਈ 5 ਕਰੋੜ ਰੁਪਏ ਚਾਰਜ ਕਰਦੀ ਹੈ। ਅਸੀਂ ਜਿਸ ਅਭਿਨੇਤਰੀ ਦੀ ਗੱਲ ਕਰ ਰਹੇ ਹਾਂ, ਉਸ ਨੂੰ ਟਾਟਾ ਸਕਾਈ ਕੰਪਨੀ ਦੇ ਇਸ਼ਤਿਹਾਰ 'ਚ ਕੰਮ ਕਰਨ ਲਈ ਕੰਟੈਰੈਕਟ ਦਿੱਤਾ ਗਿਆ ਸੀ। ਇਸ ਇਸ਼ਤਿਹਾਰ 'ਚ ਕੰਮ ਕਰਨ ਲਈ ਉਨ੍ਹਾਂ ਨੂੰ 50 ਸੈਕਿੰਡ ਲਈ 5 ਕਰੋੜ ਰੁਪਏ ਦੀ ਤਨਖਾਹ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਦੀ ਇੱਕ ਫ਼ਿਲਮ ਦੀ ਫੀਸ ਹੈ।
ਇਹ ਵੀ ਪੜ੍ਹੋ- 5 ਲੱਖ ਕਿਸਾਨਾਂ ਨੇ 2-2 ਰੁਪਏ ਦੇ ਕੇ ਬਣਾਈ ਇਹ ਫ਼ਿਲਮ, Academy Museum 'ਚ ਹੋਵੇਗੀ ਸਕ੍ਰੀਨਿੰਗ
ਰਜਨੀਕਾਂਤ, ਸ਼ਾਹਰੁਖ ਖ਼ਾਨ, ਜੈਰਾਮ, ਨਾਗਾਰਜੁਨ ਅਕੀਨੇਨੀ ਵਰਗੇ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਇਹ ਭਾਰਤੀ ਅਦਾਕਾਰਾ ਫ਼ਿਲਮ ਇੰਡਸਟਰੀ ‘ਚ ਆਪਣੀ ਪਛਾਣ ਬਣਾ ਰਹੀ ਹੈ। ਉਹ 2018 'ਚ ਫੋਰਬਸ ਇੰਡੀਆ ਦੀ ‘ਸੇਲਿਬ੍ਰਿਟੀ 100’ ਸੂਚੀ 'ਚ ਸ਼ਾਮਲ ਹੋਣ ਵਾਲੀ ਇਕਲੌਤੀ ਦੱਖਣੀ ਅਦਾਕਾਰਾ ਹੈ। ਇਸ ਅਦਾਕਾਰਾ ਨੇ 20 ਸਾਲਾਂ ‘ਚ 80 ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਕਈ ਐਵਾਰਡ ਵੀ ਜਿੱਤੇ ਹਨ। ਸ਼ੁਰੂਆਤ 'ਚ ਜੋ ਕਿ ਇੱਕ ਅਭਿਨੇਤਰੀ ਬਣਨ ਦੀ ਇੱਛਾ ਨਹੀਂ ਰੱਖਦੀ ਸੀ ਉਸ ਅਭਿਨੇਤਰੀ ਨੇ ਅੰਗਰੇਜ਼ੀ ਸਾਹਿਤ 'ਚ ਡਿਗਰੀ ਪ੍ਰਾਪਤ ਕੀਤੀ। ਬਾਅਦ 'ਚ ਉਸ ਨੇ ਸੀਏ ਬਣਨ ਬਾਰੇ ਸੋਚਿਆ ਪਰ ਫਿਰ ਫ਼ਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸਾਰਿਆਂ ਨੇ ਸੋਚਿਆ ਕਿ ਇਸ ਅਭਿਨੇਤਰੀ ਦਾ ਕਰੀਅਰ ਖ਼ਤਮ ਹੋ ਗਿਆ ਹੈ, ਉਸ ਨੇ ਜ਼ੋਰਦਾਰ ਵਾਪਸੀ ਕੀਤੀ। ਸਾਰੇ ਫ਼ਿਲਮ ਨਿਰਮਾਤਾਵਾਂ ਨੇ ਉਸ ਨੂੰ ਵੱਡੇ ਹੀਰੋ ਨਾਲ ਕੰਮ ਕਰਨ ਦਾ ਮੌਕਾ ਦਿੱਤਾ।
ਇਹ ਵੀ ਪੜ੍ਹੋ- ਭਿਆਨਕ ਕਾਰ ਹਾਦਸੇ 'ਚ 2 ਸੂਫੀ ਕਲਾਕਾਰਾਂ ਦੀ ਮੌਤ, 5 ਸਾਥੀ ਕਲਾਕਾਰ ਜ਼ਖਮੀ
ਉਹ ਲੇਡੀ ਸੁਪਰਸਟਾਰ ਹੈ ਨਯੰਤਰਾ। ਸਾਲ 2015 ‘ਚ ਫ਼ਿਲਮ ‘ਨਾਨੂਮ ਰਾਉਡੀ ਧਾਨ’ ‘ਚ ਕੰਮ ਕਰਦੇ ਹੋਏ ਉਨ੍ਹਾਂ ਦੀ ਮੁਲਾਕਾਤ ਨਿਰਦੇਸ਼ਕ ਵਿਗਨੇਸ਼ ਸ਼ਿਵਨ ਨਾਲ ਹੋਈ। ਇਸ ਤੋਂ ਬਾਅਦ ਦੋਹਾਂ ਵਿਚਾਲੇ ਪਿਆਰ ਵਧਿਆ ਅਤੇ ਫਿਰ ਦੋਹਾਂ ਨੇ ਵਿਆਹ ਕਰ ਲਿਆ। ਉਹ ਸਰੋਗੇਟ ਮਾਂ ਰਾਹੀਂ ਜੁੜਵਾਂ ਪੁੱਤਰਾਂ ਦੇ ਮਾਪੇ ਬਣੇ। 2023 'ਚ ਨਯਨਤਾਰਾ ਨੇ ਸ਼ਾਹਰੁਖ ਨਾਲ ਕੰਮ ਕਰਕੇ ਬਾਲੀਵੁੱਡ 'ਚ ਡੈਬਿਊ ਕੀਤਾ। ਨਯਨਤਾਰਾ 50 ਸੈਕਿੰਡ ਦੇ ਇਸ਼ਤਿਹਾਰ ਲਈ 5 ਕਰੋੜ ਰੁਪਏ ਦੀ ਤਨਖਾਹ ਲੈ ਕੇ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਬਣ ਗਈ ਹੈ।
ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...
ਖ਼ਬਰਾਂ ਮੁਤਾਬਕ, ਨਯਨਤਾਰਾ ਇਕ ਫ਼ਿਲਮ ਲਈ 10 ਕਰੋੜ ਰੁਪਏ ਚਾਰਜ ਕਰਦੀ ਹੈ। ਨਯਨਤਾਰਾ ਨੇ ਆਖਰੀ ਵਾਰ ਫ਼ਿਲਮ ‘ਅੰਨਪੁਰਨੀ’ ‘ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਨੈੱਟਫਲਿਕਸ ਨੇ ਨਯਨਤਾਰਾ ਅਤੇ ਵਿਗਨੇਸ਼ ਸ਼ਿਵਨ ਦੇ ਵਿਆਹ ‘ਤੇ ‘Nayanthara: Beyond the Fairytale’ ਨਾਂ ਦੀ ਡਾਕੂਮੈਂਟਰੀ ਰਿਲੀਜ਼ ਕੀਤੀ ਸੀ।
ਇਹ ਵੀ ਪੜ੍ਹੋ- ਪੰਜਾਬ ’ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਜਾਣੋ ਕੌਣ ਹੈ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਸੋਨੀਆ ਮਾਨ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8