ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
Sunday, Feb 16, 2025 - 04:34 PM (IST)

ਮੁੰਬਈ- ਮਸ਼ਹੂਰ ਤੇਲਗੂ ਸਿਨੇਮਾ ਅਦਾਕਾਰਾ Chittajallu Krishnaveni ਦਾ 100 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸੀ। ਅੱਜ ਉਨ੍ਹਾਂ ਨੇ ਆਪਣੇ ਨਿਵਾਸ ਸਥਾਨ 'ਤੇ ਆਖਰੀ ਸਾਹ ਲਏ।ਇਸ ਨਾਲ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਦੋਸਤ ਅਤੇ ਪਰਿਵਾਰ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਨ੍ਹਾਂ ਅਭਿਨੇਤਰੀਆਂ ਦਾ ਐਨ.ਟੀ.ਆਰ. ਨਾਲ ਖਾਸ ਸਬੰਧ ਸੀ।
ਇਹ ਵੀ ਪੜ੍ਹੋ- ਵਿਦੇਸ਼ 'ਚ Shehnaaz Gill ਪੰਜਾਬੀ ਗੀਤ 'ਤੇ ਕੀਤਾ ਡਾਂਸ, ਵੀਡੀਓ ਵਾਇਰਲ
Chittajallu ਤੇਲਗੂ ਫਿਲਮ ਇੰਡਸਟਰੀ ਦੀ ਇੱਕ ਅਨੁਭਵੀ ਅਦਾਕਾਰਾ ਅਤੇ ਫਿਲਮ ਨਿਰਮਾਤਾ ਸੀ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਇਤਿਹਾਸਕ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਐਨਟੀ ਰਾਮਾ ਰਾਓ (ਐਨਟੀਆਰ) ਅਤੇ ਘੰਟਾਸਲਾ ਵੈਂਕਟੇਸ਼ਵਰ ਰਾਓ ਵਰਗੀਆਂ ਮਹਾਨ ਪ੍ਰਤਿਭਾਵਾਂ ਨੂੰ ਇੰਡਸਟਰੀ 'ਚ ਪੇਸ਼ ਕੀਤਾ।
ਇਹ ਵੀ ਪੜ੍ਹੋ-ਅਮਿਤਾਭ ਬੱਚਨ ਦੇ ਜਵਾਈ ਖਿਲਾਫ਼ ਮਾਮਲਾ ਦਰਜ, ਜਾਣੋ ਮਾਮਲਾ
ਫਿਲਮ ਇੰਡਸਟਰੀ 'ਚ ਯੋਗਦਾਨ
ਉਨ੍ਹਾਂ ਨੇ ਫਿਲਮ 'ਕੇਲੁਗ੍ਰਾਮ' 'ਚ ਅੱਕੀਨੇਨੀ ਨਾਗੇਸ਼ਵਰ ਰਾਓ ਨੂੰ ਕਾਸਟ ਕੀਤਾ। ਕੰਨੜ ਫਿਲਮ 'ਭਕਤ ਕੁੰਭੜਾ' ਦਾ ਨਿਰਮਾਣ ਕੀਤਾ, ਜਿਸ 'ਚ ਰਾਜਕੁਮਾਰ ਨੇ ਅਭਿਨੈ ਕੀਤਾ ਸੀ। ਉਹ ਇੱਕ ਗਾਇਕਾ ਵੀ ਸੀ ਅਤੇ ਅੰਨਮਈ ਕੀਰਤਨ ਦੀ ਪਹਿਲੀ ਪੇਸ਼ਕਾਰੀ ਉਨ੍ਹਾਂ ਦੀ ਆਵਾਜ਼ 'ਚ ਹੋਈ ਸੀ। 2004 'ਚ ਉਨ੍ਹਾਂ ਨੂੰ ਰਘੂਪਤੀ ਵੈਂਕਈਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। Chittajallu ਕ੍ਰਿਸ਼ਨਵੇਨੀ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਪੰਗਾੜੀ ਤੋਂ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਫਿਲਮ 'ਅਨਾਸੂਆ' ਨਾਲ ਕੀਤੀ ਸੀ।1939 'ਚ, ਉਹ ਚੇਨਈ ਚਲੀ ਗਈ, ਜਿੱਥੇ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਅਤੇ ਤਾਮਿਲ ਫਿਲਮ ਉਦਯੋਗ 'ਚ ਯੋਗਦਾਨ ਪਾਇਆ। ਉਨ੍ਹਾਂ ਦਾ ਵਿਆਹ ਮਿਰਜ਼ਾਪੁਰਮ ਦੇ ਇੱਕ ਜ਼ਿਮੀਂਦਾਰ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਤੀ ਦੇ ਸ਼ੋਭਨਾਚਲਾ ਸਟੂਡੀਓ 'ਚ ਫਿਲਮ ਨਿਰਮਾਣ 'ਚ ਸਰਗਰਮ ਭੂਮਿਕਾ ਨਿਭਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8