ਅਦਾਕਾਰਾ ਰੰਜਨਾ ਨਾਚਿਆਰ ਨੇ ਭਾਜਪਾ ਤੋਂ ਦਿੱਤਾ ਅਸਤੀਫਾ
Tuesday, Feb 25, 2025 - 02:19 PM (IST)

ਨਵੀਂ ਦਿੱਲੀ- ਅਦਾਕਾਰੀ ਤੋਂ ਰਾਜਨੀਤੀ 'ਚ ਆਉਣ ਵਾਲੀ ਦੱਖਣ ਦੀ ਅਦਾਕਾਰਾ ਰੰਜਨਾ ਨਾਚਿਆਰ ਨੇ ਮੰਗਲਵਾਰ ਨੂੰ ਭਾਜਪਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਅਸਤੀਫ਼ੇ ਦਾ ਕਾਰਨ ਤਿੰਨ ਭਾਸ਼ਾਈ ਨੀਤੀ ਲਾਗੂ ਕਰਨਾ ਦੱਸਿਆ ਗਿਆ ਹੈ। ਇਸ ਦੇ ਨਾਲ ਹੀ, ਉਹ ਤਾਮਿਲਨਾਡੂ ਰਾਜ ਦੀ ਅਣਦੇਖੀ ਤੋਂ ਵੀ ਨਾਰਾਜ਼ ਹਨ।
ਇਹ ਵੀ ਪੜ੍ਹੋ- ਪੂਨਮ ਪਾਂਡੇ ਨੂੰ ਡੇਟ 'ਤੇ ਲੈ ਕੇ ਜਾਵਾਗਾਂ... ਜ਼ਬਰਦਸਤੀ ਕਿੱਸ ਕਰਨ ਵਾਲੇ ਵਿਅਕਤੀ ਨੇ ਕੀਤਾ ਦਾਅਵਾ
ਰੰਜਨਾ ਨੇ ਚਿੱਠੀ 'ਚ ਲਿਖੀ ਅਜਿਹੀ ਗੱਲ
ਰੰਜਨਾ ਨੇ ਆਪਣੇ ਪੱਤਰ 'ਚ ਲਿਖਿਆ ਕਿ ਇੱਕ ਤਮਿਲ ਔਰਤ ਹੋਣ ਦੇ ਨਾਅਤੇ, ਮੈਂ ਤਿੰਨ ਭਾਸ਼ਾਈ ਨੀਤੀ ਨੂੰ ਸਵੀਕਾਰ ਨਹੀਂ ਕਰ ਸਕਦੀ। ਮੈਂ ਦ੍ਰਾਵਿੜਾਂ ਪ੍ਰਤੀ ਵਧਦੀ ਦੁਸ਼ਮਣੀ ਅਤੇ ਤਾਮਿਲਨਾਡੂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਦੀ ਲਗਾਤਾਰ ਅਣਦੇਖੀ ਨੂੰ ਸਵੀਕਾਰ ਨਹੀਂ ਕਰ ਸਕਦੀ।" ਸਿਆਸਤਦਾਨ ਬਣੀ ਇਹ ਅਦਾਕਾਰਾ ਪਿਛਲੇ ਅੱਠ ਸਾਲਾਂ ਤੋਂ ਭਾਜਪਾ ਨਾਲ ਜੁੜੀ ਹੋਈ ਸੀ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਪਾਰਟੀ 'ਚ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਅਤੇ ਰਾਸ਼ਟਰਵਾਦ ਪ੍ਰਤੀ ਸਮਰਪਣ ਦੀ ਭਾਵਨਾ ਕਾਰਨ ਸ਼ਾਮਲ ਹੋਈ ਹੈ।
ਇਹ ਵੀ ਪੜ੍ਹੋ- ਕਾਨੂੰਨ ਦੇ ਚੱਕਰਾਂ 'ਚ ਫਸੀ Ziddi Girls, ਇਸ ਵੈੱਬ ਸੀਰੀਜ਼ ਨੂੰ ਹੋਇਆ ਨੋਟਿਸ ਜਾਰੀ
ਭਾਜਪਾ ਪਾਰਟੀ ਬਾਰੇ ਕਿਹਾ ਇਹ
ਰੰਜਨਾ ਨੇ ਪੱਤਰ 'ਚ ਅੱਗੇ ਲਿਖਿਆ ਕਿ ਮੈਂ ਰਾਸ਼ਟਰਵਾਦ ਅਤੇ ਸਮਰਪਣ ਨਾਲ ਪਾਰਟੀ 'ਚ ਸ਼ਾਮਲ ਹੋਈ ਸੀ ਪਰ ਪਾਰਟੀ ਦੇ ਵਧਦੇ 'ਤੰਗ ਨਜ਼ਰੀਏ' ਅਤੇ ਤਾਮਿਲਨਾਡੂ ਪ੍ਰਤੀ ਅਣਦੇਖੀ ਨੇ ਮੇਰੇ ਲਈ ਕੁਝ ਸਵਾਲ ਖੜ੍ਹੇ ਕੀਤੇ ਹਨ।" ਆਪਣੇ ਅਸਤੀਫ਼ੇ ਪੱਤਰ 'ਚ, ਨਾਚਿਆਰ ਨੇ ਆਪਣੀਆਂ ਚਿੰਤਾਵਾਂ ਬਾਰੇ ਵਿਸਥਾਰ 'ਚ ਦੱਸਿਆ ਅਤੇ ਕਿਹਾ ਕਿ ਭਾਜਪਾ ਦੀਆਂ ਕੇਂਦਰੀਕਰਨ ਨੀਤੀਆਂ ਤਾਮਿਲਨਾਡੂ ਦੇ ਸੱਭਿਆਚਾਰ ਨੂੰ ਤਬਾਹ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਅਦਾਕਾਰਾ ਕੈਟਰੀਨਾ ਕੈਫ ਨੇ ਕੀਤੀ ਗੰਗਾ ਆਰਤੀ, ਦੇਖੋ ਤਸਵੀਰਾਂ
ਤਿੰਨ ਭਾਸ਼ਾਈ ਨੀਤੀ 'ਤੇ ਕਿਹਾ ਇਹ
ਹਿੰਦੀ ਅਤੇ ਤਿੰਨ-ਭਾਸ਼ਾਈ ਨੀਤੀ ਦੇ ਥੋਪਣ ਦੇ ਆਪਣੇ ਵਿਰੋਧ ਨੂੰ ਉਜਾਗਰ ਕਰਦੇ ਹੋਏ, ਰੰਜਨਾ ਨੇ ਦਲੀਲ ਦਿੱਤੀ, "ਤਿੰਨ-ਭਾਸ਼ਾਈ ਨੀਤੀ ਲਾਗੂ ਕਰਨ ਨਾਲ ਤਾਮਿਲ ਬੋਲਣ ਵਾਲੇ ਲੋਕਾਂ ਦੀ ਭਾਸ਼ਾਈ ਅਤੇ ਸੱਭਿਆਚਾਰਕ ਅਖੰਡਤਾ ਨੂੰ ਖ਼ਤਰਾ ਹੈ। ਮੇਰੇ ਲਈ, ਤਾਮਿਲਨਾਡੂ ਦੀ ਖੁਸ਼ਹਾਲੀ ਪੂਰੇ ਦੇਸ਼ ਦੀ ਸੁਰੱਖਿਆ ਅਤੇ ਤਰੱਕੀ ਲਈ ਜ਼ਰੂਰੀ ਹੈ। ਬਦਕਿਸਮਤੀ ਨਾਲ, ਭਾਜਪਾ ਦੀਆਂ ਨੀਤੀਆਂ ਤਾਮਿਲਨਾਡੂ ਲਈ ਚੰਗੀਆਂ ਨਹੀਂ ਹਨ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8